DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜੀਠਾ ਕਾਂਡ: ਸ਼ਰਾਬ ਤਸਕਰ ਔਰਤ ਨੂੰ ਛੱਡਣ ’ਤੇ ਥਾਣਾ ਘੇਰਿਆ

ਰਾਜਨ ਮਾਨ ਮਜੀਠਾ, 26 ਮਈ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ 28 ਜਣਿਆਂ ਦੇ ਅਜੇ ਸਿਵੇ ਵੀ ਠੰਢੇ ਨਹੀਂ ਹੋਏ ਕਿ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਪੁਲੀਸ ਵਲੋਂ ਜ਼ਹਿਰੀਲੀ ਸ਼ਰਾਬ ਦੀ ਵਿਕਰੇਤਾ ਨੂੰ ਛੱਡਣ ਵਿਰੁੱਧ ਅੱਜ...
  • fb
  • twitter
  • whatsapp
  • whatsapp
featured-img featured-img
ਥਾਣਾ ਕੱਥੂਨੰਗਲ ਅੱਗੇ ਧਰਨਾ ਦਿੰਦੇ ਹੋਏ ਕਰਨਾਲਾ ਵਾਸੀ।
Advertisement

ਰਾਜਨ ਮਾਨ

ਮਜੀਠਾ, 26 ਮਈ

Advertisement

ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ 28 ਜਣਿਆਂ ਦੇ ਅਜੇ ਸਿਵੇ ਵੀ ਠੰਢੇ ਨਹੀਂ ਹੋਏ ਕਿ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਪੁਲੀਸ ਵਲੋਂ ਜ਼ਹਿਰੀਲੀ ਸ਼ਰਾਬ ਦੀ ਵਿਕਰੇਤਾ ਨੂੰ ਛੱਡਣ ਵਿਰੁੱਧ ਅੱਜ ਥਾਣਾ ਕੱਥੂਨੰਗਲ ਦੇ ਬਾਹਰ ਧਰਨਾ ਲਾਇਆ ਗਿਆ ਅਤੇ ਪਿੱਟ ਸਿਆਪਾ ਕੀਤਾ। ਜਾਣਕਾਰੀ ਅਨੁਸਾਰ ਪਿੰਡ ਕਰਨਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ ਅਤੇ ਹੁਣ ਇਸੇ ਹੀ ਪਿੰਡ ਦੀ ਇਕ ਔਰਤ ’ਤੇ ਧਰਨਾਕਾਰੀਆਂ ਵੱਲੋਂ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਔਰਤ ਨੂੰ ਝਗੜੇ ਦਾ ਕੇਸ ਦਰਜ ਕਰ ਕੇ ਛੱਡ ਦਿੱਤਾ। ਪਿੰਡ ਕਰਨਾਲਾ ਦੇ ਲੋਕਾਂ ਵੱਲੋਂ ਲਾਏ ਧਰਨੇ ਦੌਰਾਨ ਮ੍ਰਿਤਕ ਗਗਨਦੀਪ ਦੇ ਭਰਾ ਰਵੀ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਸ਼ਰਾਬ ਦੀ ਤਸਕਰ ਦਰਸ਼ਨਾ ਦੇਵੀ ਵਾਸੀ ਪਿੰਡ ਕਰਨਾਲਾ ਨੂੰ ਕੱਥੂਨੰਗਲ ਦੀ ਪੁਲੀਸ ਨੇ ਝਗੜੇ ਦਾ ਪਰਚਾ ਦਰਜ ਕਰਕੇ ਉਸ ਵਿਰੁੱਧ ਕਾਰਵਾਈ ਕੀਤੀ ਸੀ। ਉਹ ਜ਼ਮਾਨਤ ਲੈ ਕੇ ਬਾਹਰ ਆ ਗਈ ਹੈ। ਲੋਕਾਂ ਨੇ ਕਿਹਾ ਕਿ ਪੁਲੀਸ ਨੇ ਨਸ਼ੇ ਦਾ ਮਾਮਲਾ ਦਰਜ ਕਰਨ ਦੀ ਬਜਾਏ ਝਗੜਾ ਦਾ ਕੇਸ ਦਰਜ ਕੀਤਾ ਸੀ ਤੇ ਉਹ ਹੁਣ ਜ਼ਮਾਨਤ ’ਤੇ ਬਾਹਰ ਆ ਗਈ ਹੈ। ਇਸ ਮੌਕੇ ਕੰਚਨ, ਜੀਤੀ, ਪਲਕ ਕੁਮਾਰੀ, ਸੂਰਜ, ਰਵੀ ਕੁਮਾਰ, ਪੰਚ ਵਿਸ਼ਾਲ, ਸਾਬਕਾ ਸਰਪੰਚ ਹਰੀ ਰਾਮ, ਰਾਜੂ, ਅਮਰਪਾਲ, ਬਿਕਰਮ ਤੇ ਸ਼ੁਭਮ ਆਦਿ ਹਾਜ਼ਰ ਸਨ। ਥਾਣਾ ਕੱਥੂਨੰਗਲ ਨੰਗਲ ਦੇ ਮੁਖੀ ਐੱਸਐੱਚਓ ਸਤਪਾਲ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਉਸ ਦੇ ਘਰ ਛਾਪਾ ਮਾਰਨ ’ਤੇ ਕੋਈ ਵੀ ਨਸ਼ੀਲੀ ਵਸਤੂ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਮਗਰੋਂ ਔਰਤ ਵਿਰੁੱਧ ਝਗੜੇ ਦਾ ਕੇਸ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ ਜਿੱਥੋਂ ਉਹ ਜ਼ਮਾਨਤ ’ਤੇ ਆ ਗਈ ਹੈ।

ਐੱਸਐੱਚਓ ਸਤਪਾਲ ਸਿੰਘ ਮੁਅੱਤਲ

ਔਰਤ ਨੂੰ ਛੱਡਣ ਦੇ ਮਾਮਲੇ ’ਚ ਥਾਣਾ ਕੱਥੂਨੰਗਲ ਦੇ ਐੱਸਐੱਚਓ ਸਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

Advertisement
×