DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੁਲੀਸ ਮੁਕਾਬਲੇ ਦੌਰਾਨ ਫ਼ਿਰੌਤੀ ਮਾਮਲਿਆਂ ਦਾ ਮੁੱਖ ਸ਼ੱਕੀ ਜ਼ਖ਼ਮੀ

ਪੁਲੀਸ ਅਤੇ ਮੁਲਜ਼ਮ ਵਿਚਕਾਰ ਹੋਏ ਮੁਕਾਬਲੇ ਦੌਰਾਨ ਚੱਲੀ ਗੋਲੀ; ਮੌਕੇ ਤੋਂ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ

  • fb
  • twitter
  • whatsapp
  • whatsapp
featured-img featured-img
 ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਮੌਕੇ ਦਾ ਨਿਰੀਖਣ ਕਰਦੇ ਹੋਏ। ਫੋਟੋ; ਗੁਰਬਖਸ਼ਪੁਰੀ
Advertisement

ਸੀ.ਆਈ.ਏ. ਸਟਾਫ਼ ਤਰਨ ਤਾਰਨ ਅਤੇ ਥਾਣਾ ਸਰਹਾਲੀ ਦੀ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਅੱਜ ਇੱਕ ਸ਼ੱਕੀ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਸ਼ੱਕੀ ਵਿਅਕਤੀ ਦੀ ਪਛਾਣ ਜਤਿੰਦਰ ਸਿੰਘ ਉਰਫ਼ ਅਜੇ ਵਾਸੀ ਸਰਹਾਲੀ ਵਜੋਂ ਹੋਈ ਹੈ।

ਪੁਲੀਸ ਪਾਰਟੀ ਨੂੰ ਦੇਖ ਕੇ ਸ਼ੱਕੀ ਨੇ ਚਲਾਈ ਗੋਲੀ

Advertisement

ਇਸ ਸਬੰਧੀ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਰਹਾਲੀ ਇਲਾਕੇ ਅੰਦਰ ਇਸ ਸ਼ੱਕੀ ਵਿਅਕਤੀ ਦੀ ਆਮਦ ਬਾਰੇ ਪਤਾ ਲੱਗਾ ਸੀ ਅਤੇ ਜਿਵੇਂ ਹੀ ਪੁਲੀਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ, ਤਾਂ ਉਸ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਪਾਰਟੀ ਵੱਲੋਂ ਘੇਰਾ ਪਾਉਣ ’ਤੇ ਸ਼ੱਕੀ ਵਿਅਕਤੀ ਨੇ ਪੁਲੀਸ ਉੱਪਰ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਆਪਣੇ ਬਚਾਅ ਲਈ ਚਲਾਈ ਗਈ ਜਵਾਬੀ ਗੋਲੀ ਵਿੱਚ ਸ਼ੱਕੀ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਕਾਬੂ ਕਰਕੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਹੈ।

Advertisement

ਫ਼ਿਰੌਤੀ ਅਤੇ ਗੋਲੀ ਚਲਾਉਣ ਦੇ ਕਈ ਮਾਮਲੇ ਹਨ ਦਰਜ

ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਇਸ ਸ਼ੱਕੀ ਵਿਅਕਤੀ ਖ਼ਿਲਾਫ਼ ਇਲਾਕੇ ਅੰਦਰ ਫ਼ਿਰੌਤੀ ਦੇ ਚਾਰ ਮਾਮਲਿਆਂ ਵਿੱਚ ਗੋਲੀ ਚਲਾਉਣ ਦੀ ਜਾਣਕਾਰੀ ਹੈ, ਜਿਸ ਬਾਰੇ ਪੁਲੀਸ ਨੇ ਪਹਿਲਾਂ ਹੀ ਕੇਸ ਦਰਜ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸ਼ੱਕੀ ਵਿਅਕਤੀ ਦੇ ਠੀਕ ਹੋਣ ’ਤੇ ਉਸ ਕੋਲੋਂ ਪੁੱਛਗਿੱਛ ਕਰਕੇ ਹੋਰਨਾਂ ਵਾਰਦਾਤਾਂ ਬਾਰੇ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਪੁਲੀਸ ਨੇ ਮੌਕੇ ਤੋਂ ਇੱਕ ਪਿਸਤੌਲ ਅਤੇ ਮੁਲਜ਼ਮ ਦਾ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ ਦੀ ਸਲਾਹ

ਐੱਸ.ਐੱਸ.ਪੀ. ਨੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਲਈ ਵਰਤੇ ਜਾਣ ਅਤੇ ਉਨ੍ਹਾਂ ਦੇ ਝਾਂਸੇ ਵਿੱਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੇ ਗੈਂਗਸਟਰ ਆਪਣੇ ਨਿੱਜੀ ਲਾਭਾਂ ਲਈ ਨੌਜਵਾਨਾਂ ਨੂੰ ਵਰਗਲਾ ਕੇ ਗ਼ਲਤ ਰਸਤੇ ’ਤੇ ਲਾਉਂਦੇ ਹਨ।

Advertisement
×