ਦਿੱਲੀ ’ਚ ਕਿਸਾਨ ਅੰਦੋਲਨ ਦਾ ਹਿੱਸਾ ਬਣੇਗੀ ਲਗਜ਼ਰੀ ਟਰਾਲੀ

ਵਾਈਫਾਈ, ਸੀਸੀਟੀਵੀ ਕੈਮਰੇ, ਸੀਟਾਂ ਅਤੇ ਏਸੀ ਦੀ ਸਹੂਲਤ

ਦਿੱਲੀ ’ਚ ਕਿਸਾਨ ਅੰਦੋਲਨ ਦਾ ਹਿੱਸਾ ਬਣੇਗੀ ਲਗਜ਼ਰੀ ਟਰਾਲੀ

ਲੁਧਿਆਣਾ ਦੇ ਪਿਓ-ਪੁੱਤ ਵੱਲੋਂ ਤਿਆਰ ਕੀਤੀ ਗਈ ਲਗਜ਼ਰੀ ਟਰਾਲੀ ਦੀ ਅੰਦਰੂਨੀ ਝਲਕ।

ਗਗਨਦੀਪ ਅਰੋੜਾ

ਲੁਧਿਆਣਾ, 4 ਮਾਰਚ

ਇੱਥੋਂ ਦੇ ਇੱਕ ਵਿਅਕਤੀ ਨੇ ਇੱਕ ਏਸੀ ਤੇ ਹੋਰ ਲਗਜ਼ਰੀ ਸਹੂਲਤਾਂ ਨਾਲ ਲੈੱਸ ਇੱਕ ਟਰਾਲੀ ਬਣਾਈ ਹੈ, ਜੋ ਕਿਸਾਨ ਅੰਦੋਲਨ ਦਾ ਹਿੱਸਾ ਬਣੇਗੀ। ਇਸ ਟਰਾਲੀ ਦੇ ਕੈਬਿਨ ਵਿੱਚ ਏਸੀ, ਪੱਖੇ, ਬੈਠਣ ਵਾਲੇ ਟੇਬਲ, ਵਾਈਫਾਈ, ਸੀਸੀਟੀਵੀ ਕੈਮਰੇ ਤੇ ਹੋਰ ਸਹੂਲਤਾਂ ਉਪਲੱਬਧ ਹਨ। ਇਹ ਲਗਜ਼ਰੀ ਟਰਾਲੀ ਲੁਧਿਆਣਾ ਦੇ ਪਿਓ-ਪੁੱਤਾਂ ਨੇ ਢਾਈ ਮਹੀਨੇ ਦੀ ਮਿਹਨਤ ਮਗਰੋਂ ਤਿਆਰ ਕੀਤੀ ਹੈ। ਲੁਧਿਆਣਾ ਦੇ ਤਰਸੇਮ ਸਿੰਘ ਲੋਟੇ ਤੇ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਲੋਟੇ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਖੇਤੀ ਨਾਲ ਜੁੜੇ ਹੋਏ ਹਨ ਅਤੇ ਇਹ ਟਰਾਲੀ ਉਨ੍ਹਾਂ ਆਪਣੇ ਲਈ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਟਰਾਲੀ ਨੂੰ ਵੱਖ ਵੱਖ ਤਰੀਕੇ ਨਾਲ ਇਸਤੇਮਾਲ ਕਰਨ ਲਈ ਤਿਆਰ ਕੀਤਾ ਹੈ। ਪਿਓ-ਪੁੱਤ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਰਾਮਦਾਇਕ ਸਹੂਲਤਾਂ ਨਾਲ ਲੈੱਸ ਕੋਈ ਚੀਜ਼ ਬਣਾਉਣ, ਜਿਸ ਕਰਕੇ ਕਰੀਬ ਢਾਈ ਮਹੀਨੇ ਤੋਂ ਉਹ ਇਸ ਟਰਾਲੀ ਨੂੰ ਤਿਆਰ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ’ਚ ਇੰਟੀਰੀਅਰ ਕਾਫ਼ੀ ਮਹਿੰਗਾ ਲਾਇਆ ਗਿਆ ਹੈ ਅਤੇ ਟਰਾਲੀ ਦੇ ਕੈਬਿਨ ਲਈ 5 ਤੋਂ 6 ਲੱਖ ਰੁਪਏ ਖ਼ਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਟਰਾਲੀ ਵਿੱਚ ਸੋਲਰ ਸਿਸਟਮ, ਕੈਬਿਨ ’ਚ ਏਸੀ, ਪੱਖੇ, ਕੈਮਰੇ, ਸੀਟਾਂ ਅਤੇ ਕੈਬਿਨ ਤੋਂ ਬਾਹਰ ਵਾਸ਼ਬੇਸਿਨ ਤੇ ਪਾਣੀ ਵਾਲੀ ਟੈਂਕੀ ਲਗਾਈ ਗਈ ਹੈ। ਟਰਾਲੀ ਵਿੱਚ ਆਰਾਮ ਨਾਲ 10 ਤੋਂ 12 ਵਿਅਕਤੀ ਬੈਠ ਕੇ ਗੱਲਬਾਤ ਕਰ ਸਕਦੇ ਹਨ ਤੇ ਹੋਰ ਵੀ ਕਈ ਸਹੂਲਤਾਂ ਇਸ ’ਚ ਦਿੱਤੀਆਂ ਗਈਆਂ ਹਨ। ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਆਡਰ ਦੇਵੇਗਾ ਤਾਂ ਉਹ ਜ਼ਰੂਰ ਅਜਿਹੀ ਟਰਾਲੀ ਬਣਾ ਕੇ ਦੇਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੀ ਟਰਾਲੀ ਲੈ ਕੇ ਅੰਦੋਲਨ ਵਿੱਚ ਵੀ ਜਾਣਗੇ ਤੇ ਕਿਸਾਨਾਂ ਦਾ ਸਾਥ ਦੇਣਗੇ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਟਰਾਲੀ ਬਣਾਉਣ ਦੀ ਇੱਕ ਸਾਲ ਪਹਿਲਾਂ ਪਲਾਨਿੰਗ ਕੀਤੀ ਸੀ। ਹੁਣ ਢਾਈ ਮਹੀਨੇ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਇੱਕ ਲਗਜ਼ਰੀ ਟਰਾਲੀ ਤਿਆਰ ਕੀਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All