DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana: ਮੰਦਰ ਦੇ ਗੋਲਕਾਂ ਵਿੱਚੋਂ ਚੋਰ ਨੇ ਕੀਤੀ ਚੋਰੀ; ਵਾਰਦਾਤ ਨੂੰ ਅੰਜਾਮ ਦੇੇਣ ਤੋਂ ਪਹਿਲਾਂ ਮੂਰਤੀਆਂ ਅੱਗੇ ਟੇਕਿਆ ਮੱਥਾ

ਲੁਧਿਆਣਾ ਦੇ ਕਿਚਲੂ ਨਗਰ ਸਥਿਤ ਰਾਮ ਦਰਬਾਰ ਮੰਦਰ ਵਿੱਚ ਪਏ ਚਾਰ ਗੋਲਕ ਇੱਕ ਚੋਰ ਵੱਲੋਂ ਤੋੜ ਦਿੱਤੇ ਗਏ। ਉਹ ਸ਼ਨਿੱਚਰਵਾਰ ਤੜਕੇ ਕਰੀਬ 2 ਵਜੇ ਰੌਸ਼ਨਦਾਨਾਂ ਰਾਹੀਂ ਮੰਦਰ ਦੀ ਇਮਾਰਤ ਵਿੱਚ ਅੰਦਰ ਦਾਖਲ ਹੋਇਆ ਅਤੇ ਬਾਹਰ ਨਿਕਲਿਆ। ਜਦੋਂ ਇਸ ਘਟਨਾ ਦੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਲੁਧਿਆਣਾ ਦੇ ਕਿਚਲੂ ਨਗਰ ਸਥਿਤ ਰਾਮ ਦਰਬਾਰ ਮੰਦਰ ਵਿੱਚ ਪਏ ਚਾਰ ਗੋਲਕ ਇੱਕ ਚੋਰ ਵੱਲੋਂ ਤੋੜ ਦਿੱਤੇ ਗਏ। ਉਹ ਸ਼ਨਿੱਚਰਵਾਰ ਤੜਕੇ ਕਰੀਬ 2 ਵਜੇ ਰੌਸ਼ਨਦਾਨਾਂ ਰਾਹੀਂ ਮੰਦਰ ਦੀ ਇਮਾਰਤ ਵਿੱਚ ਅੰਦਰ ਦਾਖਲ ਹੋਇਆ ਅਤੇ ਬਾਹਰ ਨਿਕਲਿਆ।

ਜਦੋਂ ਇਸ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਦੇਖੀ ਗਈ ਤਾਂ ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਨੇ ਅਪਰਾਧ ਕਰਨ ਤੋਂ ਪਹਿਲਾਂ ਮੂਰਤੀਆਂ ਅੱਗੇ ਪ੍ਰਾਰਥਨਾ ਕੀਤੀ ਅਤੇ ਮਾਫ਼ੀ ਮੰਗੀ।

Advertisement

ਹਾਲਾਂਕਿ ਮੰਦਰ ਪ੍ਰਬੰਧਕਾਂ ਨੂੰ ਹੋਏ ਅਸਲੀ ਨੁਕਸਾਨ ਦਾ ਪਤਾ ਲੱਗਣਾ ਅਜੇ ਬਾਕੀ ਹੈ, ਪਰ ਪ੍ਰਧਾਨ ਪ੍ਰਕਾਸ਼ ਚੰਦ ਸ਼ਰਮਾ ਦੀ ਅਗਵਾਈ ਹੇਠਲੇ ਅਹੁਦੇਦਾਰਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਵੱਲੋਂ 35,000 ਤੋਂ 40,000 ਰੁਪਏ ਦੇ ਵਿਚਕਾਰ ਦੀ ਰਕਮ ਚੋਰੀ ਕੀਤੇ ਜਾਣ ਦਾ ਅਨੁਮਾਨ ਹੈ।

Advertisement

ਉੱਥੇ ਹੀ ਸਵੇਰੇ ਕਰੀਬ 5 ਵਜੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਮੰਦਰ ਪਹੁੰਚ ਗਈ। ਉਨ੍ਹਾਂ ਨੇ ਮੁਲਜ਼ਮ ਦੀ ਮੂਵਮੈਂਟ (ਆਉਣ-ਜਾਣ) ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ।

ਸ਼ਰਮਾ ਦੇ ਅਨੁਸਾਰ, ਇੱਕ ਮਾਸਕ ਪਹਿਨਿਆ ਹੋਇਆ ਸ਼ਰਾਰਤੀ ਅਨਸਰ ਤੜਕੇ 2 ਵਜੇ ਇੱਕ ਰੌਸ਼ਨਦਾਨ ਰਾਹੀਂ ਮੰਦਰ ਦੇ ਮੁੱਖ ਹਾਲ ਵਿੱਚ ਦਾਖਲ ਹੋਇਆ ਅਤੇ ਚਾਰ ਗੋਲਕਾਂ ਵਿੱਚੋਂ ਨਕਦੀ ਚੋਰੀ ਕਰਨ ਤੋਂ ਬਾਅਦ ਤੜਕੇ 2.43 ਵਜੇ ਇਮਾਰਤ ਵਿੱਚੋਂ ਬਾਹਰ ਨਿਕਲ ਗਿਆ।

ਚੋਰੀ ਬਾਰੇ ਸਭ ਤੋਂ ਪਹਿਲਾਂ ਸਵੇਰੇ ਪੁਜਾਰੀ ਗੋਪਾਲ ਕ੍ਰਿਸ਼ਨ ਨੂੰ ਪਤਾ ਲੱਗਿਆ। ਦੋ ਹੋਰ ਸੇਵਾਦਾਰਾਂ, ਜੋ ਮੰਦਰ ਦੀ ਇਮਾਰਤ ਵਿੱਚ ਸੁੱਤੇ ਹੋਏ ਸਨ, ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਤੱਕ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਪਤਾ ਨਹੀਂ ਲੱਗਿਆ।

Advertisement
×