Ludhiana News: ਹੋਟਲਾਂ ਅਤੇ ਢਾਬਿਆਂ 'ਤੇ ਖਾਣਾ ਹੋਵੇਗਾ ਮਹਿੰਗਾ; ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਉਛਾਲ
ਲੁਧਿਆਣਾ ਵਿੱਚ ਬਾਹਰ ਖਾਣਾ ਖਾਣਾ ਹੁਣ ਮਹਿੰਗਾ ਪੈਣ ਵਾਲਾ ਹੈ। ਕਮਰਸ਼ੀਅਲ ਐਲਪੀਜੀ (LPG) ਸਿਲੰਡਰ ਦੀਆਂ ਕੀਮਤਾਂ ਵਿੱਚ ਹੋਏ ਜ਼ਬਰਦਸਤ ਵਾਧੇ ਕਾਰਨ ਰੈਸਟੋਰੈਂਟਾਂ ਤੋਂ ਲੈ ਕੇ ਸੜਕ ਕਿਨਾਰੇ ਬਣੇ ਢਾਬਿਆਂ ਤੱਕ, ਹਰ ਥਾਂ ਖਾਣੇ ਦੇ ਰੇਟ ਵਧਣ ਦੀ ਤਿਆਰੀ ਹੈ। ਹੋਟਲ...
ਲੁਧਿਆਣਾ ਵਿੱਚ ਬਾਹਰ ਖਾਣਾ ਖਾਣਾ ਹੁਣ ਮਹਿੰਗਾ ਪੈਣ ਵਾਲਾ ਹੈ। ਕਮਰਸ਼ੀਅਲ ਐਲਪੀਜੀ (LPG) ਸਿਲੰਡਰ ਦੀਆਂ ਕੀਮਤਾਂ ਵਿੱਚ ਹੋਏ ਜ਼ਬਰਦਸਤ ਵਾਧੇ ਕਾਰਨ ਰੈਸਟੋਰੈਂਟਾਂ ਤੋਂ ਲੈ ਕੇ ਸੜਕ ਕਿਨਾਰੇ ਬਣੇ ਢਾਬਿਆਂ ਤੱਕ, ਹਰ ਥਾਂ ਖਾਣੇ ਦੇ ਰੇਟ ਵਧਣ ਦੀ ਤਿਆਰੀ ਹੈ। ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਅਗਲੇ ਹਫ਼ਤੇ ਤੋਂ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ।
ਪੰਜਾਬ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਕਿ ਗੈਸ ਮਹਿੰਗੀ ਹੋਣ ਕਾਰਨ ਖਾਣਾ ਬਣਾਉਣ ਦੀ ਲਾਗਤ 15 ਤੋਂ 20 ਫੀਸਦੀ ਤੱਕ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰੇਟਾਂ 'ਤੇ ਖਾਣਾ ਪਰੋਸਣਾ ਹੁਣ ਮੁਸ਼ਕਲ ਹੋ ਗਿਆ ਹੈ, ਇਸ ਲਈ ਇਹ ਬੋਝ ਗਾਹਕਾਂ 'ਤੇ ਪਾਉਣਾ ਮਜਬੂਰੀ ਹੈ। ਲੁਧਿਆਣਾ ਦੇ ਸਾਊਥ ਸਿਟੀ ਰੋਡ ਦੇ ਰੈਸਟੋਰੈਂਟ ਮਾਲਕਾਂ ਦਾ ਵੀ ਕਹਿਣਾ ਹੈ ਕਿ ਸਿਲੰਡਰ ਦੀ ਕੀਮਤ 3,000 ਰੁਪਏ ਤੋਂ ਪਾਰ ਹੋਣ ਕਾਰਨ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ।
| ਮਹੀਨਾ | ਸਿਲੰਡਰ ਦੀ ਕੀਮਤ (ਰੁਪਏ ਵਿੱਚ) | ਵਾਧਾ (ਰੁਪਏ ਵਿੱਚ) |
| 1 ਜਨਵਰੀ | 1,691.50 | +111 |
| 1 ਫਰਵਰੀ | 1,740.50 | +49 |
| 1 ਅਪ੍ਰੈਲ | 2,078.50 | +195.50 |
| 1 ਮਈ | 3,071.50 | +993 |
ਪੰਜਾਬ ਵਿੱਚ ਲਗਭਗ 8,000 ਅਜਿਹੇ ਅਦਾਰੇ ਹਨ ਜੋ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਇਸ ਨਾਲ ਨਾ ਸਿਰਫ਼ ਆਲੀਸ਼ਾਨ ਹੋਟਲਾਂ ਵਿੱਚ ਖਾਣਾ ਮਹਿੰਗਾ ਹੋਵੇਗਾ, ਸਗੋਂ ਰੋਜ਼ਾਨਾ ਢਾਬਿਆਂ 'ਤੇ ਖਾਣਾ ਖਾਣ ਵਾਲੇ ਆਮ ਲੋਕਾਂ ਅਤੇ ਮੱਧਵਰਗੀ ਪਰਿਵਾਰਾਂ ਲਈ ਵੀ ਬਾਹਰ ਦਾ ਖਾਣਾ ਹੁਣ ਇੱਕ 'ਲਗਜ਼ਰੀ' ਬਣਦਾ ਜਾ ਰਿਹਾ ਹੈ।

