Ludhiana firing: ਲੁਧਿਆਣਾ ਦੇ ਪੀਜ਼ਾ ਆਉਟਲੈਟ 'ਤੇ ਦੋ ਵਿਅਕਤੀਆਂ ਵੱਲੋਂ ਗੋਲੀਬਾਰੀ
Pizza Outlet Firing: ਲੁਧਿਆਣਾ ਵਿੱਚ ਇੱਕ ਪੀਜ਼ਾ ਆਉਟਲੈਟ 'ਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਭਾਈ ਰਣਧੀਰ ਸਿੰਘ ਨਗਰ ਖੇਤਰ ਵਿੱਚ ਵਾਪਰੀ। ਗੋਲੀਬਾਰੀ ਦੀ ਇਸ...
Pizza Outlet Firing: ਲੁਧਿਆਣਾ ਵਿੱਚ ਇੱਕ ਪੀਜ਼ਾ ਆਉਟਲੈਟ 'ਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਭਾਈ ਰਣਧੀਰ ਸਿੰਘ ਨਗਰ ਖੇਤਰ ਵਿੱਚ ਵਾਪਰੀ। ਗੋਲੀਬਾਰੀ ਦੀ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ, ਜੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਵਿੱਚ ਦੋ ਵਿਅਕਤੀ ਦੁਕਾਨ 'ਤੇ ਗੋਲੀ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਵੀਡੀਓ ਕਲਿੱਪ ਵਿੱਚ, ਆਉਟਲੈਟ ਵਿੱਚ ਇੱਕ ਕੁਰਸੀ 'ਤੇ ਬੈਠਾ ਵਿਅਕਤੀ ਗੋਲੀ ਦੀ ਆਵਾਜ਼ ਸੁਣ ਕੇ ਖੜ੍ਹਾ ਹੁੰਦਾ ਅਤੇ ਸੁਰੱਖਿਅਤ ਜਗ੍ਹਾ ਵੱਲ ਜਾਂਦਾ ਦੇਖਿਆ ਜਾ ਸਕਦਾ ਹੈ। ਪੁਲੀਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਹ ਹਮਲਾਵਰਾਂ ਦਾ ਪਤਾ ਲਗਾਉਣ ਲਈ ਖੇਤਰ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।
गोलियों की बौछार.. लुधियाना के बदमाश कहां फरार ?
लुधियाना के पॉश इलाके भाई रणधीर सिंह नगर में देर रात पिज्जा आउटलेट पर हुई फायरिंग ने इलाके में दहशत का माहौल पैदा कर दिया है.. हमलावर दुकान के अंदर दाखिल हुए और महज तीन सेकंड के भीतर लगातार तीन गोलियां चलाकर मौके से फरार हो… pic.twitter.com/LOxVxvNgqy
— UJJWAL DOBHAL (@UjjwalDobhal) August 19, 2026
ਇਸ ਉਪਰੰਤ 'ਗੋਪੀ ਲਾਹੌਰੀਆ ਗਰੁੱਪ' ਨਾਮ ਦੇ ਇੱਕ ਸੋਸ਼ਲ ਮੀਡੀਆ ਪੇਜ ਨੇ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਨੇ ਕਿਹਾ ਕਿ ਉਹ ਇੰਸਟਾਗ੍ਰਾਮ ਪੋਸਟ ਦੀ ਪੁਸ਼ਟੀ ਕਰ ਰਹੇ ਹਨ।

