DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana: ਕਰਜ਼ਾ ਨਾ ਮੋੜਨ ਕਾਰਨ ਬੈਂਕ ਨੇ ਪੰਜ ਤਾਰਾ ਹੋਟਲ ਦਾ ਕੁਝ ਹਿੱਸਾ ਕੀਤਾ ਸੀਲ

ਬੈਂਕ ਅਤੇ ਪੁਲੀਸ ਅਧਿਕਾਰੀਆਂ ਨੇ ਨਹੀਂ ਦਿੱਤਾ ਕੋਈ ਅਧਿਕਾਰਤ ਬਿਆਨ

  • fb
  • twitter
  • whatsapp
  • whatsapp
featured-img featured-img
A view of the closed gates of Park Plaza Hotel in Ludhiana. Tribune Photo: Himanshu Mahajan
Advertisement

ਬੈਂਕ ਅਧਿਕਾਰੀਆਂ ਨੇ ਪੁਲੀਸ ਨਾਲ ਮਿਲ ਕੇ ਅੱਜ ਲੁਧਿਆਣਾ ਦੇ ਪੰਜ ਤਾਰਾ (ਫਾਈਵ-ਸਟਾਰ) ਪਾਰਕ ਪਲਾਜ਼ਾ ਹੋਟਲ ਵਿਖੇ ਪਹੁੰਚ ਕੇ ਹੋਟਲ ਦੇ ਸੈਲੂਨ ਦੇ ਨਾਲ-ਨਾਲ ਸੱਤਵੀਂ ਅਤੇ ਅੱਠਵੀਂ ਮੰਜ਼ਿਲ ਦੇ ਕਮਰੇ ਸੀਲ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਹੋਟਲ ਨੇ ਕਥਿਤ ਤੌਰ 'ਤੇ ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਨਹੀਂ ਕੀਤੀ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਭਾਵੇਂ ਬੈਂਕ ਅਤੇ ਪੁਲੀਸ ਅਧਿਕਾਰੀਆਂ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ, ਪਰ ਸੂਤਰਾਂ ਦਾ ਕਹਿਣਾ ਹੈ ਕਿ ਟੀਮਾਂ ਹੋਟਲ ਦੇ ਅੰਦਰ ਮੌਜੂਦ ਹਨ।

Advertisement

ਇਹ ਹੋਟਲ, ਜਿਸ ਦਾ ਕਿਸੇ ਸਮੇਂ ਸ਼ਹਿਰ ਵਿੱਚ ਦਬਦਬਾ (ਮੋਨੋਪੋਲੀ) ਹੁੰਦਾ ਸੀ, ਨੇ ਬੈਂਕ ਦੇ ਕਰੋੜਾਂ ਰੁਪਏ ਦੇਣੇ ਹਨ, ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਇਸ ਬਾਰੇ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਸੀ। ਅਦਾਲਤ ਨੇ ਪਾਰਕ ਪਲਾਜ਼ਾ ਪ੍ਰਬੰਧਕਾਂ ਨੂੰ ਚਾਰ ਨੋਟਿਸ ਵੀ ਜਾਰੀ ਕੀਤੇ ਸਨ, ਪਰ ਹੋਟਲ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।ਇਹ ਹੋਟਲ ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦਾ ਹੈ।

Advertisement

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ, ਖੰਗੂੜਾ ਨੇ ਕਾਂਗਰਸ ਛੱਡ ਕੇ 'ਆਪ' ਦਾ ਪੱਲਾ ਫੜ ਲਿਆ ਸੀ। ਬਾਅਦ ਵਿੱਚ, ਉਨ੍ਹਾਂ ਨੇ 'ਆਪ' ਨਾਲੋਂ ਨਾਤਾ ਤੋੜ ਲਿਆ ਅਤੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਹ ਮਲੇਰਕੋਟਲਾ ਜ਼ਿਲ੍ਹੇ ਦੇ ਅਮਰਗੜ੍ਹ ਹਲਕੇ ਤੋਂ ਚੋਣ ਲੜਨ ਲਈ ਫਿਲਹਾਲ ਟਿਕਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪੁਲੀਸ ਅਤੇ ਬੈਂਕ ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ, ਹੋਟਲ ਦੇ ਰੋਜ਼ਾਨਾ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਿਆ ਅਤੇ ਮਹਿਮਾਨਾਂ ਦੀ ਆਵਾਜਾਈ ਅਤੇ ਹੋਰ ਸੇਵਾਵਾਂ ਜਾਰੀ ਰਹੀਆਂ।

Advertisement
×