DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ: ਧੁੰਦ ਕਾਰਨ ਵਾਪਰੇ ਸੜਕ ਹਾਦਸਿਆਂ ਦੋਰਾਨ 1 ਦੀ ਮੌਤ,  5 ਜ਼ਖਮੀ

ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜਲੇ ਪਿੰਡ ਅਜਨੌਦ ਵਿਖੇ ਹਾਈਵੇਅ 'ਤੇ ਘੱਟ ਵਿਜ਼ੀਬਿਲਟੀ ਕਾਰਨ ਐਤਵਾਰ ਤੜਕੇ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਹਾਲਾਂਕਿ ਇਸ ਹਾਦਸੇ ਦਾ ਸ਼ਿਕਾਰ ਹੋਏ...

  • fb
  • twitter
  • whatsapp
  • whatsapp
Advertisement

ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜਲੇ ਪਿੰਡ ਅਜਨੌਦ ਵਿਖੇ ਹਾਈਵੇਅ 'ਤੇ ਘੱਟ ਵਿਜ਼ੀਬਿਲਟੀ ਕਾਰਨ ਐਤਵਾਰ ਤੜਕੇ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਹਾਲਾਂਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿੱਚ ਲੱਦੇ ਐਲਪੀਜੀ (LPG) ਸਿਲੰਡਰਾਂ ਨੂੰ ਅੱਗ ਲੱਗਣ ਤੋਂ ਬਚਾਅ ਰਿਹਾ, ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।

ਹਾਦਸੇ ਦੇ ਵੇਰਵਿਆਂ ਅਤੇ ਪੀੜਤਾਂ ਦੀ ਪਛਾਣ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ, ਪਰ ਸੂਤਰਾਂ ਨੇ ਦੱਸਿਆ ਕਿ ਇੱਕ ਕਾਰ ਚਾਲਕ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੀ ਗੱਡੀ ਦੇ ਹੇਠਾਂ ਫਸੇ ਇੱਕ ਗੈਸ ਸਿਲੰਡਰ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਾਰ ਦੇ ਕੋਲ ਅਸੁਰੱਖਿਅਤ ਖੜ੍ਹੇ ਹੋਣ ਦੌਰਾਨ ਕਿਸੇ ਹੋਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

Advertisement

ਪੁਲੀਸ ਨੇ ਸੁਖਦੇਵ ਸਿੰਘ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਬਚਾਅ ਕਾਰਜ ਚਲਾਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗੇ ਜਾ ਰਹੀ ਕਾਰ ਦੀ ਰਫ਼ਤਾਰ ਘੱਟ ਹੋਣ ਕਾਰਨ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ, ਜਿਸ ਮਗਰੋਂ ਸੀਮਿੰਟ ਦੀਆਂ ਬੋਰੀਆਂ ਨਾਲ ਲੱਦਿਆ ਇੱਕ ਟਰੱਕ ਅਗਲੇ ਵਾਹਨਾਂ ਨਾਲ ਟਕਰਾ ਗਿਆ ਅਤੇ ਪਿੱਛੇ ਆ ਰਹੇ ਵਾਹਨ ਵੀ ਇੱਕ-ਦੂਜੇ ਨਾਲ ਟਕਰਾਅ ਗਏ।

Advertisement

 

ਇੱਕ ਹੋਰ ਮਾਮਲੇ ਵਿੱਚ ਚੰਡੀਗੜ੍ਹ-ਸਮਰਾਲਾ ਰੋਡ 'ਤੇ ਪਿੰਡ ਭਰਥਲਾ ਨੇੜੇ ਇੱਕ ਵਰਨਾ ਕਾਰ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਕਾਰ ਸਵਾਰ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਜ਼ਖਮੀ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ, ਪਰ ਸਮਰਾਲਾ ਪੁਲਿਸ ਨੇ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਣ 'ਤੇ ਗੱਡੀ ਨੂੰ ਜ਼ਬਤ ਕਰ ਲਿਆ ਹੈ।

ਇਸ ਤੋਂ ਪਹਿਲਾਂ ਰਾਤ ਸਮੇਂ ਜਗਰਾਉਂ ਨੇੜੇ ਪਿੰਡ ਅਗਵਾੜ ਲੋਪੋਂ ਕੋਲ ਤਿੰਨ ਸਵਾਰੀਆਂ ਵਾਲੀ ਇੱਕ ਕਾਰ ਨੂੰ ਅੱਗ ਲੱਗ ਗਈ, ਪਰ ਅੱਗ ਦੀਆਂ ਲਪਟਾਂ ਦੇਖ ਕੇ ਸਵਾਰੀਆਂ ਤੁਰੰਤ ਹੇਠਾਂ ਉਤਰ ਗਈਆਂ ਅਤੇ ਉਨ੍ਹਾਂ ਦਾ ਬਚਾਅ ਰਿਹਾ। ਇਸ ਦੌਰਾਨ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।

Advertisement
×