DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

LPG Crisis: ਗੈਸ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਡਿਸਟ੍ਰੀਬਿਊਟਰਾਂ ਨੇ ਮੰਗੀ ਸੁਰੱਖਿਆ

LPG Crisis: ਸਿਲੰਡਰਾਂ ਦੀ ਕਿੱਲਤ ਕਾਰਨ ਪੂਰੇ ਸੂਬੇ ਵਿੱਚ ਬੁਕਿੰਗ ਦਫ਼ਤਰਾਂ 'ਤੇ ਝੜਪਾਂ ਦੇ ਮਾਮਲੇ ਵਧੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਗੈਸ ਏਜੰਸੀ ਸੰਚਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟਕਰਾਅ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਫੈਡਰੇਸ਼ਨ ਆਫ ਐੱਲਪੀਜੀ ਡਿਸਟ੍ਰੀਬਿਊਟਰਜ਼ ਆਫ ਪੰਜਾਬ (FLDP) ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੇ ਸੂਬੇ ਵਿੱਚ ਐੱਲ ਪੀ ਜੀ ਡਿਸਟ੍ਰੀਬਿਊਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਨੋਡਲ ਅਫਸਰ ਨਿਯੁਕਤ ਕਰੇ।

ਸੁਰੱਖਿਆ ਚਿੰਤਾਵਾਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਦਰਮਿਆਨ ਉਠਾਈਆਂ ਗਈਆਂ ਹਨ। ਪੱਛਮੀ ਏਸ਼ੀਆ ਦੇ ਵਧਦੇ ਸੰਘਰਸ਼ ਕਾਰਨ ਆਲਮੀ ਪੱਧਰ ’ਤੇ ਤੇਲ ਕੀਮਤਾਂ ਵਿੱਚ ਉਛਾਲ ਦੇ ਕਾਰਨ ਵਪਾਰਕ ਐੱਲਪੀਜੀ ਦਰਾਂ ਵਿੱਚ 195.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਥਿਰ ਰਹੀਆਂ ਹਨ।

Advertisement

ਐੱਲਪੀਜੀ ਸਿਲੰਡਰਾਂ ਦੀ ਕਿੱਲਤ ਲਗਾਤਾਰ ਜਾਰੀ ਰਹਿਣ ਕਾਰਨ ਇਸ ਖੇਤਰ ਵਿੱਚ ਐੱਲਪੀਜੀ ਚੋਰੀ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਲਗਪਗ 980 ਐਲਪੀਜੀ ਡਿਸਟ੍ਰੀਬਿਊਟਰ (ਗੈਸ ਏਜੰਸੀਆਂ) ਹਨ ਜੋ ਤਕਰੀਬਨ 96 ਲੱਖ ਖਪਤਕਾਰਾਂ ਦੀ ਸੇਵਾ ਕਰਦੇ ਹਨ, ਜਾਰੀ ਸਪਲਾਈ ਸੰਕਟ ਨੇ ਵੰਡ ਨੈੱਟਵਰਕ 'ਤੇ ਦਬਾਅ ਕਾਫ਼ੀ ਵਧਾ ਦਿੱਤਾ ਹੈ। ਐੱਫਐੱਲਡੀਪੀ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਐੱਲਪੀਜੀ ਦੀ ਕਿੱਲਤ ਤੇਜ਼ ਹੋਈ ਹੈ, ਏਜੰਸੀ ਸਟਾਫ ਅਤੇ ਡਿਲੀਵਰੀ ਕਰਮਚਾਰੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਉਨ੍ਹਾਂ ਕਿਹਾ ਕਿ ਡਿਸਟ੍ਰੀਬਿਊਟਰਾਂ ਅਤੇ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਵਿਕਰੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਏਜੰਸੀਆਂ ਦੇ ਬਾਹਰ ਲਾਈਨਾਂ ਵਿੱਚ ਲੱਗੇ ਘਬਰਾਏ ਹੋਏ ਨਿਵਾਸੀ ਸਬਰ ਗੁਆ ਰਹੇ ਹਨ, ਜਿਸ ਨਾਲ ਅਕਸਰ ਟਕਰਾਅ ਹੋ ਰਿਹਾ ਹੈ ਅਤੇ ਜਾਨ-ਮਾਲ ਦੀ ਸੁਰੱਖਿਆ ਦਾ ਲਗਾਤਾਰ ਡਰ ਬਣਿਆ ਹੋਇਆ ਹੈ।

ਫੈਡਰੇਸ਼ਨ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਇੱਕ ਕੇਂਦਰੀ SOS ਹੈਲਪਲਾਈਨ ਦੀ ਵੀ ਮੰਗ ਕੀਤੀ ਹੈ। ਇਸੇ ਤਰ੍ਹਾਂ ਦੀਆਂ ਚਿੰਤਾਵਾਂ ਪ੍ਰਗਟ ਕਰਦੇ ਹੋਏ ਆਲ-ਇੰਡੀਆ ਐਲਪੀਜੀ ਡਿਸਟ੍ਰੀਬਿਊਟਰਜ਼ ਫੈਡਰੇਸ਼ਨ ਦੇ ਪਟਿਆਲਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬਰਾੜ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੂੰ ਮੰਗ ਪੱਤਰ ਸੌਂਪਿਆ ਅਤੇ ਬੁਕਿੰਗ ਦਫ਼ਤਰਾਂ, ਗੋਦਾਮਾਂ ਜਾਂ ਸਿਲੰਡਰਾਂ ਦੀ ਡਿਲੀਵਰੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਨੋਡਲ ਅਫਸਰ ਦੀ ਤਾਇਨਾਤੀ ਦੀ ਮੰਗ ਕੀਤੀ। ਡਿਸਟ੍ਰੀਬਿਊਟਰਾਂ ਨੇ ਕਿਹਾ ਕਿ ਉਹ ਸਿਲੰਡਰਾਂ ਦੀ ਸਪਲਾਈ ਵਿੱਚ ਦੇਰੀ ਅਤੇ ਕਿੱਲਤ ਕਾਰਨ ਜਨਤਕ ਗੁੱਸੇ ਅਤੇ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਕੋਈ ਵੱਡੀ ਹਿੰਸਕ ਘਟਨਾ ਸਾਹਮਣੇ ਨਹੀਂ ਆਈ ਹੈ, ਪਰ ਬਹਿਸਬਾਜ਼ੀ, ਖਪਤਕਾਰਾਂ ਵਿੱਚ ਘਬਰਾਹਟ ਅਤੇ ਏਜੰਸੀ ਸਟਾਫ 'ਤੇ ਦਬਾਅ ਦੀਆਂ ਘਟਨਾਵਾਂ ਵਧ ਰਹੀਆਂ ਹਨ।

ਦੂਜੇ ਪਾਸੇ ਵਪਾਰਕ ਸਿਲੰਡਰਾਂ ਦੀ ਘਾਟ ਕਾਰਨ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। 900 ਰੁਪਏ ਵਾਲਾ ਘਰੇਲੂ ਗੈਸ ਸਿਲੰਡਰ 1,700-2,000 ਰੁਪਏ ਵਿੱਚ ਵਿਕ ਰਿਹਾ ਹੈ, ਜਦੋਂ ਕਿ ਵਪਾਰਕ ਸਿਲੰਡਰ ਕਥਿਤ ਤੌਰ 'ਤੇ 3,000 ਰੁਪਏ ਵਿੱਚ ਵਿਕ ਰਹੇ ਸਨ। ਬਠਿੰਡਾ ਵਿੱਚ ਸ਼ਨਿਚਰਵਾਰ ਨੂੰ ਇੱਕ ਵਿਅਕਤੀ ਜਗਰੂਕਤਾ ਲਈ ਡਾਕੂ ਵਰਗੇ ਕੱਪੜੇ ਪਾ ਕੇ ਘੋੜੇ 'ਤੇ ਸਵਾਰ ਹੋ ਕੇ ਸ਼ਹਿਰ ਵਿੱਚ ਐੱਲਪੀਜੀ ਸਿਲੰਡਰ ਚੋਰੀ ਕਰਨ ਲਈ ਘੁੰਮਿਆ, ਇਹ ਕਾਰਵਾਈ ਸਿਲੰਡਰਾਂ ਦੀ ਘਾਟ ਨੂੰ ਉਜਾਗਰ ਕਰਨ ਲਈ ਕੀਤੀ ਗਈ ਸੀ।

ਫਗਵਾੜਾ ਦੇ ਵਸਨੀਕਾਂ ਨੇ ਸ਼ੁੱਕਰਵਾਰ ਨੂੰ ਐੱਲਪੀਜੀ ਸਿਲੰਡਰਾਂ ਦੀ ਕਥਿਤ ਕਿੱਲਤ ਦੇ ਵਿਰੋਧ ਵਿੱਚ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਭਗਵਾਨ ਵਾਲਮੀਕਿ ਚੌਕ ਨੇੜੇ ਆਵਾਜਾਈ ਰੋਕ ਕੇ ਸੰਖੇਪ ਰੋਡ ਜਾਮ ਕੀਤਾ। 13 ਮਾਰਚ ਨੂੰ ਬਰਨਾਲਾ ਦੇ ਸਹਿਣਾ ਵਿੱਚ ਘਰੇਲੂ ਐੱਲਪੀਜੀ ਸਿਲੰਡਰ ਲੈਣ ਲਈ ਲਾਈਨ ਵਿੱਚ ਖੜ੍ਹੇ ਇੱਕ 66 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

15 ਮਾਰਚ ਨੂੰ ਬਰਨਾਲਾ ਵਿਖੇ ਬੱਸ ਸਟੈਂਡ ਨੇੜੇ ਚਾਹ ਦੇ ਖੋਖੇ ਤੋਂ ਮੋਟਰਸਾਈਕਲ ਸਵਾਰ ਚੋਰਾਂ ਨੇ ਐੱਲਪੀਜੀ ਸਿਲੰਡਰ ਚੋਰੀ ਕਰ ਲਿਆ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਇੱਕ ਹੋਰ ਘਟਨਾ ਵਿੱਚ ਉਸੇ ਇਲਾਕੇ ਵਿੱਚ ਇੱਕ ਰਿਕਸ਼ਾ ਚਾਲਕ ਦੀ ਚਾਹ ਦੀ ਰੇਹੜੀ ਤੋਂ ਦੋ ਸਿਲੰਡਰ ਚੋਰੀ ਹੋ ਗਏ। 18 ਮਾਰਚ ਨੂੰ ਜਲੰਧਰ ਦੇ ਬਸਤੀ ਇਲਾਕੇ ਦੀ ਰਾਜਾ ਗਾਰਡਨ ਕਾਲੋਨੀ ਵਿੱਚ ਇੱਕ ਬੰਦ ਘਰ ਵਿੱਚੋਂ ਤਿੰਨ ਐੱਲਪੀਜੀ ਸਿਲੰਡਰ ਚੋਰੀ ਹੋ ਗਏ। 22 ਮਾਰਚ ਨੂੰ ਪਠਾਨਕੋਟ ਪੁਲੀਸ ਨੇ ਸ਼ਹਿਰ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਗੈਸ ਸਿਲੰਡਰ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਦੋ ਚੋਰੀ ਕੀਤੇ ਸਿਲੰਡਰ ਬਰਾਮਦ ਕੀਤੇ। ਐੱਫਐਲਡੀਪੀ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਕਿਹਾ ਕਿ ਕਈ ਅਜਿਹੇ ਮਾਮਲੇ ਹਨ ਜਿਨ੍ਹਾਂ ਦੀ ਰਿਪੋਰਟ ਨਹੀਂ ਹੋ ਸਕੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਸਬੰਧੀ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ

Advertisement
×