ਸਾਹਿਤਕਾਰ ਬਲਵੰਤ ਮੁਸਾਫਿਰ ਦਾ ਦੇਹਾਂਤ
ਸਾਹਿਤਕਾਰ ਬਲਵੰਤ ਸਿੰਘ ਮੁਸਾਫਿਰ ਦਾ ਦੇਹਾਂਤ ਹੋ ਗਿਆ ਹੈ। ਕਹਾਣੀ, ਨਾਵਲ, ਕਵਿਤਾ ਅਤੇ ਵਾਰ ਲੇਖਕ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਪੰਜਾਬੀ ਸਾਹਿਤ ਜਗਤ ਵਿੱਚ ਚਾਰ ਨਾਵਲ, ਤਿੰਨ ਕਹਾਣੀ ਸੰਗ੍ਰਹਿ ਅਤੇ ਤਿੰਨ ਕਾਵਿ ਸੰਗ੍ਰਹਿ ਝੋਲੀ ਪਾਏ। ਉਹ ਸਾਹਿਤ ਸਭਾ...
Advertisement
ਸਾਹਿਤਕਾਰ ਬਲਵੰਤ ਸਿੰਘ ਮੁਸਾਫਿਰ ਦਾ ਦੇਹਾਂਤ ਹੋ ਗਿਆ ਹੈ। ਕਹਾਣੀ, ਨਾਵਲ, ਕਵਿਤਾ ਅਤੇ ਵਾਰ ਲੇਖਕ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਪੰਜਾਬੀ ਸਾਹਿਤ ਜਗਤ ਵਿੱਚ ਚਾਰ ਨਾਵਲ, ਤਿੰਨ ਕਹਾਣੀ ਸੰਗ੍ਰਹਿ ਅਤੇ ਤਿੰਨ ਕਾਵਿ ਸੰਗ੍ਰਹਿ ਝੋਲੀ ਪਾਏ। ਉਹ ਸਾਹਿਤ ਸਭਾ ਜਗਰਾਉਂ ਨਾਲ ਤਿੰਨ ਦਹਾਕਿਆਂ ਤੋਂ ਜੁੜੇ ਹੋਏ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ‘ਤੇ ਸਾਹਿਤ ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਮੇਜਰ ਸਿੰਘ ਛੀਨਾ, ਐੱਚ ਐੱਸ ਡਿੰਪਲ, ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਅਜੀਤ ਪਿਆਸਾ ਤੇ ਹੋਰਾਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement
×

