DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਕਾਨ ’ਤੇ ਅਸਮਾਨੀ ਬਿਜਲੀ ਡਿੱਗੀ

ਪਰਿਵਾਰ ਦੇ ਛੇ ਜੀਅ ਵਾਲ-ਵਾਲ ਬਚੇ; ਘਰੇਲੂ ਸਾਮਾਨ ਸੜਿਆ

  • fb
  • twitter
  • whatsapp
  • whatsapp
featured-img featured-img
ਛੱਤ ਉਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਇਆ ਸੁਰਾਖ਼।
Advertisement

ਇੱਥੋਂ ਨੇੜਲੇ ਮੰਡੀ ਕਿੱਲਿਆਂਵਾਲੀ ਦੇ ਵਾਰਡ ਨੰਬਰ-11 ਵਿੱਚ ਅੱਜ ਸਵੇਰੇ ਇੱਕ ਮਕਾਨ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਆਰ ਸੀ ਸੀ ਛੱਤ ਵਿੱਚ ਸੁਰਾਖ ਹੋ ਗਿਆ। ਬਿਜਲੀ ਦੇ ਜ਼ੋਰਦਾਰ ਧਮਾਕੇ ਨਾਲ ਘਰ ਦੀਆਂ ਦੋਵੇਂ ਮੰਜ਼ਿਲਾਂ ਦੀ ਬਿਜਲੀ ਫਿਟਿੰਗ ਤੇ ਸਾਰਾ ਘਰੇਲੂ ਬਿਜਲੀ ਸਾਮਾਨ ਸੜ ਗਿਆ। ਹਾਦਸੇ ਵੇਲੇ ਘਰ ਵਿੱਚ ਮੌਜੂਦ ਛੇ ਜੀਅ ਵਾਲ-ਵਾਲ ਬਚ ਗਏ, ਜਦਕਿ ਪਰਿਵਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਬਾਲ ਮੰਦਿਰ ਸਕੂਲ ਨੇੜਲੀ ਕਿਸ਼ੋਰ ਸਰਪੰਚ ਵਾਲੀ ਗਲੀ ਵਿੱਚ ਰਹਿੰਦੇ ਰਾਮਪ੍ਰਵੇਸ਼ ਦੇ ਮਕਾਨ ’ਤੇ ਸਵੇਰੇ ਕਰੀਬ 7 ਵਜੇ ਅਸਮਾਨੀ ਬਿਜਲੀ ਡਿੱਗ ਪਈ। ਉਸ ਦੇ ਲੜਕੇ ਨਿਤੀਸ਼ ਪਟੇਲ ਨੇ ਦੱਸਿਆ ਕਿ ਜਦੋਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ, ਤਾਂ ਸਾਰਾ ਪਰਿਵਾਰ ਕਮਰੇ ਵਿੱਚ ਬੈਠਾ ਸੀ। ਬਿਜਲੀ ਆਰ ਸੀ ਸੀ ਛੱਤ ਨੂੰ ਪਾੜਦੀ ਹੋਈ ਹੇਠਾਂ ਤੱਕ ਪਹੁੰਚੀ ਅਤੇ ਮੁੱਖ ਗੇਟ ਨੇੜੇ ਜ਼ਮੀਨ ਵਿੱਚ ਵੀ ਟੋਆ ਪੈ ਗਿਆ। ਹਾਦਸੇ ਦੌਰਾਨ ਰਸੋਈ ਵਿੱਚ ਰੋਟੀ ਬਣਾ ਰਹੀ ਪਰਿਵਾਰ ਦੀ ਨੂੰਹ ਦੇ ਹੱਥ ’ਤੇ ਬਿਜਲੀ ਦਾ ਹਲਕਾ ਕਰੰਟ ਲੱਗਣ ਕਾਰਨ ਮਾਮੂਲੀ ਸੱਟ ਲੱਗੀ। ਬਾਕੀ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ। ਪਰਿਵਾਰ ਮੁਤਾਬਕ ਬਿਜਲੀ ਡਿੱਗਣ ਨਾਲ ਦੋਵੇਂ ਮੰਜ਼ਿਲਾਂ ਦੀ ਵਾਇਰਿੰਗ ਸੜ ਗਈ। ਦੋ ਐਲ ਈ ਡੀ, ਇੱਕ ਟੀਵੀ, ਚਾਰ ਪੱਖੇ, ਫਰਿਜ, ਪਾਣੀ ਵਾਲੀ ਮੋਟਰ, ਸਿਲਾਈ ਮਸ਼ੀਨ ਅਤੇ ਮੋਬਾਈਲ ਫੋਨ ਵੀ ਨੁਕਸਾਨੇ ਗਏ।

Advertisement

Advertisement
Advertisement
×