DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Lehra Mohabbat Plant: ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਉਤਪਾਦਨ ਠੱਪ

Thermal Plant Shutdown: ਚੌਥਾ ਯੂਨਿਟ ਵੀ ਖ਼ਰਾਬ ਹੋਇਆ; 920 ਮੈਗਾਵਾਟ ਦਾ ਉਤਪਾਦਨ ਕਰਦਾ ਹੈ ਪਲਾਂਟ; ਤਿੰਨ ਯੂਨਿਟ ਪਹਿਲਾਂ ਹੀ ਹਨ ਬੰਦ

  • fb
  • twitter
  • whatsapp
  • whatsapp
Advertisement

Lehra Mohabbat Plant: ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (GHTP) ਦਾ ਚੌਥਾ ਯੂਨਿਟ ਵੀ ਅੱਜ ਖ਼ਰਾਬ ਹੋ ਗਿਆ, ਜਿਸ ਕਾਰਨ 920 ਮੈਗਾਵਾਟ ਦੀ ਸਮਰੱਥਾ ਵਾਲੇ ਪਲਾਂਟ ਦਾ ਉਤਪਾਦਨ ਹੀ ਨਾ ਹੋਇਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਕਾਰਨ ਤਕਨੀਕੀ ਖ਼ਰਾਬੀ ਹੋ ਸਕਦੀ ਹੈ। ਇਹ ਸੰਕਟ ਅਜਿਹੇ ਸਮੇਂ ਆਇਆ ਜਦੋਂ ਪਲਾਂਟ ਦੇ ਤਿੰਨ ਹੋਰ ਯੂਨਿਟ ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਬੰਦ ਪਏ ਹਨ। 210 ਮੈਗਾਵਾਟ ਦਾ ਇਹ ਚੌਥਾ ਯੂਨਿਟ ਪਲਾਂਟ ਦਾ ਇਕੱਲਾ ਚਾਲੂ ਯੂਨਿਟ ਸੀ ਅਤੇ ਵੀਰਵਾਰ ਨੂੰ ਲਗਪਗ 167 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਇਸ ਯੂਨਿਟ ਵਿੱਚ ਵੀ ਹਾਲ ਹੀ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਠੀਕ ਕਰ ਲਿਆ ਗਿਆ ਸੀ।

ਯੂਨਿਟ ਨੂੰ ਚਾਲੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ: ਅਧਿਕਾਰੀ

ਇੱਕ ਸੀਨੀਅਰ ਅਧਿਕਾਰੀ ਨੇ ਬਾਕੀ ਯੂਨਿਟਾਂ ਦੇ ਬੰਦ ਹੋਣ ਦਾ ਕਾਰਨ ਆਊਟਸੋਰਸ (ਠੇਕੇ ’ਤੇ ਕੰਮ ਕਰ ਰਹੇ) ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਪੈਦਾ ਹੋਈਆਂ ਮੁਸ਼ਕਲਾਂ ਨੂੰ ਵੀ ਦੱਸਿਆ ਹੈ, ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨਾਲ ਸਿੱਧੇ ਤੌਰ ’ਤੇ ਜੁੜਨ (ਪੱਕੇ ਕਰਨ) ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੰਦ ਪਏ ਯੂਨਿਟਾਂ ਨੂੰ ਦੁਬਾਰਾ ਚਾਲੂ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸ ਰਿਪੋਰਟ ਦੇ ਲਿਖੇ ਜਾਣ ਤੱਕ ਰਾਤ ਦੇ ਲਗਪਗ ਦਸ ਵਜੇ ਤੱਕ ਪਲਾਂਟ ਦੇ ਚਾਰੇ ਯੂਨਿਟ ਬੰਦ ਹਾਲਤ ਵਿੱਚ ਸਨ।

Advertisement

1800 ਕਾਮਿਆਂ ਦੇ ਹੜਤਾਲ ’ਤੇ ਜਾਣ ਕਾਰਨ ਕੰਮ ਪ੍ਰਭਾਵਿਤ: ਮੁਲਾਜ਼ਮ ਆਗੂ

ਮੁਲਾਜ਼ਮ ਯੂਨੀਅਨ ਦੇ ਆਗੂ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ 1,800 ਦੇ ਲਗਪਗ ਕਾਮੇ ਹੜਤਾਲ 'ਤੇ ਚਲੇ ਗਏ ਸਨ, ਜਿਸ ਨਾਲ ਥਰਮਲ ਪਲਾਂਟ ਦੇ ਕੰਮਕਾਜ 'ਤੇ ਅਸਰ ਪਿਆ। ਉਨ੍ਹਾਂ ਕਿਹਾ ਕਿ ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਠੇਕੇਦਾਰ ਰਾਹੀਂ ਜਾਂ ਆਊਟਸੋਰਸਿੰਗ ਦੇ ਆਧਾਰ 'ਤੇ ਰੱਖਣ ਦੀ ਬਜਾਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸਿੱਧੇ ਤੌਰ ’ਤੇ ਭਰਤੀ ਕੀਤਾ ਜਾਵੇ।

Advertisement

ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਦੀ ਯੂਨੀਅਨ (ਲਗਭਗ 700 ਮੈਂਬਰ) ਨੇ ਹੜਤਾਲ ਵਾਪਸ ਲੈ ਲਈ ਸੀ ਅਤੇ ਕਾਮੇ ਡਿਊਟੀ ’ਤੇ ਪਰਤ ਆਏ ਸਨ, ਫਿਰ ਵੀ ਫਲਾਈ ਐਸ਼ (ਸੁਆਹ) ਇਕੱਠੀ ਕਰਨ ਅਤੇ ਕੋਲਾ ਉਤਾਰਨ ਦਾ ਕੰਮ ਪ੍ਰਭਾਵਿਤ ਰਿਹਾ, ਜਿਸ ਕਾਰਨ ਪਲਾਂਟ ਬੰਦ ਕਰਨਾ ਪਿਆ।

Advertisement
×