ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਮਈ
ਇਥੇ ਵਾਰਡ ਨੰਬਰ ਸੱਤ ਦੀ ਬੰਦ ਗਲੀ ਦੇ ਆਖਰ ’ਚ ਰਹਿੰਦੇ ਅਗਰਵਾਲ ਪਰਿਵਾਰ ਦੇ ਘਰ ਬੀਤੀ ਰਾਤ ਬਿਜਲੀ ਸਪਾਰਕ ਹੋਣ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਹ ਅੱਗ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਜਸਵੀਰ ਸਿੰਘ ਦੀ ਅਗਵਾਈ ’ਚ ਦੋ ਘੰਟੇ ’ਚ ਲੋਕਾਂ ਦੇ ਸਹਿਯੋਗ ਨਾਲ ਬੁਝਾਈ। ਇਸ ਪਰਿਵਾਰ ਦੇ ਮੁੱਖੀ ਕ੍ਰਿਸ਼ਨ ਚੰਦ ਅਤੇ ਉਸਦੀ ਪਤਨੀ ਸ਼ਿਮਲਾ ਦੇਵੀ ਬਜ਼ੁਰਗ ਹਨ। ਉਨ੍ਹਾਂ ਦੇ ਚਾਰ ਲੜਕੀਆਂ ਹਨ। ਇੱਕ ਲੜਕਾ ਹੈ ਜੋ ਕਿਸੇ ਦੁਕਾਨ ’ਤੇ ਕੰਮ ਸਿੱਖਦਾ ਹੈ। ਪਰਿਵਾਰ ਨੇ ਚਾਰ ਦਿਨ ਪਹਿਲਾਂ ਹੀ ਏਸੀ ਕਿਸ਼ਤਾਂ ’ਤੇ ਲਗਵਾਇਆ ਸੀ। ਅੱਗ ਲੱਗਣ ਕਰਕੇ ਸਾਰੇ ਘਰ ਦੇ ਕੱਪੜੇ, ਲੜਕੇ ਦੀ ਸ਼ਾਦੀ ਤੇ ਲੜਕੀਆਂ ਦੀ ਨਾਨਕ ਛੱਕ ਭਰਨ ਲਈ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਉਧਾਰ ਲਏ ਚਾਰ ਲੱਖ ਰੁਪਏ, ਏਸੀ ਅਤੇ ਹੋਰ ਉਪਕਰਨ ਬੁਰੀ ਤਰ੍ਹਾਂ ਸੜ੍ਹ ਗਏ। ਸ਼ਿਮਲਾ ਦੇਵੀ ਦਾ ਕਹਿਣਾ ਹੈ ਕਿ ਅੰਦਰ ਕਮਰੇ ’ਚ ਉਹ ਮੋਬਾਈਲ ਚਾਰਜ ਬੰਦ ਕਰਕੇ ਬਾਹਰ ਆਈ ਤਾਂ ਅੰਦਰੋ ਧੂੰਆਂ ਨਿਕਲਦਾ ਦੇਖ ਉਸ ਨੇ ਰੌਲਾ ਪਾਇਆ। ਪੀੜ੍ਹਤ ਦੇ ਲੜਕੇ ਅਨਿਲ ਕੁਮਾਰ ਨੀਲ ਨੇ ਦੱਸਿਆ ਕਿ ਅੱਗ ਕਾਰਨ ਬੱਚਿਆਂ ਦੇ ਸਰਟੀਫਿਕੇਟ, ਆਧਾਰ ਕਾਰਡ, ਏਟੀਐੱਮ ਅਤੇ ਹੋਰ ਦਸਤਾਵੇਜ ਦੀ ਸੜ੍ਹ ਗਏ।