ਲਹਿਰਾਗਾਗਾ: ਛੜੇ ਤੇ ਵਿਆਹੇ ਨੌਜਵਾਨਾਂ ਨੇ ਫਾਹੇ ਲੈ ਕੇ ਜਾਨਾਂ ਦਿੱਤੀਆਂ

ਲਹਿਰਾਗਾਗਾ: ਛੜੇ ਤੇ ਵਿਆਹੇ ਨੌਜਵਾਨਾਂ ਨੇ ਫਾਹੇ ਲੈ ਕੇ ਜਾਨਾਂ ਦਿੱਤੀਆਂ

ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਸਤੰਬਰ

ਇਥੇ ਵਾਰਡ 15 ਅਤੇ ਨੇੜਲੇ ਪਿੰਡ ’ਚ ਦੋ ਨੌਜਵਾਨਾਂ ਨੇ ਆਪਣੇ ਘਰਾਂ ’ਚ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਟਰਮ ਮਗਰੋਂ ਪਰਿਵਾਰਾਂ ਨੂੰ ਸੌਪ ਦਿੱਤੀਆਂ ਹਨ। ਸਿਟੀ ਪੁਲੀਸ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਮਨਪ੍ਰੀਤ ਸਿੰਘ (27) ਪੁੱਤਰ ਜਗਰੂਪ ਸਿੰਘ ਪ੍ਰੇਸ਼ਾਨ ਸੀ। ਉਸ ਦੀ ਮਾਂ ਹਰਦੀਪ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਪਹਿਲਾਂ ਉਸ ਦਾ ਲੜਕਾ ਡਰਾਈਵਰੀ ਕਰਦਾ ਸੀ ਅਤੇ ਅੱਜ ਕੱਲ੍ਹ ਕੰਮ ਨਾ ਮਿਲਣ ਤੇ ਵਿਆਹ ਨਾ ਹੋਣ ਕਰਕੇ ਮਾਨਸਿਕ ਪ੍ਰੇਸ਼ਾਨੀ ਕਰਕੇ ਸ਼ਰਾਬ ਪੀਣ ਲੱਗ ਗਿਆ ਸੀ। ਉਹ ਆਪਣੀ ਲੜਕੀ ਦੇ ਸਹੁਰੇ ਪਿੰਡ ਗਈ ਸੀ ਤਾਂ ਉਸ ਨੇ ਫਾਹਾ ਲੈ ਲਿਆ। ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰ ਦਿੱਤੀ ਹੈ। ਐੱਸਐੱਚਓ ਨੇ ਦੱਸਿਆ ਕਿ ਇਸੇ ਤਰ੍ਹਾਂ ਸ਼ਹਿਰ ਦੇ ਵਾਰਡ 15 ਦੀ ਬਾਜ਼ੀਗਰ ਬਸਤੀ ’ਚ ਵਿਆਹੁਤਾ ਨੌਜਵਾਨ ਗੋਬਿੰਦ ਰਾਮ(25) ਪੁੱਤਰ ਭਗਵਾਨ ਦਾਸ ਨੇ ਘਰ ਅੰਦਰ ਰਾਤ ਸਮੇਂ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਿਤ ਕਰ ਲਈ ਹੈ। ਮ੍ਰਿਤਕ ਦੇ ਇੱੱਕ ਛੋਟੀ ਬੱਚੀ ਹੈ ਅਤੇ ਉਸ ਦੀ ਪਤਨੀ ਪੇਕੇ ਗਈ ਹੋਈ ਸੀ। ਮ੍ਰਿਤਕ ਦੇ ਭਰਾ ਸੱਤਪਾਲ ਦੇ ਬਿਆਨ ’ਤੇ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟ ਮਾਟਰਮ ਮਗਰੋਂ ਵਾਰਸਾਂ ਨੂੰ ਸੌਪ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All