ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਮਾਨਸਾ ਦੇ ਐਡਵੋਕੇਟ ਅਮਨਿੰਦਰ ਸਿੰਘ ਮਾਨ ਵਿਰੁੱਧ ਦਰਜ ਕੀਤੀ ਐੱਫ ਆਈ ਆਰ ਨੂੰ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਮੰਨਦਿਆਂ 7 ਸਤੰਬਰ ਤੋਂ ਸੂਬਾ ਪੱਧਰੀ ‘ਨੌ ਵਰਕ ਡੇਅ’ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਪੰਜਾਬ ਦੇ ਵਕੀਲਾਂ ਦੀਆਂ ਜ਼ਿਲ੍ਹਾ ਇਕਾਈਆਂ ਨਾਲ ਸੰਪਰਕ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੋਈ ਵੀ ਜਾਤੀ ਸੂਚਕ ਸ਼ਬਦ ਨਹੀਂ ਵਰਤਿਆ ਗਿਆ। ਐਡਵੋਕੇਟ ਅਮਨਿੰਦਰ ਸਿੰਘ ਮਾਨ ਨੇ ਫ਼ੇਸਬੁੱਕ ’ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਜਨਤਕ ਵਿਹਾਰ ਨੂੰ ਲੈ ਕੇ ਸਿਰਫ਼ ‘ਡਰਾਮੇਬਾਜ਼’ ਅਤੇ ‘ਅਨਪੜ੍ਹ’ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਵਿੱਚ ਕਿਸੇ ਵੀ ਜਾਤੀ ਜਾਂ ਵਰਗ ਪ੍ਰਤੀ ਕੋਈ ਇਤਰਾਜ਼ਯੋਗ ਸ਼ਬਦਾਵਲੀ ਨਹੀਂ ਵਰਤੀ ਗਈ। ਜੇ ਗੜ੍ਹੀ ਨੂੰ ਕੋਈ ਨਿੱਜੀ ਇਤਰਾਜ਼ ਸੀ ਤਾਂ ਉਹ ਆਮ ਨਾਗਰਿਕ ਵਜੋਂ ਸ਼ਿਕਾਇਤ ਦਰਜ ਕਰਵਾ ਸਕਦੇ ਸਨ। ਭਾਵੇਂ ਇਹ ਮਾਮਲਾ ਦੋ ਦਿਨ ਪਹਿਲਾਂ ਦਾ ਹੈ ਅਤੇ ਇਸ ਮਾਮਲੇ ਵਿੱਚ ਮਾਨਸਾ ਦੇ ਐੱਸ ਐੱਸ ਪੀ ਨੇ ਵਕੀਲਾਂ ਦੇ ਵਫ਼ਦ ਨੂੰ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਮਾਮਲਾ ਹੱਲ ਨਹੀਂ ਹੋਇਆ। ਪਰਚਾ ਰੱਦ ਕਰਵਾਉਣ ਲਈ 7 ਸਤੰਬਰ ਨੂੰ ਅਦਾਲਤੀ ਕੰਮ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਗਰੇਵਾਲ, ਗੁਰਲਾਭ ਸਿੰਘ ਮਾਹਲ, ਭੁਪਿੰਦਰ ਸਿੰਘ ਬੀਰਵਾਲ, ਕੇ ਐੱਸ ਮਠਾੜੂ, ਅਜੈਬ ਸਿੰਘ ਗੁਰੂ, ਬਲਵਿੰਦਰ ਸਿੰਘ ਸੋਢੀ ਅਤੇ ਦਰਸ਼ਨ ਸਿੰਘ ਵੀ ਮੌਜੂਦ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

