ਲਾਰੈਂਸ ਨੇ ਵਿਦੇਸ਼ ਬੈਠੇ ਭਰਾ ਦੀ ਮਦਦ ਨਾਲ ਘੜੀ ਸੀ ਮੂਸੇਵਾਲਾ ਦੇ ਕਤਲ ਦੀ ਯੋਜਨਾ

ਪੰਜਾਬ ਪੁਲੀਸ ਵੱਲੋਂ ਗੈਂਗਸਟਰਾਂ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਦਾ ਦਾਅਵਾ

ਲਾਰੈਂਸ ਨੇ ਵਿਦੇਸ਼ ਬੈਠੇ ਭਰਾ ਦੀ ਮਦਦ ਨਾਲ ਘੜੀ ਸੀ ਮੂਸੇਵਾਲਾ ਦੇ ਕਤਲ ਦੀ ਯੋਜਨਾ

ਦਵਿੰਦਰ ਪਾਲ
ਚੰਡੀਗੜ੍ਹ, 23 ਜੂਨ

ਮੁੱਖ ਅੰਸ਼

  • ਗੈਂਗਸਟਰ ਨੇ ਆਪਣੇ ਭਰਾ ਅਤੇ ਸਾਥੀ ਨੂੰ ਫਰਜ਼ੀ ਪਾਸਪੋਰਟ ਰਾਹੀਂ ਵਿਦੇਸ਼ ’ਚ ਸੈੱਟ ਕੀਤਾ

ਪੰਜਾਬ ਪੁਲੀਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਵਿੱਚ ਸਾਰੇ ਸੁਰਾਗ ਲਾਉਣ ਅਤੇ ਗੈਂਗਸਟਰਾਂ ਦੇ ਤਾਣੇ-ਬਾਣੇ ਦਾ ਭੇਤ ਲਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਗਠਿਤ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਦਾਅਵਾ ਕੀਤਾ ਕਿ ਗਾਇਕ ਮੂਸੇਵਾਲਾ ਦੇ ਕਤਲ ਦੀ ਯੋਜਨਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ, ਲਾਰੈਂਸ ਦੇ ਵਿਦੇਸ਼ ਬੈਠੇ ਭਰਾ ਅਨਮੋਲ ਬਿਸ਼ਨੋਈ ਅਤੇ ਇਨ੍ਹਾਂ ਦੇ ਇੱਕ ਹੋਰ ਸਾਥੀ ਸਚਿਨ ਥਾਪਾ, ਜੋ ਵਿਦੇਸ਼ ’ਚ ਹੀ ਬੈਠਾ ਹੈ, ਨੇ ਘੜੀ ਤੇ ਅੰਜਾਮ ਦਿੱਤੀ। ਉਨ੍ਹਾਂ ਦੱਸਿਆ ਕਿ ਲਾਰੈਂਸ ਆਪਣੇ ਭਰਾ ਅਤੇ ਸਾਥੀ ਨੂੰ ਦਿੱਲੀ ਦੇ ਪਾਸਪੋਰਟ ਦਫ਼ਤਰ ਤੋਂ ਫਰਜ਼ੀ ਪਾਸਪੋਰਟ ਹਾਸਲ ਕਰਕੇ ਵਿਦੇਸ਼ ਪਹੁੰਚਾਉਣ ਵਿੱਚ ਕਾਮਯਾਬ ਰਿਹਾ ਸੀ। ਪੁਲੀਸ ਵੱਲੋਂ ਪਾਸਪੋਰਟ ਦਫ਼ਤਰਾਂ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਗੈਂਗਸਟਰਾਂ ਤੇ ਅਪਰਾਧੀਆਂ ਨਾਲ ਮਿਲੀਭੁਗਤ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਕੀਤੀ ਤਫ਼ਤੀਸ਼ ਦੌਰਾਨ ਹੁਣ ਤੱਕ ਕਤਲ ਦੀ ਯੋਜਨਾ ਘੜਨ ਤੇ ਰੇਕੀ ਕਰਨ ਵਾਲਿਆਂ ਅਤੇ ਸ਼ੂਟਰਾਂ ਦਾ ਪਤਾ ਲਾਉਣ ਵਿੱਚ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲੀਸ ਨੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਨੇ ਬਹੁਤ ਘੱਟ ਸਮੇਂ ਵਿੱਚ ਇਸ ਸਮੁੱਚੇ ਮਾਮਲੇ ਨੂੰ ਨਾ ਸਿਰਫ਼ ਹੱਲ ਕੀਤਾ ਬਲਕਿ ਦੂਜੇ ਸੂਬਿਆਂ ਦੀ ਪੁਲੀਸ ਵੀ ਪੰਜਾਬ ਪੁਲੀਸ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਸ਼ੂਟਰਾਂ ਅਤੇ ਹੋਰਨਾਂ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਢਾਈ ਕੁ ਮਹੀਨਿਆਂ ਦੌਰਾਨ ਪੁਲੀਸ ਨੇ 147 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਗੈਂਗਸਟਰਾਂ ਦੇ 37 ਮਡਿਊਲਾਂ ਦਾ ਭਾਂਡਾ ਭੰਨਦਿਆਂ 130 ਹਥਿਆਰ ਬਰਾਮਦ ਕੀਤੇ ਹਨ। ਸ੍ਰੀ ਬਾਨ ਨੇ ਕਿਹਾ ਕਿ ਇਹ ਗੱਲ ਪਹਿਲੇ ਦਿਨ ਤੋਂ ਸਾਫ਼ ਸੀ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ।

ਏਜੀਟੀਐਫ ਮੁਖੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਗੈਂਗਸਟਰਾਂ ਵੱਲੋਂ ਲੰਘੇ ਸਾਲ ਅਗਸਤ ਮਹੀਨੇ ਤੋਂ ਹੀ ਯੋਜਨਾ ਘੜੀ ਜਾ ਰਹੀ ਸੀ ਤੇ ਗੈਂਗਸਟਰ ਲਗਾਤਾਰ ਸ਼ੁਭਦੀਪ ਸਿੰਘ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕਤਲ ਨੂੰ ਅੰਜਾਮ ਦੇਣ ਲਈ ਇਸ ਸਾਲ ਦੌਰਾਨ ਹੀ ਕਾਤਲਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਤਿੰਨ ਵਾਰ ਰੇਕੀ ਕੀਤੀ ਗਈ ਸੀ। ਪੁਲੀਸ ਵੱਲੋਂ ਰੇਕੀ ਦੇ ਮਾਮਲੇ ਵਿੱਚ ਬਲਦੇਵ ਨਿੱਕੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਕੇਕੜਾ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ 29 ਮਈ ਨੂੰ ਇਹ ਘਟਨਾ ਵਾਪਰੀ ਸੀ ਤੇ 25 ਮਈ ਤੋਂ ਸ਼ੂਟਰ ਮਾਨਸਾ ਦੇ ਆਸਪਾਸ ਹੀ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਲਾਰੈਂਸ ਬਿਸ਼ਨੋਈ ਦੀ ਗ੍ਰਿਫਤਾਰੀ ਤੋਂ ਬਾਅਦ ਗੈਂਗਸਟਰਾਂ ਦੇ ਵਿੱਤੀ ਸਰੋਤ ਅਤੇ ਹਥਿਆਰਾਂ ਦੀ ਆਮਦ ਬਾਰੇ ਖੁਰਾ-ਖੋਜ ਲਾਉਣ ਵਿੱਚ ਵੀ ਕਾਮਯਾਬ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ਵਿੱਚ ਬੈਠਿਆਂ ਫੋਨ ਰਾਹੀਂ ਸਮੁੱਚੀ ਯੋਜਨਾ ਨੂੰ ਅੰਜਾਮ ਦਿੱਤਾ, ਜੋ ਬੜਾ ਗੰਭੀਰ ਸਵਾਲ ਤੇ ਜਾਂਚ ਦਾ ਵਿਸ਼ਾ ਹੈ।

ਲਾਰੈਂਸ ਤੇ ਸਾਥੀਆਂ ਖਿਲਾਫ਼ ਇੱਕ ਹੋਰ ਕੇਸ ਦਰਜ

ਪੰਜਾਬ ਪੁਲੀਸ ਦੀ ਤਫ਼ਤੀਸ਼ ਦੌਰਾਨ ਪਤਾ ਲੱਗਾ ਸੀ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਉਸ ਦੇ ਕਰੀਬੀ ਸਾਥੀ ਸਚਿਨ ਥਾਪਾ ਨੂੰ ਦਿੱਲੀ ਦੇ ਪਾਸਪੋਰਟ ਦਫ਼ਤਰ ਤੋਂ ਜਾਅਲੀ ਪਾਸਪੋਰਟ ਤਿਆਰ ਕਰਕੇ ਵਿਦੇਸ਼ ਭੇਜਿਆ ਹੈ। ਇਹ ਦੋਵੇਂ ਵਿਅਕਤੀ ਵਿਦੇਸ਼ ਬੈਠੇ ਲਾਰੈਂਸ ਬਿਸ਼ਨੋਈ ਲਈ ਅਪਰਾਧਕ ਯੋਜਨਾਵਾਂ ਘੜਦੇ ਹਨ। ਅਨਮੋਲ ਬਿਸ਼ਨੋਈ ਖਿਲਾਫ 18 ਅਪਰਾਧਿਕ ਕੇਸ ਦਰਜ ਹਨ। ਉਹ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਸੀ, ਜਿੱਥੋਂ ਉਸ ਨੂੰ ਪਿਛਲੇ ਸਾਲ 7 ਅਕਤੂਬਰ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਮਗਰੋਂ ਉਹ ਜਾਅਲੀ ਪਾਸਪੋਰਟ ਰਾਹੀਂ ਵਿਦੇਸ਼ ਉਡਾਰੀ ਮਾਰ ਗਿਆ। ਸਚਿਨ ਥਾਪਾ ਖਿਲਾਫ਼ ਵੀ ਵੱਖ-ਵੱਖ ਥਾਣਿਆਂ ’ਚ 12 ਕੇਸ ਦਰਜ ਹਨ ਤੇ ਉਹ ਵੀ ਜਾਅਲੀ ਪਾਸਪੋਰਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All