ਹੰਡਿਆਇਆ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਕੁਲਦੀਪ ਸੂਦ ਦਾ ਦੇਹਾਂਤ
ਹੰਡਿਆਇਆ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਕੁਲਦੀਪ ਸੂਦ (76) ਦਾ ਸੰਖੇਪ ਬਿਮਾਰੀ ਉਪਰੰਤ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ 28 ਅਗਸਤ ਦੀ ਰਾਤ ਅਚਾਨਕ ਤਬੀਅਤ ਖਰਾਬ ਹੋਣ ਅਤੇ ਨਾਜ਼ੁਕ ਹਾਲਤ ਦੇਖਦਿਆਂ ਉਨ੍ਹਾਂ ਨੂੰ ਡੀਐੱਮਸੀ...
Advertisement
ਹੰਡਿਆਇਆ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਕੁਲਦੀਪ ਸੂਦ (76) ਦਾ ਸੰਖੇਪ ਬਿਮਾਰੀ ਉਪਰੰਤ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ 28 ਅਗਸਤ ਦੀ ਰਾਤ ਅਚਾਨਕ ਤਬੀਅਤ ਖਰਾਬ ਹੋਣ ਅਤੇ ਨਾਜ਼ੁਕ ਹਾਲਤ ਦੇਖਦਿਆਂ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਲਲਿਤਾ ਸੂਦ, ਪੁੱਤਰ ਡਾ.ਰਾਜਵੰਸ਼ ਸੂਦ ਤੇ ਦੋ ਬੇਟੀਆਂ (ਬੱਚੇ ਸਾਰੇ ਸ਼ਾਦੀਸ਼ੁਦਾ) ਛੱਡ ਗਏ।
ਦੱਸਣਯੋਗ ਹੈ ਕਿ ਕੁਲਦੀਪ ਸੂਦ ਪੰਜਾਬੀ ਟ੍ਰਿਬਿਊਨ, ਦੈਨਿਕ ਟ੍ਰਿਬਿਊਨ ਤੋਂ ਇਲਾਵਾ ਕੌਮੀ ਦੇਣ, ਬਰਾਈਟ ਪੰਜਾਬ ਐਕਸਪ੍ਰੈਸ, ਯੁਗ ਮਾਰਗ ਅਤੇ ਦਾ ਸਵੇਰਾ ਟਾਈਮਜ਼ ਮੀਡੀਆ ਅਦਾਰਿਆਂ ਨਾਲ ਜੁੜੇ ਰਹੇ। ਇਸ ਤੋਂ ਇਲਾਵਾ ਮੈਰਿਜ ਪੈਲੇਸ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਅਤੇ ਪੱਤਰਕਾਰ ਜਥੇਬੰਦੀਆਂ ਦੇ ਮੋਹਰੀ ਆਗੂਆਂ ’ਚ ਸ਼ੁਮਾਰ ਸਨ। ਅਚਾਨਕ ਦੇਹਾਂਤ ਦੀ ਸੂਚਨਾ ਮਿਲਦੇ ਹੀ ਇਲਾਕੇ ਦੀਆਂ ਰਾਜਸੀ, ਸਮਾਜਿਕ, ਵਪਾਰੀ, ਪੱਤਰਕਾਰ ਤੇ ਸਾਹਿਤਕ ਸਖ਼ਸ਼ੀਅਤਾਂ ਨੇ ਸਦਮਾਗ੍ਰਸਤ ਸੂਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Advertisement
Advertisement
Advertisement
×

