DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

KL Garg Tribute: ਕੇ ਐਲ ਗਰਗ ਨਮਿੱਤ ਸ਼ਰਧਾਂਜਲੀ ਸਮਾਗਮ

ਵੱਖ ਵੱਖ ਵਰਗ ਦੇ ਲੋਕਾਂ ਨੇ ਕੀਤੀ ਸ਼ਿਰਕਤ

  • fb
  • twitter
  • whatsapp
  • whatsapp
Advertisement

KL Garg Tribute: ਪੰਜਾਬੀ ਦੇ ਉੱਘੇ ਵਿਅੰਗਕਾਰ ਅਤੇ ਲੇਖਕ ਕੇ ਐਲ ਗਰਗ ਨਮਿੱਤ ਸਰਧਾਂਜਲੀ ਸਮਾਰੋਹ ਅੱਜ ਇੱਥੇ ਚੋਖਾ ਪੈਲੇਸ ਵਿਖੇ ਹੋਇਆ। ਇਸ ਮੌਕੇ ਸਮਾਜ ਦੇ ਵੱਖ ਵੱਖ ਵਰਗ ਦੇ ਵੱਡੀ ਗਿਣਤੀ ਲੋਕਾਂ ਨੇ ਇਸ ਮੌਕੇ ਪੁੱਜ ਕੇ ਮਰਹੂਮ ਕੇ ਐਲ ਗਰਗ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਜ਼ਿਕਰਯੋਗ ਹੈ ਕਿ ਕੇ ਐਲ ਗਰਗ ਦਾ 30 ਸਤੰਬਰ ਨੂੰ ਇਲਾਜ ਦੌਰਾਨ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ। ਇਸ ਮੌਕੇ ਪੰਡਤ ਕੁਨਾਲ ਗਰਗ ਨੇ ਕਥਾ ਰਾਹੀਂ ਮਨੁੱਖ ਨੂੰ ਜ਼ਿੰਦਗੀ ਅਤੇ ਮੌਤ ਦੇ ਫ਼ਲਸਫ਼ੇ ਸਬੰਧੀ ਜਾਣੂ ਕਰਵਾਇਆ। ਇਸ ਤੋ ਪਹਿਲਾਂ ਰਾਮ ਸ਼ਰਨਮ ਮੰਦਰ ਦੀ ਭਜਨ ਮੰਡਲੀ ਨੇ ਰੂਹ ਦੀ ਸ਼ਾਂਤੀ ਲਈ ਭਜਨਾਂ ਦਾ ਗਾਇਨ ਕੀਤਾ।

ਕੇ ਐਲ ਗਰਗ ਦੇ ਸਾਥੀ ਰਹੇ ਗੁਰਚਰਨ ਸਿੰਘ ਚਾਹਲ ਨੇ ਮੰਚ ਸੰਚਾਲਨ ਕਰਦਿਆਂ ਗਰਗ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਰਗ ਇੱਕ ਸਫਲ ਅਧਿਆਪਕ ਅਤੇ ਸਥਾਪਤ ਲੇਖਕ ਸਨ।

Advertisement

ਉਨ੍ਹਾਂ ਨੇ ਮੋਗਾ ਵਿਚ ਪੰਜਾਬੀ ਹਾਸ ਵਿਅੰਗ ਅਕੈਡਮੀ ਪੰਜਾਬ ਸਥਾਪਿਤ ਕਰਵਾਈ। ਉਹ ਪਿਆਰਾ ਸਿੰਘ ਦਾਤਾ ਹਾਸ ਵਿਅੰਗ ਦੇ ਬਾਦਸ਼ਾਹ ਦੀ ਯਾਦ ਵਿਚ ਹਰ ਸਾਲ ਸਮਾਗਮ ਕਰਵਾਉਂਦੇ ਸਨ। ਉਹਨਾਂ ਦੇ ਜਾਣ ਨਾਲ ਸਾਹਿਤ ਜਗਤ ਤੇ ਸਾਹਿਤਕ ਪ੍ਰੇਮੀਆਂ ਨੂੰ ਬਹੁਤ ਵੱਡਾ ਘਾਟਾ ਪਿਆ।

Advertisement

ਸ਼ਰਧਾਂਜਲੀ ਸਮਾਰੋਹ ਵਿਚ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਵਿਧਾਇਕ ਡਾ. ਹਰਜੋਤ ਕੰਵਲ ਤੇ ਵਿਜੈ ਸਾਥੀ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੰਜੀਤ ਸਿੰਘ ਸੰਨੀ ਗਿੱਲ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ, ਲੋਕਾਂ ਦੇ ਚੁਣੇ ਨਗਰ ਕੌਂਸਲਰ, ਸਰਪੰਚ ਤੇੋ ਪੰਚ ਤੇ ਵੱਖ ਵੱਖ ਸਾਹਿਤ ਸਭਾਵਾਂ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਡਾ. ਹਰਜੋਤ ਕਮਲ, ਵਿਜੈ ਸਾਥੀ, ਡਾ ਸੁਰਜੀਤ ਬਰਾੜ ਤੇ ਨਾਟਕਕਾਰ ਅਮਰਜੀਤ ਮੋਹੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਕੇ ਐਲ ਗਰਗ ਜਿਸਮਾਨੀ ਤੌਰ ’ਤੇ ਬੇਸ਼ੱਕ ਸਾਡੇ ਵਿੱਚ ਨਹੀਂ ਹਨ ਪ੍ਰੰਤੂ ਉਹ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਹਮੇਸ਼ਾ ਜ਼ਿੰਦਾ ਰਹਿਣਗੇ। ਅੱਜ ਦੇ ਸ਼ਰਧਾਂਜਲੀ ਸਮਾਰੋਹ ਵਿਚ ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫਸਰ, ਡਾ. ਅਸ਼ੋਕ ਸਿੰਗਲਾ ਸਿਵਲ ਸਰਜਨ, ਡਾ. ਪਵਨ ਥਾਪਰ, ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾ. ਬਲਦੇਵ ਸਿੰਘ ਢਿੱਲੋਂ ਪ੍ਰਧਾਨ ਲਿਖਾਰੀ ਸਭਾ, ਸੁਰਿੰਦਰ ਘਣੀਆ, ਦਵਿੰਦਰ ਸਿੰਘ ਗਿੱਲ, ਕਮਲਜੀਤ ਭੋਲਾ, ਹਰਜੀਤ ਵਿਦਿਆਰਥੀ, ਅਜੈ ਸੂਦ, ਕਿ੍ਸ਼ਨ ਕੁਮਾਰ ਸੂਦ, ਵਿਜੇ ਧੀਰ ਐਡਵੋਕੇਟ ਪ੍ਰਧਾਨ ਖੱਤਰੀ ਸਭਾ, ਜਤਿੰਦਰਪਾਲ ਖੰਨਾ, ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਮੀਤ ਰੱਖੜਾ, ਪ੍ਰੇਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੇਖਕ ਤੇ ਪਾਠਕ ਹਾਜ਼ਰ ਸਨ। ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ ਨੇ ਪਰਿਵਾਰ ਵਲੋ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਵਿਅਕਤੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪਰਿਵਾਰ ਨੇ ਐਲਾਨ ਕੀਤਾ ਕਿ ਹਰ ਸਾਲ ਕੇ ਐਲ ਗਰਗ ਦੀ ਯਾਦ ਵਿਚ ਬੱਚਿਆਂ ਦਾ ਵਾਲੀਬਾਲ ਮੈਚ ਕਰਵਾਇਆ ਜਾਇਆ ਕਰੇਗਾ।

Advertisement
×