ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਖ਼ਦਸ਼ਾ: ਦਿੱਲੀ ਅੰਦੋਲਨ ’ਚ ਸਿਆਸੀ ਪਾਰਟੀਆਂ ਸ਼ਰਾਰਤੀਆਂ ਨੂੰ ਭੇਜ ਕੇ ਸੰਘਰਸ਼ ਨੂੰ ਪਹੁੰਚਾ ਸਕਦੀਆਂ ਨੇ ਨੁਕਸਾਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਖ਼ਦਸ਼ਾ: ਦਿੱਲੀ ਅੰਦੋਲਨ ’ਚ ਸਿਆਸੀ ਪਾਰਟੀਆਂ ਸ਼ਰਾਰਤੀਆਂ ਨੂੰ ਭੇਜ ਕੇ ਸੰਘਰਸ਼ ਨੂੰ ਪਹੁੰਚਾ ਸਕਦੀਆਂ ਨੇ ਨੁਕਸਾਨ

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਦਸੰਬਰ

ਜੰਡਿਆਲਾ ਗੁਰੂ ਰੇਲ ਰੋੋਕ ਅੰਦੋਲਨ 72ਵੇਂ ਦਿਨ ਵਿੱਚ ਪਹੁੰਚ ਗਿਆ ਹੈ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਰੇਲਵੇ ਪਾਰਕ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਵਿਰੁੱਧ ਪ੍ਰਦਰਸ਼ਨ ਜਾਰੀ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਿੱਲੀ ਸੰਘਰਸ਼ ਲਈ ਕੁੰਡਲੀ ਬਾਰਡਰ ’ਤੇ ਗਏ ਹੋਏ ਜੱਥਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਮੋਰਚਾ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ਵਿੱਚ ਚਲ ਰਿਹਾ ਹੈ। ਆਗੂਆਂ ਦੱਸਿਆ ਮੋਰਚੇ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਵੱਡੇ ਪੱਧਰ ’ਤੇ ਗੁਜਰਾਤ, ਐੱਮਪੀ, ਰਾਜਸਥਾਨ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ। ਆਗੂਆਂ ਨੇ ਖਦਸ਼ਾ ਪ੍ਰਗਟਾਇਆ ਸਿਆਸੀ ਪਾਰਟੀਆਂ ਅੰਦੋਲਨ ਵਿੱਚ ਸ਼ਰਾਰਤੀ ਬੰਦੇ ਵਾੜ ਕੇ ਇਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਇਹ ਸ਼ਰਾਰਤੀ ਕਿਸਾਨੀ ਭੇਸ ਵਿੱਚ ਗੱਲਤ ਬਿਆਨੀ ਕਰ ਕੇ ਮੋਰਚੇ ਦਾ ਅਕਸ ਵਿਗਾੜ ਸਕਦੇ ਹਨ। ਇਸ ਲਈ ਘੋਲ ਦੀ ਰਾਖੀ ਕਰਨੀ ਚਾਹੀਦੀ ਹੈ। ਆਗੂਆਂ ਕਿਹਾ ਕੈਪਟਨ ਸਰਕਾਰ ਵੀ ਹੁਣ ਦਿੱਲੀ ਸਿਆਸੀ ਰੋਟੀਆਂ ਸੇਕਣ ਚੱਲੀ ਹੈ। ਕਿਸਾਨ ਆਗੂਆਂ ਨੇ ਕਿਹਾ ਇਹ ਘੋਲ ਦੇਸ਼ ਪੱਧਰੀ ਹੈ। ਇਸ ਮੌਕੇ ਮੋਹਰ ਸਿੰਘ ਤਲਵੰਡੀ, ਸੁਖਦੇਵ ਸਿੰਘ, ਰਣਜੀਤ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਰੂਪੋਵਾਲੀ, ਉਰਮਿਲ ਸਿੰਘ ਬੱਜੂਮਾਨ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All