DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੰਨਾ ਬਲਾਕ ਸੰਮਤੀ ਦੀ ਚੋਣ ਰੱਦ, ਕਾਂਗਰਸ ਵੱਲੋਂ ਧੱਕੇਸ਼ਾਹੀ ਦਾ ਦੋਸ਼

ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਮੌਕੇ ਅੱਜ ਬੀ ਡੀ ਪੀ ਓ ਦਫ਼ਤਰ ਖੰਨਾ ਨੂੰ ਪੂਰੀ ਤਰ੍ਹਾਂ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਖੰਨਾ ਦੀਆਂ...

  • fb
  • twitter
  • whatsapp
  • whatsapp
Advertisement
ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਮੌਕੇ ਅੱਜ ਬੀ ਡੀ ਪੀ ਓ ਦਫ਼ਤਰ ਖੰਨਾ ਨੂੰ ਪੂਰੀ ਤਰ੍ਹਾਂ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਖੰਨਾ ਦੀਆਂ ਚੋਣਾਂ ਦੌਰਾਨ ਕੁੱਲ 16 ਮੈਂਬਰਾਂ ਵਿਚੋਂ ਆਮ ਆਦਮੀ ਪਾਰਟੀ ਦੇ 6, ਕਾਂਗਰਸ ਦੇ 5 ਅਤੇ ਸ਼੍ਰੋਮਣੀ ਅਕਾਲੀ ਦਲ ਦੇ 5 ਮੈਂਬਰ ਜਿੱਤੇ ਸਨ।
ਕਿਸੇ ਪਾਰਟੀ ਕੋਲ ਚੇਅਰਮੈਨ ਤੇ ਉੱਪ ਚੇਅਰਮੈਨ ਬਣਾਉਣ ਲਈ ਸਪੱਸ਼ਟ ਬਹੁਮਤ ਨਹੀਂ ਸੀ ਜਿਸ ਕਾਰਨ ਅੱਜ ਰੱਖੀਂ ਚੋਣ ਵਿਚ ਕਿਸੇ ਵੱਡੀ ਗੜਬੜੀ ਦੇ ਖ਼ਦਸੇ ਨੂੰ ਮੁੱਖ ਰੱਖਦਿਆਂ ਭਾਰੀ ਪੁਲੀਸ ਫ਼ੋਰਸ ਤਾਇਨਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀ ਡੀ ਪੀ ਓ ਦਫ਼ਤਰ ਖੰਨਾ ਵਿਖੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਕਰਨ ਲਈ ਚੋਣ ਅਫ਼ਸਰ ਕਮ ਐੱਸ ਡੀ ਐੱਮ ਖੰਨਾ ਸਵਾਤੀ ਟਿਵਾਣਾ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਜਿਸ ਵਿਚ ਬਲਾਕ ਸੰਮਤੀ ਖੰਨਾ ਦੇ ਕੁੱਲ 16 ਮੈਬਰਾਂ ਵਿਚੋਂ ਸਿਰਫ਼ ‘ਆਪ’ ਦੇ 6 ਮੈਂਬਰ ਹੀ ਪੁੱਜੇ।
ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਸਰਕਾਰ ਵੱਲੋਂ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਰੱਖੀ ਸੀ ਜਿਸ ਦਾ ਕਾਂਗਰਸ ਵੱਲੋਂ ਬਾਈਕਾਟ ਕੀਤਾ ਗਿਆ ਕਿਉਂਕਿ ਸਾਨੂੰ ਪੱਕਾ ਪਤਾ ਸੀ ਕਿ ਮੀਟਿੰਗ ਹਾਲ ਵਿਚ ਚੁਣੇ ਮੈਬਰਾਂ ਦੇ ਦਸਤਖ਼ਤ ਕਰਵਾ ਲਏ ਜਾਣਗੇ ਅਤੇ ਬਾਅਦ ਵਿਚ ਇਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਚੋਣ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਆਪਣਾ ਬਲਾਕ ਹੈ ਜਿੱਥੇ ਅੱਜ ਚੋਣ ਨੂੰ ਕੋਰਮ ਪੂਰਾ ਨਾ ਹੋਣ ਕਾਰਨ ਅੱਗੇ ਪਾ ਦਿੱਤਾ ਗਿਆ ਹੈ। ਇਹ ‘ਆਪ’ ਸਰਕਾਰ ਤੇ ਪਾਰਟੀ ਦੀ ਵੱਡੀ ਨੈਤਿਕ ਹਾਰ ਹੈ ਅਤੇ ਸਰਕਾਰ ਹਾਰ ਡਰੋਂ ਨਿਰਪੱਖ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ। ‘ਆਪ’ ਕੋਲ ਬਹੁਮਤ ਨਹੀਂ ਹੈ ਜਿਸ ਕਾਰਨ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਅਹੁਦਿਆਂ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। ਕਾਂਗਰਸ ਪਾਰਟੀ ਨੇ ਐੱਸ ਡੀ ਐੱਮ ਨੂੰ ਲਿਖਤੀ ਮੰਗ ਪੱਤਰ ਦਿੰਦਿਆਂ ਕਿਹਾ ਕਿ ਇਹ ਚੋਣ ਗੁਪਤ ਕਰਵਾਈ ਜਾਵੇ ਅਤੇ ਸਾਰੀ ਚੋਣ ਦੀ ਵੀਡੀਓਗ੍ਰਾਫ਼ੀ ਹੋਵੇ।
ਕੋਟਲੀ ਨੇ ਕਿਹਾ ਕਿ ਕਾਂਗਰਸ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ ਇਸ ਲਈ ਚੋਣ ਲਈ ਲੋਕਤੰਤਰ ਢੰਗ ਅਪਣਾਇਆ ਜਾਵੇ। ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਸੋਨੀ, ਗੁਰਦੀਪ ਸਿੰਘ ਰਸੂਲੜਾ, ਹਰਜਿੰਦਰ ਸਿੰਘ ਇਕੋਲਾਹਾ, ਲਛਮਣ ਸਿੰਘ ਗਰੇਵਾਲ, ਕਰਮ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਐੱਸ ਡੀ ਐੱਮ ਸਵਾਤੀ ਟਿਵਾਣਾ ਨੇ ਕਿਹਾ ਕਿ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਕੋਰਮ ਸ਼ਰਤ ਪੂਰੀ ਨਹੀਂ ਹੋ ਸਕੀ ਜਿਸ ਕਾਰਨ ਚੋਣ ਅੱਗੇ ਪਾ ਦਿੱਤੀ ਗਈ ਹੈ। ਅਗਲੀ ਮੀਟਿੰਗ ਰੱਖਣ ਤੋਂ ਪਹਿਲਾਂ ਸਾਰੇ ਮੈਬਰਾਂ ਨੂੰ 24 ਘੰਟੇ ਦਾ ਨੋਟਿਸ ਦਿੱਤਾ ਜਾਵੇਗਾ।

ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਹੋਰ।-ਫੋਟੋ : ਓਬਰਾਏ

Advertisement
Advertisement
×