DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Khanna: ਸਮੋਸੇ ’ਚੋਂ ਨਿਕਲਿਆ ਟਿੱਡਾ; ਖਾਣ ਮਗਰੋਂ ਦੋ ਜਣਿਆਂ ਦੀ ਵਿਗੜੀ ਸਿਹਤ

ਖ਼ਰੀਦਦਾਰ ਨੇ ਸਿਹਤ ਵਿਭਾਗ ਕੋਲ ਕੀਤੀ ਸ਼ਿਕਾਇਤ; ਵਿਧਾਇਕ ਗਿਆਸਪੁਰਾ ਨੇ ਵੀ ਮਾਮਲਾ ਸਿਵਲ ਸਰਜਨ ਦੇ ਧਿਆਨ ’ਚ ਲਿਆਂਦਾ

  • fb
  • twitter
  • whatsapp
  • whatsapp
featured-img featured-img
ਸਮੋਸੇ ’ਚੋਂ ਨਿਕਲੇ ਟਿੱਡੇ ਅਤੇ ਟੌਫ਼ੀ ਦੇ ਰੈਪਰ ਦਿਖਾਉਂਦੇ ਹੋਏ ਖ਼ਰੀਦਦਾਰ ਜਸਵੰਤ ਸਿੰਘ ਚੌਹਾਨ। ਫੋਟੋ: ਓਬਰਾਏ
Advertisement

ਇੱਕ ਪਾਸੇ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਖ਼ਤੀ ਵਰਤੀ ਜਾ ਰਹੀ ਹੈ, ਜਦੋਂ ਕਿ ਦੂਜੇ ਪਾਸੇ ਮਠਿਆਈਆਂ ਦੀਆਂ ਦੁਕਾਨਾਂ ਵਾਲੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਅਜਿਹਾ ਹੀ ਮਾਮਲਾ ਖੰਨਾ ਦੇ ਮਲੇਰਕੋਟਲਾ ਰੋਡ ’ਤੇ ਸਥਿਤ ਮਠਿਆਈ ਦੀ ਦੁਕਾਨ ’ਤੇ ਦੇਖਣ ਨੂੰ ਮਿਲਿਆ, ਜਿੱਥੋਂ ਖ਼ਰੀਦੇ ਗਏ ਸਮੋਸੇ ਵਿੱਚੋਂ ਟਿੱਡਾ ਨਿਕਲਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਨੇੜਲੇ ਪਿੰਡ ਭੱਟੀਆਂ ਦੇ ਵਾਸੀ ਜਸਵੰਤ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਬੀਤੇ ਦਿਨ 2 ਸਤੰਬਰ ਨੂੰ ਸ਼ਾਮ ਵੇਲੇ ਇੱਕ ਮਠਿਆਈ ਦੀ ਦੁਕਾਨ ਤੋਂ 7 ਸਮੋਸੇ ਖ਼ਰੀਦ ਕੇ ਆਪਣੇ ਪਰਿਵਾਰ ਨਾਲ ਬੈਠ ਕੇ ਖਾ ਰਹੇ ਸਨ ਤਾਂ ਇੱਕ ਸਮੋਸੇ ਵਿੱਚੋਂ ਲੰਬਾ ਕੀੜਾ (ਟਿੱਡਾ) ਨਿਕਲਿਆ। ਖ਼ਰਾਬ ਸਮੋਸਾ ਖਾਣ ਕਾਰਨ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਬਲਜੀਤ ਕੌਰ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ।

Advertisement

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਉਕਤ ਦੁਕਾਨ ’ਤੇ ਜਾ ਕੇ ਦੁਕਾਨਦਾਰ ਨੂੰ ਸਮੋਸੇ ਵਿੱਚ ਮਰਿਆ ਹੋਇਆ ਟਿੱਡਾ ਦਿਖਾਇਆ, ਤਾਂ ਦੁਕਾਨਦਾਰ ਸ਼ਰਾਵਤ ਸਿੰਘ ਆਪਣੀ ਗ਼ਲਤੀ ਮੰਨਣ ਦੀ ਬਜਾਏ ਬੁਰੀ ਤਰ੍ਹਾਂ ਪੇਸ਼ ਆਇਆ ਅਤੇ ਬਾਅਦ ਵਿੱਚ ਆਖਿਆ ਕਿ ‘ਫ਼ਿਰ ਕਿਆ ਹੁਆ, ਬਦਲ ਕੇ ਦੂਸਰੇ ਸਮੋਸੇ ਲੇ ਜਾਓ, ਐਸਾ ਤੋ ਹੋਤਾ ਰਹਿਤਾ ਹੈ’। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਚਿਰ ਪਹਿਲਾਂ ਇਸੇ ਦੁਕਾਨ ਤੋਂ ਇੱਕ ਹੋਰ ਗਾਹਕ ਵੱਲੋਂ ਖ਼ਰੀਦੇ ਸਮੋਸਿਆਂ ਵਿੱਚੋਂ ਟੌਫ਼ੀ ਦਾ ਖ਼ਾਲੀ ਰੈਪਰ ਵੀ ਮਿਲਿਆ ਸੀ।

Advertisement

ਜਦੋਂ ਪੱਤਰਕਾਰ ਨੇ ਫ਼ੋਨ ’ਤੇ ਉਕਤ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਉਹੀ ਗੱਲ ਦੁਹਰਾਈ ਕਿ “ਇਸ ਤਰ੍ਹਾਂ ਹੁੰਦਾ ਰਹਿੰਦਾ ਹੈ।” ਇਸ ਸਬੰਧੀ ਜਸਵੰਤ ਸਿੰਘ ਨੇ ਸਮੋਸੇ ਵਿੱਚ ਮਰੇ ਪਏ ਟਿੱਡੇ ਦੀਆਂ ਤਸਵੀਰਾਂ ਸਮੇਤ ਸਾਰੇ ਮਾਮਲੇ ਦੀ ਜਾਣਕਾਰੀ ਸਿਵਲ ਸਰਜਨ ਲੁਧਿਆਣਾ, ਐੱਸ.ਐੱਸ.ਓ. ਖੰਨਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤੀ ਹੈ।

ਇਸ ਦੌਰਾਨ ‘ਆਪ’ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਕਤ ਮਾਮਲੇ ਸਬੰਧੀ ਫ਼ੋਨ ਰਾਹੀਂ ਸਿਵਲ ਸਰਜਨ ਲੁਧਿਆਣਾ ਦੇ ਧਿਆਨ ਵਿੱਚ ਲਿਆਂਦਾ ਅਤੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਅਤੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਿਵਲ ਸਰਜਨ ਲੁਧਿਆਣਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੂੰਘਾਈ ਨਾਲ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

Advertisement
×