DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Himachal ਦੇ Entry Tax ਖ਼ਿਲਾਫ਼ ‘ਖ਼ਾਲਸਾ ਟੈਕਸ’ ਵਸੂਲਿਆ

ਕੀਰਤਪੁਰ-ਮਨਾਲੀ ਕੌਮੀ ਮਾਰਗ ’ਤੇ ਪਰਚੀਆਂ ਕੱਟ ਕੇ ਪ੍ਰਸ਼ਾਸਨ ਦੇ ਫ਼ੈਸਲਿਆਂ ਖ਼ਿਲਾਫ਼ ਜਾਗਰੂਕ ਕੀਤਾ; w ਸਵੈ-ਇੱਛਾ ਅਨੁਸਾਰ ਇਕੱਠੀ ਕੀਤੀ ਰਕਮ ਗਰੀਬਾਂ ਅਤੇ ਲੋੜਵੰਦਾਂ ਲਈ ਵਰਤਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਵਾਹਨ ਚਾਲਕਾਂ ਕੋਲੋਂ ‘ਖਾਲਸਾ ਟੈਕਸ’ ਵਸੂਲਦੇ ਹੋਏ ਨਿਹੰਗ।
Advertisement

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਲਾਏ ਗਏ ਐਂਟਰੀ ਟੈਕਸ ਖ਼ਿਲਾਫ਼ ਨਿਹੰਗ ਜਥੇਬੰਦੀਆਂ ਨੇ ਅੱਜ ਕੀਰਤਪੁਰ-ਮਨਾਲੀ ਕੌਮੀ ਮਾਰਗ ’ਤੇ ਰੋਸ ਪ੍ਰਦਰਸ਼ਨ ਕਰਦਿਆਂ ‘ਖਾਲਸਾ ਟੈਕਸ’ ਇਕੱਠਾ ਕੀਤਾ। ਗਰਾਂ ਮੋੜਾ ਟੌਲ ਪਲਾਜ਼ੇ ਨੇੜੇ ਬਾਬਾ ਅੱਛਰ ਸਿੰਘ ਮਹਾਕਾਲ ਦੀ ਅਗਵਾਈ ਹੇਠ ਹਿਮਾਚਲ ਨੰਬਰ ਵਾਲੀਆਂ ਗੱਡੀਆਂ ਦੇ ਚਾਲਕਾਂ ਨੂੰ ਰੋਕ ਕੇ ਪ੍ਰਸ਼ਾਸਨ ਦੇ ਫ਼ੈਸਲਿਆਂ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਤੋਂ ਸਹਿਯੋਗ ਰਾਸ਼ੀ ਇਕੱਠੀ ਕੀਤੀ ਗਈ।

ਇਸ ਤੋਂ ਪਹਿਲਾਂ ਪਹਿਲੀ ਜੂਨ ਨੂੰ ਕਿਸਾਨ ਜਥੇਬੰਦੀਆਂ, ਟੈਕਸੀ ਯੂਨੀਅਨਾਂ, ਸਰਹੱਦੀ ਖੇਤਰਾਂ ਦੇ ਵਸਨੀਕਾਂ ਅਤੇ ਨਿਹੰਗ ਜਥੇਬੰਦੀਆਂ ਨੇ ਇਸ ਐਂਟਰੀ ਟੈਕਸ ਖ਼ਿਲਾਫ਼ ਚਾਰ ਘੰਟੇ ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ ਸੀ। ਉਸ ਵੇਲੇ ਨਿਹੰਗ ਸਿੰਘਾਂ ਨੇ ਐਲਾਨ ਕੀਤਾ ਸੀ ਕਿ ਜੇ ਹਿਮਾਚਲ ਸਰਕਾਰ ਨੇ ਇਹ ਟੈਕਸ ਵਾਪਸ ਨਾ ਲਿਆ ਤਾਂ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਲਈ ‘ਖਾਲਸਾ ਟੈਕਸ’ ਦੀਆਂ ਪਰਚੀਆਂ ਕੱਟੀਆਂ ਜਾਣਗੀਆਂ।

Advertisement

ਅੱਜ ਇਸੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਨਿਹੰਗ ਜਥੇਬੰਦੀਆਂ ਨੇ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੋਂ ਟੈਕਸ ਵਸੂਲਿਆ। ਹਾਲਾਂਕਿ ਇਸ ਟੈਕਸ ਲਈ ਕੋਈ ਰਕਮ ਤੈਅ ਨਹੀਂ ਸੀ ਅਤੇ ਵਾਹਨ ਚਾਲਕਾਂ ਦੀ ਇੱਛਾ ਅਨੁਸਾਰ 10, 20, 50 ਜਾਂ 100 ਰੁਪਏ ਲਏ ਗਏ। ਕਈ ਵਾਹਨ ਚਾਲਕਾਂ ਨੇ ਆਪਣੀ ਮਰਜ਼ੀ ਨਾਲ ਇਸ ਮੁਹਿੰਮ ਵਿੱਚ ਹਿੱਸਾ ਪਾਇਆ। ਜਥੇਬੰਦੀਆਂ ਅਨੁਸਾਰ ਇਸ ਇਕੱਠੀ ਕੀਤੀ ਰਕਮ ਨੂੰ ਸਰਬੱਤ ਦੇ ਭਲੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਜਾਵੇਗਾ ਜਿਸ ਕਰਕੇ ਇਸ ਨੂੰ ‘ਖਾਲਸਾ ਟੈਕਸ’ ਦਾ ਨਾਂ ਦਿੱਤਾ ਗਿਆ ਹੈ।

Advertisement

ਪ੍ਰਦਰਸ਼ਨ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਥਾਣਾ ਮੁਖੀ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਮੌਕੇ ’ਤੇ ਤਾਇਨਾਤ ਰਹੀ। ਪੁਲੀਸ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਨਾਲ ਗੱਲਬਾਤ ਕਰ ਕੇ ਆਵਾਜਾਈ ਸੁਚਾਰੂ ਰੱਖਣ ਦੀ ਅਪੀਲ ਕੀਤੀ। ਤਕਰੀਬਨ ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਦੇ ਭਰੋਸੇ ਅਤੇ ਅਪੀਲ ’ਤੇ ਉਹ ਕੌਮੀ ਮਾਰਗ ਤੋਂ ਹਟ ਗਏ।

ਬਾਬਾ ਅੱਛਰ ਸਿੰਘ ਨੇ ਕਿਹਾ ਕਿ ਇਹ ‘ਖਾਲਸਾ ਟੈਕਸ’ ਮੁਹਿੰਮ ਹਿਮਾਚਲ ਸਰਕਾਰ ਨੂੰ ਜਗਾਉਣ ਲਈ ਸੰਕੇਤਕ ਕਦਮ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਲਏ ਗਏ ਐਂਟਰੀ ਟੈਕਸ ਮੁਕੰਮਲ ਰੂਪ ਵਿੱਚ ਖਤਮ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

Advertisement
×