DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਖ਼ਾਲਿਸਤਾਨੀ ਕੈਨੇਡਾ ਦੀ ਕੌਮੀ ਸੁਰੱਖਿਆ ਲਈ ਖ਼ਤਰਾ’

ਕੈਨੇਡੀਅਨ ਸੁਰੱਖਿਆ ਖ਼ੁਫ਼ੀਆ ਸੇਵਾ ਦੀ ਰਿਪੋਰਟ ’ਚ ਖੁਲਾਸਾ

  • fb
  • twitter
  • whatsapp
  • whatsapp
Advertisement

ਕੈਨੇਡੀਅਨ ਸੁਰੱਖਿਆ ਖ਼ੁਫ਼ੀਆ ਸੇਵਾ (ਸੀ ਐੱਸ ਆਈ ਐੱਸ) ਨੇ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਵਿੱਚ ਕੈਨੇਡਾ ’ਚ ਖ਼ਾਲਿਸਤਾਨੀਆਂ ਦੇ ਪੈਦਾ ਕੀਤੇ ਖ਼ਤਰੇ ਨੂੰ ਸਵੀਕਾਰ ਕੀਤਾ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿੱਚ ਚੱਲ ਰਹੀ ਉਥਲ-ਪੁਥਲ ਦਰਮਿਆਨ ਭਾਰਤ, ਚੀਨ, ਰੂਸ, ਇਰਾਨ ਅਤੇ ਕਈ ਹੋਰ ਦੇਸ਼ਾਂ ਨੇ ਕੈਨੇਡਿਆਈ ਸਿਆਸਤ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਹੈ।

ਰਿਪੋਰਟ ਮੁਤਾਬਕ, ‘‘ਸਾਲ 2025 ਵਿੱਚ, ਕੈਨੇਡਾ ਵਿਰੁੱਧ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਕਰਨ ਵਾਲੇ ਮੁੱਖ ਦੇਸ਼ ਭਾਰਤ, ਚੀਨ, ਰੂਸ, ਇਰਾਨ ਅਤੇ ਪਾਕਿਸਤਾਨ ਰਹੇ; ਹਾਲਾਂਕਿ ਬਦਲਦੀਆਂ ਭੂ-ਸਿਆਸੀ ਹਕੀਕਤਾਂ ਅਤੇ ਵਧ ਰਹੇ ਬਹੁ-ਧਰੁਵੀ ਵਿਸ਼ਵ ਵਾਤਾਵਰਨ ਕਾਰਨ, ਸਿਰਫ਼ ਇਹੀ ਅਜਿਹੇ ਦੇਸ਼ ਨਹੀਂ ਹਨ ਜਿਨ੍ਹਾਂ ਨੇ ਕੈਨੇਡਾ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।’’ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਨੇ ਵੱਡੀਆਂ ਸਿਆਸੀ ਹਸਤੀਆਂ, ਪੱਤਰਕਾਰਾਂ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧ ਬਣਾਏ ਹੋਏ ਹਨ, ਜਿਸ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਕੌਮਾਂਤਰੀ ਦਮਨ ਦੇ ਹਾਲਾਤ ਪੈਦਾ ਹੋਏ ਹਨ।

Advertisement

ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਪਿਛਲੇ ਸਾਲ ਏਅਰ ਇੰਡੀਆ ਫਲਾਈਟ 182 ਵਿੱਚ ਹੋਏ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ ਸੀ, ਜਿਸ ਦੇ ਸ਼ੱਕੀ ਕੈਨੇਡਾ ਸਥਿਤ ਖ਼ਾਲਿਸਤਾਨੀ ਕੱਟੜਪੰਥੀ (ਸੀ ਬੀ ਕੇ ਈ) ਸਮੂਹਾਂ ਦੇ ਮੈਂਬਰ ਸਨ। ਇਹ ਅੱਜ ਵੀ ਕੈਨੇਡਿਆਈ ਇਤਿਹਾਸ ਦਾ ਸਭ ਤੋਂ ਘਾਤਕ ਅਤਿਵਾਦੀ ਹਮਲਾ ਹੈ, ਜਿਸ ਵਿੱਚ 329 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਕੈਨੇਡਿਆਈ ਸਨ। ਸਾਲ 2025 ਵਿੱਚ ਕੈਨੇਡਾ ’ਚ ਸੀ ਬੀ ਕੇ ਈ ਨਾਲ ਸਬੰਧਤ ਕੋਈ ਹਮਲਾ ਨਹੀਂ ਹੋਇਆ।’’

Advertisement

ਰਿਪੋਰਟ ਅਨੁਸਾਰ, ਕੈਨੇਡਾ ਸਥਿਤ ਖ਼ਾਲਿਸਤਾਨੀ ਕੱਟੜਪੰਥੀਆਂ ਦੀ ਹਿੰਸਕ ਗਤੀਵਿਧੀਆਂ ਵਿੱਚ ਲਗਾਤਾਰ ਸ਼ਮੂਲੀਅਤ ਕੈਨੇਡਾ ਦੀ ਕੌਮੀ ਸੁਰੱਖਿਆ ਅਤੇ ਕੈਨੇਡਿਆਈ ਹਿੱਤਾਂ ਲਈ ਖ਼ਤਰਾ ਬਣੀ ਹੋਈ ਹੈ। ਰਿਪੋਰਟ ਵਿੱਚ ਹੋਰ ਕਿਹਾ ਗਿਆ ਹੈ ਕਿ ਕੁਝ ਕੱਟੜਪੰਥੀ ਅਨਸਰ ਕੈਨੇਡਿਆਈ ਨਾਗਰਿਕਾਂ ਨਾਲ ਜੁੜੇ ਹੋਏ ਹਨ ਜੋ ਆਪਣੇ ਹਿੰਸਕ ਏਜੰਡੇ ਨੂੰ ਅੱਗੇ ਵਧਾਉਣ ਲਈ ਕੈਨੇਡਿਆਈ ਸੰਸਥਾਵਾਂ ਦਾ ਫ਼ਾਇਦਾ ਉਠਾਉਂਦੇ ਹਨ। ਉਹ ਭੋਲੇ-ਭਾਲੇ ਭਾਈਚਾਰੇ ਦੇ ਮੈਂਬਰਾਂ ਤੋਂ ਫੰਡ ਇਕੱਠਾ ਕਰਦੇ ਹਨ, ਜਿਸ ਨੂੰ ਬਾਅਦ ’ਚ ਹਿੰਸਕ ਸਰਗਰਮੀਆਂ ਲਈ ਵਰਤਿਆ ਜਾਂਦਾ ਹੈ।

ਭਾਰਤ ਦੀ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ: ਆਸਟਰੇਲੀਆ

ਨਵੀਂ ਦਿੱਲੀ: ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗਰੀਨ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਦੀ ਖੇਤਰੀ ਅਖੰਡਤਾ ਦਾ ਪੂਰਾ ਸਤਿਕਾਰ ਕਰਦਾ ਹੈ ਅਤੇ ਵੱਖਵਾਦੀ ਗਤੀਵਿਧੀਆਂ ਪ੍ਰਤੀ ਭਾਰਤ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਆਸਟਰੇਲੀਆਈ ਖ਼ੁਫ਼ੀਆ ਏਜੰਸੀਆਂ, ਪੁਲੀਸ ਅਤੇ ਵਿਦੇਸ਼ ਨੀਤੀ ਨਾਲ ਜੁੜੇ ਅਧਿਕਾਰੀ ਇਨ੍ਹਾਂ ਮੁੱਦਿਆਂ ’ਤੇ ਲਗਾਤਾਰ ਸੰਪਰਕ ਵਿੱਚ ਹਨ। ਲੋਕਤੰਤਰ ਵਿੱਚ ਸ਼ਾਂਤੀਪੂਰਨ ਮੁਜ਼ਾਹਰੇ ਕਰਨ ਦਾ ਹੱਕ ਸਭ ਨੂੰ ਹੈ, ਪਰ ਕਾਨੂੰਨ ਦੀ ਉਲੰਘਣਾ ਜਾਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਿਡਨੀ ਵਿੱਚ ਖ਼ਾਲਿਸਤਾਨ ਦੇ ਪੱਖ ਵਿੱਚ ਕਰਵਾਏ ਗਏ ਕਥਿਤ ਰੈਫਰੈਂਡਮ ਕਾਰਨ ਸਿੱਖ ਅਤੇ ਹਿੰਦੂ ਭਾਈਚਾਰਿਆਂ ਵਿਚਾਲੇ ਤਣਾਅ ਵਧ ਗਿਆ ਸੀ। ਹਾਲ ਹੀ ਵਿੱਚ ਆਸਟਰੇਲੀਆ ਤੋਂ 11 ਪੰਜਾਬੀਆਂ ਸਮੇਤ 15 ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਇਹ ਇਕਾ-ਦੁੱਕਾ ਮਾਮਲੇ ਹਨ। ਪਿਛਲੇ ਸਾਲ 4.5 ਲੱਖ ਭਾਰਤੀ ਸੈਲਾਨੀ ਅਤੇ 50 ਹਜ਼ਾਰ ਵਿਦਿਆਰਥੀ ਆਸਟਰੇਲੀਆ ਆਏ ਸਨ, ਇਸ ਲਈ ਕੁਝ ਲੋਕਾਂ ਦੇ ਮਾਮਲੇ ਨੂੰ ਵੱਡਾ ਕਰ ਕੇ ਨਹੀਂ ਦੇਖਣਾ ਚਾਹੀਦਾ। ਆਸਟਰੇਲੀਆ ਦਾ ਵੀਜ਼ਾ ਸਿਸਟਮ ਸਪੱਸ਼ਟ ਹੈ ਕਿ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵਿਅਕਤੀ ਨੂੰ ਦੇਸ਼ ਛੱਡਣਾ ਪਵੇਗਾ ਅਤੇ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਦਾ ਵਫ਼ਦ ਦਿੱਲੀ ਹਵਾਈ ਅੱਡੇ ’ਤੇ ਆਸਟਰੇਲੀਆ ਤੋਂ ਡਿਪੋਰਟ ਕੀਤੇ 15 ਭਾਰਤੀਆਂ ਨੂੰ ਲੈਣ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ ਇਨ੍ਹਾਂ ਵਿੱਚ 11 ਪੰਜਾਬੀ ਹਨ, ਜਿਨ੍ਹਾਂ ’ਚ ਇੱਕ ਮੁਟਿਆਰ ਅਤੇ 10 ਨੌਜਵਾਨ ਸ਼ਾਮਲ ਹਨ। -ਏਐੱਨਆਈ

Advertisement
×