DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

15 ਦੀ ਰੈਲੀ ਲਈ ਜਥੇਬੰਦੀਆਂ ਦੀ ਸਾਂਝੀ ਮੀਟਿੰਗ

ਲਾਮਬੰਦੀ ਲਈ ਸਕੂਲਾਂ ਤੇ ਦਫ਼ਤਰਾਂ ਤੋਂ ਇਲਾਵਾ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਮੁਹਿੰਮ ਚਲਾਉਣ ਦਾ ਫੈ਼ਸਲਾ

  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਮੀਟਿੰਗ ਮਗਰੋਂ ਸਾਂਝੇ ਮੋਰਚੇ ’ਚ ਸ਼ਾਮਲ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ।
Advertisement

ਨਵ ਗਠਿਤ ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਪੰਜਾਬ ਵੱਲੋਂ 15 ਫਰਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਦੀ ਤਿਆਰੀ ਮੁਹਿੰਮ ਵਿੱਢਣ ਲਈ ਮੋਰਚੇ ਵਿੱਚ ਸ਼ਾਮਲ ਜੱਥੇਬੰਦੀਆਂ ਦੀ ਮੀਟਿੰਗ ਇਥੇ ਡੀ ਸੀ ਦਫਤਰ ਪਾਰਕ ਵਿਖੇ ਹੋਈ। ਇਸ ਮੌਕੇ ਮੋਰਚੇ ਵਿੱਚ ਸ਼ਾਮਲ ਡੀ ਟੀ ਐੱਫ, ਡੀ ਐੱਮ ਐੱਫ, ਪੁਰਾਣੀ ਪੈਨਸ਼ਨ ਫਰੰਟ, 6505 ਟੈੱਟ ਪਾਸ ਯੂਨੀਅਨ, ਈ ਟੀ ਟੀ 6635 ਅਧਿਆਪਕ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਯੂਨੀਅਨ, ਸਿੱਖਿਆ ਵਿਭਾਗ ਕਲੈਰੀਕਲ ਯੂਨੀਅਨ 17-07-2020 ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੇ ਆਗੂ ਸ਼ਾਮਲ ਹੋਏ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮ ਅਤੇ ਅਧਿਆਪਕ ਆਪਣੇ ਅਹਿਮ ਮਸਲਿਆਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਨ੍ਹਾਂ ਮਸਲਿਆਂ ਵਿਚ ਪ੍ਰਮੁੱਖ ਰੂਪ ਵਿਚ 20 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਥੋਪੇ ਨਵੇਂ ਸਕੇਲ ਰੱਦ ਕਰਕੇ ਪੁਰਾਣੇ ਸਕੇਲ (ਛੇਵੇਂ ਤਨਖ਼ਾਹ ਕਮਿਸ਼ਨ ਤਹਿਤ) ਬਹਾਲ ਕਰਵਾਉਣੇ, ਪੁਰਾਣੀ ਪੈਨਸ਼ਨ ਦੀ ਮੰਗ, ਜਿਸ ਦਾ ਕਿ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਵੀ ਕੀਤਾ ਹੋਇਆ ਹੈ ਪਰ ਲਾਗੂ ਨਹੀਂ ਹੋਇਆ, ਸੂਬੇ ਦੀ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਭੱਤੇ, ਏ ਸੀ ਪੀ ਲਾਗੂ ਕਰਨ ਦੀ ਮੰਗ ਸਾਮਲ ਹੈ। ਇਸ ਮੌਕੇ ਫੈਸਲਾ ਕੀਤਾ ਗਿਆ ਕਿ 5 ਤੋਂ 7 ਫਰਵਰੀ ਤੱਕ ਜਥੇਬੰਦੀਆਂ ਦੀਆਂ ਸਾਝੀਆਂ ਬਲਾਕ ਪੱਧਰੀ ਮੀਟਿੰਗਾਂ ਕਰਕੇ ਸੰਗਰੂਰ ਰੈਲੀ ਲਈ ਲਾਮਬੰਦੀ ਮੁਹਿੰਮ ਵਿੱਢੀ ਜਾਵੇਗੀ। ਮੋਰਚੇ ’ਚ ਸ਼ਾਮਲ ਜੱਥੇਬੰਦੀਆਂ ਦੀਆਂ ਆਗੂ ਟੀਮਾਂ ਵੱਲੋਂ ਸਕੂਲਾਂ ਅਤੇ ਦਫਤਰਾਂ ’ਚ ਰੈਲੀ ਦੀ ਲਾਮਬੰਦੀ ਲਈ ਦੌਰੇ ਕੀਤੇ ਜਾਣਗੇ। ਰੈਲੀ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਮੁਹਿੰਮ ਵੀ ਚਲਾਈ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ, ਅਮਨ ਵਿਸ਼ਿਸ਼ਟ, ਨੀਰਜ ਸ਼ਰਮਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ ਬਿੱਕਰ ਸਿੰਘ, ਸੁਖਜਿੰਦਰ ਸਿੰਘ ਜਟਾਣਾ, ਪ੍ਰਦੀਪ ਸਿੰਘ, ਸਿਮਰਨਜੀਤ ਸਿੰਘ, ਦੀਪ ਬਨਾਰਸੀ, ਸੁਖਵਿੰਦਰ ਗਿਰ, ਗੁਰਪ੍ਰੀਤ ਸਿੰਘ, ਰਘਵੀਰ ਸਿੰਘ ਭਵਾਨੀਗੜ੍ਹ, ਦੀਨਾ ਨਾਥ, ਮਨੋਜ ਕੁਮਾਰ, ਸੁਖਬੀਰ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਰਾਜ ਸੈਣੀ ਮੇਘ ਰਾਜ, ਗੁਰਪਿਆਰ ਸਿੰਘ ਤੇ ਗੁਰਤੇਜ ਸਿੰਘ ਹਾਜ਼ਰ ਸਨ।

Advertisement
Advertisement
×