Jio Network Restored: ਫ਼ਤਿਹਗੜ੍ਹ ਪੰਜਤੂਰ ’ਚ ਜੀਓ ਨੈੱਟਵਰਕ ਬਹਾਲ; ਖਪਤਕਾਰਾਂ ਦੀ ਮੁੜ ਚੱਲੀ ‘ਹੈਲੋ-ਹੈਲੋ’
ਕਸਬਾ ਫ਼ਤਿਹਗੜ੍ਹ ਪੰਜਤੂਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜੀਓ (Jio) ਕੰਪਨੀ ਦਾ ਮੋਬਾਈਲ ਅਤੇ ਇੰਟਰਨੈੱਟ ਨੈੱਟਵਰਕ ਆਖ਼ਰਕਾਰ ਮੁਕੰਮਲ ਤੌਰ ’ਤੇ ਬਹਾਲ ਹੋ ਗਿਆ ਹੈ। ਨੈੱਟਵਰਕ ਵਾਪਸ ਆਉਣ ਨਾਲ ਪਰੇਸ਼ਾਨ ਹੋ ਰਹੇ ਹਜ਼ਾਰਾਂ ਖਪਤਕਾਰਾਂ ਦੀ ‘ਹੈਲੋ-ਹੈਲੋ’ ਮੁੜ ਸ਼ੁਰੂ ਹੋ...
ਕਸਬਾ ਫ਼ਤਿਹਗੜ੍ਹ ਪੰਜਤੂਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜੀਓ (Jio) ਕੰਪਨੀ ਦਾ ਮੋਬਾਈਲ ਅਤੇ ਇੰਟਰਨੈੱਟ ਨੈੱਟਵਰਕ ਆਖ਼ਰਕਾਰ ਮੁਕੰਮਲ ਤੌਰ ’ਤੇ ਬਹਾਲ ਹੋ ਗਿਆ ਹੈ। ਨੈੱਟਵਰਕ ਵਾਪਸ ਆਉਣ ਨਾਲ ਪਰੇਸ਼ਾਨ ਹੋ ਰਹੇ ਹਜ਼ਾਰਾਂ ਖਪਤਕਾਰਾਂ ਦੀ ‘ਹੈਲੋ-ਹੈਲੋ’ ਮੁੜ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਲਗਭਗ ਦਸ ਵਰ੍ਹੇ ਪਹਿਲਾਂ ਕੰਪਨੀ ਨੇ ਇੱਥੇ ਆਪਣਾ ਟਾਵਰ ਸਥਾਪਤ ਕਰਕੇ ਸਥਾਨਕ ਲੋਕਾਂ ਨੂੰ ਜੀਓ ਨੈੱਟਵਰਕ ਨਾਲ ਜੋੜਿਆ ਸੀ ਅਤੇ ਮੌਜੂਦਾ ਸਮੇਂ ਇੱਥੇ ਕੰਪਨੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਪਤਕਾਰ ਹਨ।
ਦੱਸਣਯੋਗ ਹੈ ਕਿ ਇਸ ਗੰਭੀਰ ਸਮੱਸਿਆ ਸਬੰਧੀ ਜਦੋਂ ਪਹਿਲਾਂ ਕੰਪਨੀ ਦੇ ਏਰੀਆ ਨੈੱਟਵਰਕ ਮੈਨੇਜਰ ਪ੍ਰਵੀਨ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਉਨ੍ਹਾਂ ਨੇ ਕਿਸੇ ਮੀਟਿੰਗ ਵਿੱਚ ਰੁੱਝੇ ਹੋਣ ਦਾ ਬਹਾਨਾ ਬਣਾ ਕੇ ਗੱਲ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਸੀ। ਪਰ ਖਪਤਕਾਰਾਂ ਦੇ ਵਧਦੇ ਗ਼ੁੱਸੇ ਅਤੇ ਲਗਾਤਾਰ ਬਣਾਏ ਦਬਾਅ ਤੋਂ ਬਾਅਦ ਆਖ਼ਰਕਾਰ ਕੰਪਨੀ ਪ੍ਰਸ਼ਾਸਨ ਨੂੰ ਹਰਕਤ ਵਿੱਚ ਆਉਣਾ ਹੀ ਪਿਆ ਅਤੇ ਹੁਣ ਇਲਾਕੇ ਵਿੱਚ ਜੀਓ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਆਮ ਵਾਂਗ ਹੋ ਗਈਆਂ ਹਨ।
