DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਥੇਦਾਰ ਗੜਗੱਜ ਤਿੰਨ ਦਿਨਾ ਯੂ ਕੇ ਦੌਰੇ ’ਤੇ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟਰੱਸਟ ਯੂ ਕੇ ਦੇ ਸੱਦੇ ਉੱਤੇ ਤਿੰਨ ਦਿਨਾ ਯੂ ਕੇ ਦੇ ਦੌਰੇ ’ਤੇ ਹਨ। ਯੂ ਕੇ ਦੇ ਲੰਡਨ ਸਥਿਤ ਹਵਾਈ ਅੱਡੇ ਉੱਤੇ ਪੁੱਜਣ ’ਤੇ ਸਿੱਖ ਸੰਗਤ ਅਤੇ ਨੌਜਵਾਨਾਂ ਨੇ...

  • fb
  • twitter
  • whatsapp
  • whatsapp
featured-img featured-img
ਯੂ ਕੇ ’ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਵਾਗਤ ਕਰਦੀ ਹੋਈ ਸੰਗਤ।
Advertisement

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟਰੱਸਟ ਯੂ ਕੇ ਦੇ ਸੱਦੇ ਉੱਤੇ ਤਿੰਨ ਦਿਨਾ ਯੂ ਕੇ ਦੇ ਦੌਰੇ ’ਤੇ ਹਨ। ਯੂ ਕੇ ਦੇ ਲੰਡਨ ਸਥਿਤ ਹਵਾਈ ਅੱਡੇ ਉੱਤੇ ਪੁੱਜਣ ’ਤੇ ਸਿੱਖ ਸੰਗਤ ਅਤੇ ਨੌਜਵਾਨਾਂ ਨੇ ਜਥੇਦਾਰ ਗੜਗੱਜ ਦਾ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸੁਆਗਤ ਕੀਤਾ। ਆਪਣੇ ਦੌਰੇ ਸਮੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ, ਹਯੇਜ਼, ਲੰਡਨ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰ ਕੇ ਸੰਗਤ ਨੂੰ ਸੰਬੋਧਨ ਕਰਨਗੇ। ਇਹ ਸਮਾਗਮ ਨਿਹਕਾਮੀ ਸੇਵਾ ਟਰੱਸਟ ਯੂ ਕੇ, ਜਥਾ ਪੰਜ ਪਿਆਰੇ ਸਾਹਿਬਾਨ ਯੂ ਕੇ, ਗੁਰੂ ਹਰਿਗੋਬਿੰਦ ਸਾਹਿਬ ਟਰੱਸਟ ਯੂ ਕੇ ਅਤੇ ਸੰਗਤ ਵੱਲੋਂ ਕਰਵਾਇਆ ਦਾ ਰਿਹਾ ਹੈ। ਇਸ ਫੇਰੀ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਚ ਸੰਗਤ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਵੀ ਸ਼ਮੂਲੀਅਤ ਕਰਨਗੇ ਤੇ ਸਥਾਨਕ ਸੰਗਤ ਨਾਲ ਵਿਚਾਰ-ਚਰਚਾ ਕਰਨਗੇ।

Advertisement
Advertisement
×