DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jalandhar: ਪਾਕਿਸਤਾਨ ਸਥਿਤ ਗੈਂਗਸਟਰ ਨਾਲ ਅਹਿਮ ਟਿਕਾਣਿਆਂ ਦੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ 3 ਵਿਅਕਤੀ ਗ੍ਰਿਫ਼ਤਾਰ

ਜਲੰਧਰ ਪੁਲੀਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਪਾਕਿਸਤਾਨ ਸਥਿਤ ਗੁਪਤ ਕਾਰਿੰਦਿਆਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਕਥਿਤ ਦੋਸ਼ ਹੇਠ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ, ਮੁਲਜ਼ਮਾਂ ਨੇ ਸਰਕਾਰੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਜਲੰਧਰ ਪੁਲੀਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਪਾਕਿਸਤਾਨ ਸਥਿਤ ਗੁਪਤ ਕਾਰਿੰਦਿਆਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਕਥਿਤ ਦੋਸ਼ ਹੇਠ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ, ਮੁਲਜ਼ਮਾਂ ਨੇ ਸਰਕਾਰੀ ਇਮਾਰਤਾਂ ਅਤੇ ਹੋਰ ਸੰਵੇਦਨਸ਼ੀਲ ਟਿਕਾਣਿਆਂ ਨਾਲ ਸਬੰਧਤ ਵੇਰਵੇ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਹਮਾਸ ਗੁੱਜਰ ਤੱਕ ਪਹੁੰਚਾਏ ਸਨ।

ਇਹ ਤਾਜ਼ਾ ਗ੍ਰਿਫ਼ਤਾਰੀਆਂ ਇਸ ਖੇਤਰ ਵਿੱਚ ਸਰਗਰਮ ਜਾਸੂਸੀ ਅਤੇ ਜਾਸੂਸਾਂ ਦੇ ਵਧ ਰਹੇ ਨੈੱਟਵਰਕ ਨਾਲ ਜੁੜੀਆਂ ਹੋਈਆਂ ਹਨ, ਜੋ ਪਾਕਿਸਤਾਨ ਦੀ ਆਈ ਐਸ ਆਈ (ISI) ਨੂੰ ਸੂਬੇ ਦੇ ਬੁਨਿਆਦੀ ਢਾਂਚੇ, ਗਤੀਵਿਧੀਆਂ ਅਤੇ ਇਮਾਰਤਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਹੇ ਹਨ।

Advertisement

ਆਈ ਐਸ ਆਈ ਦਾ ਕਥਿਤ ਗੁਰਗਾ ਸ਼ਹਿਜ਼ਾਦ ਭੱਟੀ  ਦਾ ਅਪਰਾਧਿਕ ਗਤੀਵਿਧੀਆਂ ਦਾ ਇੱਕ ਲੰਮਾ ਇਤਿਹਾਸ ਹੈ। ਪੰਜਾਬ ਵਿੱਚ ਜਾਸੂਸੀ, ਗ੍ਰਨੇਡ ਹਮਲਿਆਂ ਆਦਿ ਦੀਆਂ ਕਈ ਹਾਲੀਆ ਘਟਨਾਵਾਂ ਵਿੱਚ ਹੈਂਡਲਰ ਜਾਂ ਮਾਸਟਰਮਾਈਂਡ ਵਜੋਂ ਉਸਦਾ ਨਾਮ ਲਗਾਤਾਰ ਸਾਹਮਣੇ ਆਉਂਦਾ ਰਿਹਾ ਹੈ।

Advertisement

ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਦੀ ਪਛਾਣ ਸਚਿਨ ਖੋਸਲਾ, ਵਾਸੀ ਗੁਰੂ ਨਾਨਕਪੁਰਾ ਪੱਛਮੀ, ਚੁਗਿੱਟੀ, ਜਲੰਧਰ, ਭਾਰਤ ਵਰਮਾ ਉਰਫ਼ ਸੰਨੀ, ਵਾਸੀ ਗੁਰੂ ਨਾਨਕਪੁਰਾ ਪੱਛਮੀ, ਚੁਗਿੱਟੀ, ਜਲੰਧਰ ਅਤੇ ਪ੍ਰਦੀਪ ਸਿੰਘ, ਵਾਸੀ ਕਮਲ ਵਿਹਾਰ, ਰਾਮਾ ਮੰਡੀ, ਜਲੰਧਰ ਵਜੋਂ ਹੋਈ ਹੈ।

ਤਿੰਨਾਂ ਮੁਲਜ਼ਮਾਂ ਨੂੰ ਜਲੰਧਰ ਵਿੱਚ ਨੀਤੀ ਸ਼੍ਰੀ ਫਲੈਟਸ ਦੇ ਨੇੜਿਓਂ ਕਾਬੂ ਕੀਤਾ ਗਿਆ। ਜਲੰਧਰ ਦੇ ਰਾਮਾ ਮੰਡੀ ਪੁਲੀਸ ਥਾਣੇ ਵਿੱਚ ਵੀਰਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਯੂ ਏ ਪੀ ਏ ਐਕਟ 1967 ਦੀਆਂ ਧਾਰਾਵਾਂ 18 ਅਤੇ 39, ਓਫੀਸ਼ੀਅਲ ਸੀਕਰੇਟਸ ਐਕਟ 1923 ਦੀ ਧਾਰਾ 3 ਅਤੇ ਬੀ ਐੱਨ ਐੱਸ (BNS) 2024 ਦੀ ਧਾਰਾ 111, 3(5) ਤਹਿਤ ਮਾਮਲਾ (ਐੱਫ ਆਈ ਆਰ  ਨੰ. 141) ਦਰਜ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ ਸੀ ਪੀ ਸੈਂਟਰਲ ਵੱਲੋਂ ਕੀਤੀ ਜਾ ਰਹੀ ਹੈ।

Advertisement
×