ਜਲਾਲਪੁਰ ਕਾਂਡ: ਬੱਚੀ ਨਾਲ ਬਲਾਤਕਾਰ ਅਤੇ ਕਤਲ ਕੇਸ ’ਚ ਚਲਾਨ ਪੇਸ਼

ਜਲਾਲਪੁਰ ਕਾਂਡ: ਬੱਚੀ ਨਾਲ ਬਲਾਤਕਾਰ ਅਤੇ ਕਤਲ ਕੇਸ ’ਚ ਚਲਾਨ ਪੇਸ਼

ਹਰਪ੍ਰੀਤ ਕੌਰ
ਹੁਸ਼ਿਆਰਪੁਰ, 30 ਅਕਤੂਬਰ

ਜ਼ਿਲ੍ਹੇ ਦੇ ਪਿੰਡ ਜਲਾਲਪੁਰ ਦੀ ਦਲਿਤ ਪਰਿਵਾਰ ਨਾਲ ਸਬੰਧਤ 6 ਸਾਲਾ ਬੱਚੀ ਦੇ ਬਲਾਤਕਾਰ ਤੇ ਕਤਲ ਕੇਸ ਵਿੱਚ ਪੁਲੀਸ ਨੇ ਅੱਜ ਵਧੀਕ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਿੰਡ ਦਾ ਹੀ ਇਕ ਨੌਜਵਾਨ 21 ਅਕਤੂਬਰ ਨੂੰ ਬੱਚੀ ਨੂੰ ਉਸ ਦੇ ਘਰ ਤੋਂ ਵਰਗਲਾ ਕੇ ਲੈ ਗਿਆ ਅਤੇ ਆਪਣੀ ਹਵੇਲੀ ਵਿਚ ਜਬਰ ਜਨਾਹ ਕਰਨ ਮਗਰੋਂ ਉਹਦੀ ਹੱਤਿਆ ਕਰ ਦਿੱਤੀ ਸੀ। ਬੱਚੀ ਦੀ ਅੱਧ ਸੜੀ ਲਾਸ਼ ਉਸੇ ਸ਼ਾਮ ਪਸ਼ੂਆਂ ਦੇ ਵਾੜੇ ’ਚੋਂ ਬਰਾਮਦ ਹੋਈ ਸੀ।

ਪੁਲੀਸ ਨੇ ਮੁਲਜ਼ਮ ਸੁਰਪ੍ਰੀਤ ਸਿੰਘ ਅਤੇ ਉਸ ਦੇ ਦਾਦੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਬਲਾਤਕਾਰ ਤੇ ਹੱਤਿਆ ਦਾ ਕੇਸ ਦਰਜ ਕੀਤਾ ਸੀ। ਸਿਆਸੀ ਪਾਰਟੀਆਂ ਦੀ ਘੇਰਾਬੰਦੀ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਬਣਾਏ ਦਬਾਅ ਦੇ ਚੱਲਦਿਆਂ ਮੁੱਖ ਮੰਤਰੀ ਨੇ ਡੀਜੀਪੀ ਨੂੰ ਇਸ ਕੇਸ ਦੀ ਜਾਂਚ ਛੇਤੀ ਤੋਂ ਛੇਤੀ ਕਰਕੇ ਚਲਾਨ ਪੇਸ਼ ਕਰਨ ਦੀ ਹਦਾਇਤ ਕੀਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All