ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

* ਧਰਨਿਆਂ ਲਈ ਪੰਜਾਬ-ਹਰਿਆਣਾ ਦੀ ਹੱਦ ’ਤੇ ਅੱਠ ਥਾਵਾਂ ਦੀ ਸ਼ਨਾਖ਼ਤ

ਟਕਰਾਅ ਦੀ ਥਾਂ ਹੱਦਾਂ ’ਤੇ ਪੱਕੇ ਧਰਨੇ ਲਾਉਣਗੇ ਕਿਸਾਨ

ਖਨੌਰੀ ਨੇੜੇ ਹਰਿਆਣਾ ਵਲੋਂ ਪੰਜਾਬ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਕੀਤੀ ਗਈ ਪੁਲੀਸ ਫੋਰਸ। -ਫੋਟੋ: ਹਰਜੀਤ ਸਿੰਘ/ਗੁਰਦੀਪ ਸਿੰਘ ਲਾਲੀ

ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ’ਚ ਦਾਖਲ ਹੋਣ ਲਈ ਅੱਠ ਥਾਵਾਂ ਦੀ ਚੋਣ ਕੀਤੀ ਹੈ। ਜੇ ਉਨ੍ਹਾਂ ਨੂੰ ਹਰਿਆਣਾ ਪੁਲੀਸ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਹ ਉਥੇ ਹੀ ਧਰਨੇ ਮਾਰ ਕੇ ਬੈਠ ਜਾਣਗੇ। ਅਣਮਿੱਥੇ ਸਮੇਂ ਲਈ ਚੱਲਣ ਵਾਲੇ ਇਹ ਧਰਨੇ ਪੂਰੀ ਤਰ੍ਹਾਂ ਸ਼ਾਂਤਮਈ ਹੋਣਗੇ। ਇਸ ਨਾਲ ਪੰਜਾਬ ’ਚ ਚੱਲ ਰਿਹਾ ਅੰਦੋਲਨ ਹੁਣ ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ ਤਬਦੀਲ ਹੋਣ ਦੇ ਆਸਰ ਬਣ ਗਏ ਹਨ। ਧਰਨਿਆਂ ਲਈ ਨਿਰਧਾਰਤ ਕੀਤੀਆਂ ਗਈਆਂ 10 ’ਚੋਂ ਤਿੰਨ ਥਾਵਾਂ ਤਾਂ ਪਟਿਆਲਾ ਜ਼ਿਲ੍ਹੇ ’ਚ ਹੀ ਪੈਂਦੀਆਂ ਹਨ ਜਿਨ੍ਹਾਂ ’ਚ ਸ਼ੰਭੂ ਬੈਰੀਅਰ ਅਹਿਮ ਹੋਵੇਗਾ। ਇੱਥੇ ਲੱਗਣ ਵਾਲੇ ਧਰਨੇ ’ਚ ਹੀ ਕਿਸਾਨ ਨੇਤਾ ਬਲਵੀਰ ਰਾਜੇਵਾਲ ਵੀ ਸ਼ਾਮਲ ਹੋਣਗੇ। ਉੱਧਰ ਸ਼ੰਭੂ ਬੈਰੀਅਰ ’ਤੇ ਹਰਿਆਣਾ ਸਰਕਾਰ ਨੇ 25 ਨਵੰਬਰ ਨੂੰ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ। ਬੈਰੀਕੇਡ ਲਾਉਣ ਸਮੇਤ ਕੰਡਿਆਲੀ ਤਾਰ, ਮਿੱਟੀ ਦੇ ਭਰੇ ਟਰੱਕ ਤੇ ਟਰਾਲੀਆਂ, ਦੰਗਾ ਰੋਕੂ ਗੱਡੀਆਂ ਅਤੇ ਫਾਇਰ ਬ੍ਰਿਗੇਡ ਸਮੇਤ ਹੋਰ ਸਾਧਨ ਵੀ ਮੌਜੂਦ ਹਨ। ਪਟਿਆਲਾ ਜ਼ਿਲ੍ਹੇ ਵਿੱਚ ਹੀ ਦੋ ਹੋਰ ਧਰਨੇ ਚੀਕਾ ਰੋਡ ’ਤੇ ਪੈਂਦੇ ਰਾਮਨਗਰ ਬੈਰੀਅਰ ਅਤੇ ਪਿਹੋਵਾ ਰੋਡ ਸਥਿਤ ਮਾਰਕੰਡਾ ਪੁਲ ’ਤੇ ਪੈਂਦੀਆਂ ਹੱਦਾਂ ’ਤੇ ਵੀ ਲੱਗਣਗੇ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਕਿਹਾ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠ ਉਨ੍ਹਾਂ ਦੀ ਜਥੇਬੰਦੀ ਦਾ ਰਾਮਨਗਰ ਬੈਰੀਅਰ ਰਾਹੀਂ ਹਰਿਆਣਾ ’ਚ ਦਾਖਲ ਹੋਣ ਦਾ ਪ੍ਰੋਗਰਾਮ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਅਤੇ ਡਕੌਂਦਾ ਗਰੁੱਪ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਦੀ ਅਗਵਾਈ ਹੇਠ ਕਿਸਾਨ ਵੀ ਰਾਮਨਗਰ ਪੁੱਜਣਗੇ। ਇਸ ਦੀ ਪੁਸ਼ਟੀ ਕਰਦਿਆਂ ਡਾ. ਦਰਸ਼ਨਪਾਲ ਅਤੇ ਬਲਬੀਰ ਸਿੰਘ ਰਾਜੇਵਾਲ ਸਮੇਤ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦੇਵ ਸਿੰੰਘ ਕੋਕਰੀ ਨੇ ਵੀ ਹਰਿਆਣਾ ਸਰਕਾਰ ਨਾਲ ਟਕਰਾਅ ਦੀ ਨੀਤੀ ’ਚ ਨਾ ਪੈਣ ਦੀ ਗੱਲ ਮੰਨੀ ਹੈ। ਇਨ੍ਹਾਂ ਨੇਤਾਵਾਂ ਮੁਤਾਬਿਕ ਧਰਨਿਆਂ ਲਈ ਨਿਰਧਾਰਤ ਪੰਜ ਹੋਰ ਥਾਵਾਂ ’ਚ ਖਨੌਰੀ, ਡੱਬਵਾਲੀ, ਰਤੀਆ, ਲਾਲੜੂ ਤੇ ਮੂਨਕ ਸ਼ਾਮਲ ਹਨ। ਕਿਸਾਨਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦਾ ਰਾਹ ਨਾ ਰੋਕਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All