ਭਾਰਤ ਬੰਦ: ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ’ਚ ਭਰਵੀਂ ਹਮਾਇਤ; ਦਿੱਲੀ ਐੱਨਸੀਆਰ ’ਚ ਵੀ ਨਜ਼ਰ ਆਇਆ ਅਸਰ

ਕੋਲਕਾਤਾ ਤੇ ਗੁਹਾਟੀ ਵਿੱਚ ਖੱਬੀਆਂ ਧਿਰਾਂ ਨੇ ਰੋਸ ਮਾਰਚ ਕੱਢੇ; ਬੰਗਲੂਰੂ ਵਿੱਚ ਵੀ ਕੰਨੜ ਜੱਥੇਬੰਦੀ ਨੇ ਸੜਕਾਂ ਜਾਮ ਕੀਤੀਆਂ

ਭਾਰਤ ਬੰਦ: ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ’ਚ ਭਰਵੀਂ ਹਮਾਇਤ; ਦਿੱਲੀ ਐੱਨਸੀਆਰ ’ਚ ਵੀ ਨਜ਼ਰ ਆਇਆ ਅਸਰ

ਬੀਕੇਯੁ ਉਗਰਾਂਹਾ ਦੇ ਮੈਂਬਰ ਪਟਿਆਲਾ ਨੇੜੇ ਦੌਣ ਕਲਾਂ ਪਿੰਡ ਨੇੇੜੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਦਿੱਲੀ-ਇੰਟਰਸਿਟੀ ਐਕਸਪ੍ਰੈਸ ਦਾ ਰਾਹ ਰੋਕਦੇ ਹੋਏ। ਫੋਟੋ: ਪੀਟੀਆਈ

ਨਵੀਂ ਦਿੱਲੀ/ ਚੰਡੀਗੜ੍ਹ/ਕੋਲਕਾਤਾ/ ਬੰਗਲੌਰ, 27 ਸਤੰਬਰ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਕਰਕੇ ਦੇਸ਼ ਦੇ ਕਈ ਹਿੱਸਿਆਂ ਖਾਸ ਕਰਕੇ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਵਿੱਚ ਆਮ ਜਨਜੀਵਨ ਲੀਹੋਂ ਲੱਥ ਗਿਆ। ਵੱਖ ਵੱਖ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਸ਼ਾਹਰਾਹਾਂ ਤੇ ਪ੍ਰਮੁੱਖ ਸੜਕਾਂ ਜਾਮ ਕੀਤੀਆਂ। ਕਈ ਥਾਵਾਂ ’ਤੇ ਕਿਸਾਨਾਂ ਨੇ ਰੇਲ ਮਾਰਗਾਂ ਨੂੰ ਵੀ ਰੋਕੀ ਰੱਖਿਆ, ਜਿਸ ਕਰਕੇ ਰੇਲ ਆਵਾਜਾਈ ਵਿੱਚ ਅੜਿੱਕਾ ਪਿਆ। ਬੰਦ ਸਵੇਰੇ ਛੇ ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਪੰਜਾਬ ਵਿੱਚ ਭਾਰਤ ਬੰਦ ਦੇ ਸੱਦੇ ਨੂੰ ਭਰਵੀਂ ਹਮਾਇਤ ਵੇਖਣ ਨੂੰ ਮਿਲੀ। ਕਿਸਾਨਾਂ ਦੇ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਸ਼ਾਹਰਾਹਾਂ ਨੂੰ ਜਾਮ ਕੀਤਾ। ਕਿਸਾਨਾਂ ਤੋਂ ਇਲਾਵਾ ਮੁਲਾਜ਼ਮ ਵਰਗ ਤੇ ਹੋਰ ਲੋਕ ਵੀ ਆਪੋ ਆਪਣੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਕੇ ਵੱਖ ਵੱਖ ਥਾਈਂ ਲੱਗੇ ਧਰਨਿਆਂ ਵਿੱਚ ਸ਼ਾਮਲ ਹੋਏ। ਹਰਿਆਣਾ ਵਿੱਚ ਸਿਰਸਾ, ਫਤਿਹਾਬਾਦ ਤੇ ਕੁਰੂਕਸ਼ੇਤਰ ਵਿੱਚ ਵੀ ਕਿਸਾਨਾਂ ਨੇ ਸ਼ਾਹਰਾਹਾਂ ਨੂੰ ਜਾਮ ਕੀਤਾ। ਉੱਤਰ ਭਾਰਤ ਵਿੱਚ ਕਈ ਰੇਲਗੱਡੀਆਂ ਰੱਦ ਹੋਣ ਕਰਕੇ ਜਾਂ ਫਿਰ ਦੇਰੀ ਨਾਲ ਚੱਲਣ ਕਰਕੇ ਤੇ ਸਰਹੱਦਾਂ ’ਤੇ ਆਵਾਜਾਈ ਨੂੰ ਰੋਕਣ ਕਰਕੇ ਵੱਡੇ ਪੱਧਰ ’ਤੇ ਆਵਾਜਾਈ ਠੱਪ ਹੋਣ ਕਰਕੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਆਈਆਂ। ਬੰਦ ਦਾ ਵਧੇਰੇ ਅਸਰ ਗੁੜਗਾਓਂ, ਗਾਜ਼ੀਆਬਾਦ ਤੇ ਨੌਇਡਾ ਸਮੇਤ ਦਿੱਲੀ ਐੱਨਸੀਆਰ ਵਿੱਚ ਵੀ ਨਜ਼ਰ ਆਇਆ।ਇਸ ਦੌਰਾਨ ਕੋਲਕਾਤਾ ਵਿੱਚ ਬੰਦ ਦਾ ਭਰਵਾਂ ਅਸਰ ਨਜ਼ਰ ਆਇਆ। ਖੱਬੇਪੱਖੀ ਜਥੇਬੰਦੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਰੋਸ ਮਾਰਚ ਕੱਢੇ ਤੇ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਵੀ ਕੰਨੜ ਜਥੇਬੰਦੀ ਦੇ ਕਾਰਕੁਨਾਂ ਨੇ ਭਾਰਤ ਬੰਦ ਦੇ ਮੱਦੇਨਜ਼ਰ ਸੜਕਾਂ ਜਾਮ ਕੀਤੀਆਂ। ਹਾਲਾਂਕਿ ਪੁਲੀਸ ਉਨ੍ਹਾਂ ਨੂੰ ਉਥੋਂ ਜਬਰੀ ਚੁੱਕ ਕੇ ਲੈ ਗਈ। ਗੁਹਾਟੀ ਵਿੱਚ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ ਦੇ ਕਾਰਕੁਨਾਂਨੇ ਰੋਸ ਮਾਰਚ ਕੱਢਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੀ ਹਮਾਇਤ ਕੀਤੀ। -ਪੀਟੀਆਈ

ਜੈਪੁਰ ਦੇ ਸ਼ਹੀਦ ਸਮਾਰਕ ਐੱਮਆਈ ਰੋਡ ਤੇ ਰੈਲੀ ਕੱਢਦੇ ਸੀਟੂ ਕਾਰਕੁਨ।

ਕੋਲਕਾਤਾ ਵਿੱਚ ਐਸਯੂਸੀਆਈ ਕਾਰਕੁਨ ਭਾਰਤ ਬੰਦ ਦੇ ਹਮਾਇਤ ਵਿੱਚ ਕੱਢੀ ਰੈਲੀ ਦੌਰਾਨ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਪੀਟੀਆਈ

 

ਬੰਗਲੂਰੂ ਵਿੱਚ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਦੌਰਾਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਸੜਕ ਜਾਮ ਕਰਨ ਦੀ ਕੋਸ਼ਿਸ਼ ਕਰਦੇ ਕੰਨੜ ਜਥੇਬੰਦੀ ਦੇ ਕਾਰੁਕਨਾਂ ਨੂੰ ਹਟਾਉਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ

 

ਤਾਮਿਲ ਨਾਡੂ ਵਿੱਚ ਭਾਰਤ ਬੰਦ ਦੀ ਹਮਾਇਤ ਵਿੱਚ ਕੱਢੇ ਗਏ ਰੋਸ ਮਾਰਚ ਵਿਚ ਸ਼ਾਮਲ ਖੱਬੇਪੱਖੀ ਕਾਰਕੁਨ।

ਬੰਗਲੂਰੂ ਵਿੱਚ ਏਟਕ ਕਾਰਕੁਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੱਢੇ ਮਾਰਚ ਵਿੱਚ ਸ਼ਿਰਕਤ ਕਰਦੇ ਹੋਏ।

 

ਹੈਦਰਾਬਾਦ ਵਿੱਚ ਨਰਾਇਣਗੁਡਾ-ਸਿਕੰਦਰਾਬਾਦ ਰੋਡ ਉੱਤੇ ਭਾਰਤ ਬੰਦ ਦੀ ਹਮਾਇਤ ਚ ਰੈਲੀ ਕੱਢਦੇ ਇਫ਼ਟੂ ਕਾਰਕੁਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All