DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਨਿਵੇਸ਼ ਲਈ ਵਧੀਆ ਮੁਲਕ: ਹੈਗੇਰ

‘ਟੈਡ ਐਕਸ ਕੈਲੇਡੋਨੀਅਨ’ ਕੌਮਾਂਤਰੀ ਸੰਮੇਲਨ ’ਚ 14 ਦੇਸ਼ਾਂ ਦੇ ਨੁਮਾਇੰਦੇ ਪੁੱਜੇ

  • fb
  • twitter
  • whatsapp
  • whatsapp
featured-img featured-img
ਪ੍ਰਤਾਪ ਸਿੰਘ ਬਾਜਵਾ ਵਿਦੇਸ਼ੀ ਮਹਿਮਾਨਾਂ ਨਾਲ ਗੱਲਬਾਤ ਕਰਦੇ ਹੋਏ।
Advertisement

ਪਠਾਨਕੋਟ ’ਚ ਅੱਜ ਕੌਮਾਂਤਰੀ ਪੱਧਰ ਦਾ ‘ਟੈਡ ਐਕਸ ਕੈਲੇਡੋਨੀਅਨ’ ਸੰਮੇਲਨ ਡਾਇਰੈਕਟਰ ਸ੍ਰੀਜਲ ਗੁਪਤਾ ਦੀ ਅਗਵਾਈ ਵਿੱਚ ਹੋਇਆ ਜਿਸ ਵਿੱਚ 14 ਦੇਸ਼ਾਂ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਅਤੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਨੇ ਵੀ ਆਪਣੇ ਸੰਦੇਸ਼ ਭੇਜੇ।

ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਅਰਡ ਹੈਗੇਰ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਵਿਸ਼ਵ ਪੱਧਰ ’ਤੇ ਵੱਡੇ ਮੌਕੇ ਮੁਹੱਈਆ ਕਰਨ ਲਈ ਅਹਿਮ ਮੰਚ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ ਲਈ ਵਧੀਆ ਮੰਜ਼ਿਲ ਹੈ। ਬਰਤਾਨੀਆ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ੈਪਸ ਨੇ ਪਠਾਨਕੋਟ ਸ਼ਹਿਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸ਼ਹਿਰ ਬਹੁਤ ਪਸੰਦ ਆਇਆ ਹੈ। ਸੰਮੇਲਨ ਵਿੱਚ ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਸਫ਼ ਮਸਕਟ, ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੌਂਟਾ, ਮਾਲਦੋਆ ਦੇ ਸਾਬਕਾ ਪ੍ਰਧਾਨ ਮੰਤਰੀ ਲੂਰੀ ਲਿਆਂਕਾ ਸਮੇਤ ਕਈ ਕੌਮਾਂਤਰੀ ਹਸਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ’ਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਰਾਏ ਅਤੇ ਸੀ ਬੀ ਆਈ ਦੇ ਸਾਬਕਾ ਸਪੈਸ਼ਲ ਡਾਇਰੈਕਟਰ ਤੇ ਦਿੱਲੀ ਪੁਲੀਸ ਦੇ ਸਾਬਕਾ ਕਮਿਸ਼ਨਰ ਰਾਕੇਸ਼ ਅਸਥਾਨਾ ਵੀ ਸ਼ਾਮਲ ਹੋਏ। ਸ੍ਰੀਜਲ ਗੁਪਤਾ ਨੇ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਕੌਮਾਂਤਰੀ ਮੰਚ ‘ਜੰਕਸ਼ਨ ਐਕਸ’ ਦਾ ਐਲਾਨ ਵੀ ਕੀਤਾ।

Advertisement

ਪ੍ਰਤਾਪ ਬਾਜਵਾ ਵੱਲੋਂ ਵਿਦੇਸ਼ੀ ਮਹਿਮਾਨਾਂ ਨਾਲ ਮੁਲਾਕਾਤ

Advertisement

ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲੰਘੀ ਰਾਤ ਵਿਦੇਸ਼ੀ ਮਹਿਮਾਨਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੌਂਟਾ, ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਸਫ਼ ਮਸਕਟ, ਮਾਲਦੋਵਾ ਦੇ ਸਾਬਕਾ ਪ੍ਰਧਾਨ ਮੰਤਰੀ ਇਯੂਰੀ ਲਿਆਂਕਾ, ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਅਰਡ ਹੈਗੇਰ, ਇਟਲੀ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲੁਈਗੀ ਡੀ ਮਾਓ, ਯੂ ਕੇ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ੈਪਸ, ਸਵੀਡਨ ਦੀ ਨਿਆਂ ਮੰਤਰੀ ਪੌਲੀਨਾ ਬ੍ਰਾਂਡਬਰਗ ਤੇ ਹੋਰ ਸ਼ਾਮਲ ਸਨ।

Advertisement
×