ਭਾਰਤ ਨੇ ਚੀਨ ਦੇ ਛੇ ਉਤਪਾਦਾਂ ’ਤੇ ਡੰਪਿੰਗ ਰੋਕੂ ਟੈਕਸ ਲਾਇਆ
ਨਵੀਂ ਦਿੱਲੀ, 24 ਜੂਨ ਭਾਰਤ ਸਰਕਾਰ ਨੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਚਾਰ ਰਸਾਇਣਾਂ ’ਤੇ ਇਸ ਮਹੀਨੇ ਡੰਪਿੰਗ ਰੋਕੂ ਟੈਕਸ ਲਾਇਆ ਹੈ। ਘਰੇਲੂ ਕੰਪਨੀਆਂ ਨੂੰ ਚੀਨ ਤੋਂ ਸਸਤੇ ਭਾਅ ’ਤੇ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਕਾਰਨ ਹੋਣ ਵਾਲੇ ਨੁਕਸਾਨ...
Advertisement
ਨਵੀਂ ਦਿੱਲੀ, 24 ਜੂਨ
ਭਾਰਤ ਸਰਕਾਰ ਨੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਚਾਰ ਰਸਾਇਣਾਂ ’ਤੇ ਇਸ ਮਹੀਨੇ ਡੰਪਿੰਗ ਰੋਕੂ ਟੈਕਸ ਲਾਇਆ ਹੈ। ਘਰੇਲੂ ਕੰਪਨੀਆਂ ਨੂੰ ਚੀਨ ਤੋਂ ਸਸਤੇ ਭਾਅ ’ਤੇ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਹ ਟੈਕਸ ਪੇਡਾ (ਨਦੀਨ ਨਾਸ਼ਕ), ਐਸੀਟੋਨੀਟ੍ਰਾਈਲ (ਦਵਾਈ ਖੇਤਰ ’ਚ ਵਰਤਿਆ ਜਾਣ ਵਾਲਾ ਰਸਾਇਣ), ਵਿਟਾਮਿਨ ਏ ਪਾਮਿਟੇਟ ਅਤੇ ਨਾ-ਘੁਲਣਯੋਗ ਸਲਫਰ ’ਤੇ ਲਾਇਆ ਗਿਆ ਹੈ। ਮਾਲ ਵਿਭਾਗ ਨੇ ਕਿਹਾ ਕਿ ਇਨ੍ਹਾਂ ਰਸਾਇਣਾਂ ਦੀ ਦਰਾਮਦ ’ਤੇ ਡੰਪਿੰਗ ਰੋਕੂ ਟੈਕਸ ਪੰਜ ਸਾਲ ਲਈ ਲਾਇਆ ਗਿਆ ਹੈ। -ਪੀਟੀਆਈ
Advertisement
Advertisement
×