ਪੰਜਾਬ ਵਜ਼ਾਰਤ ’ਚ ਵਾਧਾ ਬਜਟ ਸੈਸ਼ਨ ਮਗਰੋਂ ਸੰਭਵ

ਮੁੱਖ ਮੰਤਰੀ ਆਪਣੇ ਕੋਲ ਰੱਖ ਸਕਦੇ ਨੇ ਸਿਹਤ ਵਿਭਾਗ

ਪੰਜਾਬ ਵਜ਼ਾਰਤ ’ਚ ਵਾਧਾ ਬਜਟ ਸੈਸ਼ਨ ਮਗਰੋਂ ਸੰਭਵ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਈ

ਮੁੱਖ ਅੰਸ਼

  • ਸਿੰਗਲਾ ਦੀ ਛਾਂਟੀ ਮਗਰੋਂ ‘ਆਪ’ ਵਿਧਾਇਕਾਂ ਦੀ ਸਿਹਤ ਮੰਤਰਾਲੇ ’ਤੇ ਨਜ਼ਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਬਜਟ ਸੈਸ਼ਨ ਮਗਰੋਂ ਵਜ਼ਾਰਤ ਵਿਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੇ ਗੇੜ ਵਿਚ ਪੰਜਾਬ ਵਜ਼ਾਰਤ ਵਿਚ ਦਸ ਵਜ਼ੀਰਾਂ ਨੂੰ ਸਹੁੰ ਚੁਕਾਈ ਗਈ ਸੀ ਜਦੋਂਕਿ ਪੰਜਾਬ ਵਿਚ ਮੁੱਖ ਮੰਤਰੀ ਤੋਂ ਇਲਾਵਾ 17 ਵਜ਼ੀਰ ਬਣ ਸਕਦੇ ਹਨ। ਅੱਜ ਮੁੱਖ ਮੰਤਰੀ ਨੇ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਛਾਂਟੀ ਕਰ ਦਿੱਤੀ ਹੈ ਜਿਸ ਕਰਕੇ ਹੁਣ ਵਜ਼ੀਰਾਂ ਦਾ ਅੰਕੜਾ 9 ਰਹਿ ਗਿਆ ਹੈ |

ਸਿਹਤ ਮੰਤਰੀ ਦੀ ਛਾਂਟੀ ਮਗਰੋਂ ਹੀ ‘ਆਪ’ ਵਿਧਾਇਕਾਂ ਵਿਚ ਸਿਹਤ ਮੰਤਰੀ ਬਣਨ ਦੀ ਦੌੜ ਅੰਦਰੋਂ ਅੰਦਰ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਵਿਭਾਗ ਹੁਣ ਆਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਅੱਗੇ ਬਜਟ ਸੈਸ਼ਨ ਆ ਰਿਹਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਪੰਜਾਬ ’ਚ ਮੁਹੱਲਾ ਕਲੀਨਿਕ 15 ਅਗਸਤ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਨੂੰ ਦੇਖਦਿਆਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸੇ ਆਗੂ ਨੂੰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ।

ਬਜਟ ਸੈਸ਼ਨ ਮਗਰੋਂ ਹੀ ‘ਆਪ’ ਸਰਕਾਰ ਦੀ ਵਜ਼ਾਰਤ ਵਿਚ ਵਿਸਥਾਰ ਦੀ ਯੋਜਨਾ ਹੈ। ‘ਆਪ’ ਦੇ ਦੂਸਰੀ ਵਾਰ ਬਣੇ ਵਿਧਾਇਕਾਂ ਦੀ ਸਿਹਤ ਮੰਤਰੀ ਦੀ ਖ਼ਾਲੀ ਹੋਈ ਕੁਰਸੀ ’ਤੇ ਵੀ ਅੱਖ ਹੈ। ਪਹਿਲੇ ਗੇੜ ਵਿਚ ‘ਆਪ’ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ ਵਜ਼ਾਰਤ ਵਿਚ ਸ਼ਾਮਿਲ ਨਹੀਂ ਕੀਤੇ ਗਏ ਸਨ। ਪਤਾ ਲੱਗਾ ਹੈ ਕਿ ਇਹ ਵੀ ਸੰਭਵ ਹੋ ਸਕਦਾ ਹੈ ਕਿ ਬਜਟ ਸੈਸ਼ਨ ਮਗਰੋਂ ਪੂਰੀ ਵਜ਼ਾਰਤ ਮੁਕੰਮਲ ਨਾ ਕੀਤੀ ਜਾਵੇ। ਏਨਾ ਕੁ ਤੈਅ ਜਾਪਦਾ ਹੈ ਕਿ ਵਜ਼ਾਰਤ ਵਿਚ ਫ਼ੌਰੀ ਵਾਧਾ ਨਹੀਂ ਹੋਣ ਲੱਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All