ਨੋਟਿਸ ਵੇਲੇ ਸਪਸ਼ਟ ਸਵਾਲ ਪੁੱੱਛਣ ਆਮਦਨ ਕਰ ਅਧਿਕਾਰੀ: ਸੀਬੀਡੀਟੀ
ਨਵੀਂ ਦਿੱਲੀ: ਸੈਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਦੇਸ਼ ਭਰ ਦੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਟੈਕਸਦਾਤਾ ਦੇ ਰਿਟਰਨ ਦੀ ਜਾਂਚ ਅਤੇ ਮੁਲਾਂਕਣ ਲਈ ਨੋਟਿਸ ਜਾਰੀ ਕਰਦੇ ਸਮੇਂ ਸਹੀ ਸੋਚ ਯਕੀਨੀ ਬਣਾਉਣ। ਇਸ...
Advertisement
ਨਵੀਂ ਦਿੱਲੀ: ਸੈਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਦੇਸ਼ ਭਰ ਦੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਟੈਕਸਦਾਤਾ ਦੇ ਰਿਟਰਨ ਦੀ ਜਾਂਚ ਅਤੇ ਮੁਲਾਂਕਣ ਲਈ ਨੋਟਿਸ ਜਾਰੀ ਕਰਦੇ ਸਮੇਂ ਸਹੀ ਸੋਚ ਯਕੀਨੀ ਬਣਾਉਣ। ਇਸ ਤੋਂ ਇਲਾਵਾ ਨੋਟਿਸ ਜਾਰੀ ਕਰਦਿਆਂ ਸਾਰੇ ਤੱਥ ਵਾਚੇ ਜਾਣ ਤੇ ਪ੍ਰਸੰਗਿਕ ਤੇ ਸਪੱਸ਼ਟ ਸਵਾਲ ਹੀ ਪੁੱਛੇ ਜਾਣ। ਇਸ ਸਬੰਧੀ ਸੀਬੀਡੀਟੀ ਦੇ ਚੇਅਰਮੈਨ ਰਵੀ ਅਗਰਵਾਲ ਦੇ ਦਫ਼ਤਰ ਵਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਟੈਕਸਦਾਤਾਵਾਂ ਨੂੰ ਭੇਜੇ ਗਏ ਸਵਾਲ ਵਾਜਬ ਹੋਣ। ਬੋਰਡ ਨੇ ਖੇਤਰੀ ਮੁਖੀਆਂ ਨੂੰ ਇਸ ਸਬੰਧੀ ਮਹੀਨਾਵਾਰ ਰਿਪੋਰਟ ਭੇਜਣ ਲਈ ਵੀ ਕਿਹਾ ਹੈ। -ਪੀਟੀਆਈ
Advertisement
Advertisement