ਨਾਜਾਇਜ਼ ਖਣਨ: ਮਾਫ਼ੀਆ ਪਹਾੜੀ ਨੂੰ ਚਿੰਬੜਿਆ, ਅਧਿਕਾਰੀ ਮਿਣਤੀ ’ਚ ਉਲਝੇ : The Tribune India

ਨਾਜਾਇਜ਼ ਖਣਨ: ਮਾਫ਼ੀਆ ਪਹਾੜੀ ਨੂੰ ਚਿੰਬੜਿਆ, ਅਧਿਕਾਰੀ ਮਿਣਤੀ ’ਚ ਉਲਝੇ

ਮਜਾਰੀ ਵਿੱਚ ਪਹਾੜ ਨੂੰ ਖੋਰ ਕੇ ਕੱਢਿਆ ਜਾ ਰਿਹੈ ਰੇਤ; ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋ ਰਹੀ ਕਾਰਵਾਈ

ਨਾਜਾਇਜ਼ ਖਣਨ: ਮਾਫ਼ੀਆ ਪਹਾੜੀ ਨੂੰ ਚਿੰਬੜਿਆ, ਅਧਿਕਾਰੀ ਮਿਣਤੀ ’ਚ ਉਲਝੇ

ਪਿੰਡ ਮਜਾਰੀ ਵਿੱਚ ਖਣਨ ਮਾਫੀਆ ਵੱਲੋਂ ਕੱਟੀ ਗਈ ਪਹਾੜੀ।

ਜੇ.ਬੀ. ਸੇਖੋਂ

ਗੜ੍ਹਸ਼ੰਕਰ, 14 ਅਗਸਤ

ਗੜ੍ਹਸ਼ੰਕਰ ਤਹਿਸੀਲ ਦੇ ਕੰਢੀ ਇਲਾਕੇ ਵਿੱਚ ਕਥਿਤ ਨਾਜਾਇਜ਼ ਖਣਨ ਜਾਰੀ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪਿੰਡ ਮਜਾਰੀ ਵਿਚ ਕਰੱਸ਼ਰ ਚਾਲਕਾਂ ਵੱਲੋਂ ਇਕ ਪਹਾੜੀ ਨੂੰ ਖੋਰਾ ਲਗਾ ਕੇ ਰੇਤ, ਪੱਥਰ ਤੇ ਮਿੱਟੀ ਦੀ ਨਾਜਾਇਜ਼ ਚੁਕਾਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਅਨੁਸਾਰ ਨਾਜਾਇਜ਼ ਖਣਨ ਦਾ ਕੰਮ ਪਿਛਲੇ ਮਹੀਨੇ ਤੋਂ ਚੱਲ ਰਿਹਾ ਹੈ ਤੇ ਇਸ ਬਾਰੇ ਖਣਨ ਵਿਭਾਗ, ਜੰਗਲਾਤ ਵਿਭਾਗ ਅਤੇ ਪੰਚਾਇਤ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਵਿਭਾਗ ਦੇ ਅਧਿਕਾਰੀ ਦੂਜੇ ਵਿਭਾਗਾਂ ਸਿਰ ਜ਼ਿੰਮੇਵਾਰੀ ਸੁੱਟ ਕੇ ਸੁਰਖਰੂ ਹੋ ਰਹੇ ਹਨ।

ਦੱਸਣਯੋਗ ਹੈ ਕਿ ਗੜ੍ਹਸ਼ੰਕਰ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤ ਦੇ ਕਈ ਪਿੰਡਾਂ ਦੀ ਹੱਦ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਹੈ। ਇਨ੍ਹਾਂ ਪਿੰਡਾਂ ਦੇ ਪੰਚਾਇਤੀ ਅਤੇ ਜੰਗਲਾਤ ਵਿਭਾਗ ਦੇ ਰਕਬੇ ਵਿਚ ਕਰੱਸ਼ਰ ਚਾਲਕਾਂ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਤੋਂ ਕੰਢੀ ਦੇ ਪਹਾੜਾਂ ਨੂੰ ਕੱਟ ਕੇ ਰੇਤ ਤੇ ਪੱਥਰ ਦੀ ਚੁਕਾਈ ਕੀਤੀ ਜਾਂਦੀ ਹੈ। ਪਿੰਡ ਮਜਾਰੀ ਵਿਚ ਪਹਾੜ ਨੂੰ ਖੋਰ ਕੇ ਸ਼ਰੇਆਮ ਖਣਨ ਸਮੱਗਰੀ ਦੀ ਸਪਲਾਈ ਕੀਤੀ ਜਾ ਰਹੀ ਹੈ। ਜੇਸੀਬੀ ਮਸ਼ੀਨਾਂ ਨੇ ਇੱਥੇ ਕਰੀਬ ਦੋ ਸੌ ਮੀਟਰ ਲੰਮਾ ਥਾਂ ਪੁੱਟ ਦਿੱਤਾ ਹੈ। ਉਨ੍ਹਾਂ ਇਸ ਥਾਂ ਤੋਂ ਦਰੱਖਤ ਵੀ ਖੁਰਦ-ਬੁਰਦ ਕਰ ਦਿੱਤੇ ਹਨ। ਇਸ ਥਾਂ ਤੋਂ ਟਰੱਕਾਂ, ਟਿੱਪਰਾਂ ਅਤੇ ਟਰੈਕਟਰ ਟਰਾਲੀਆਂ ਦੁਆਰਾ ਖਣਨ ਸਮੱਗਰੀ ਨੇੜਲੇ ਪਿੰਡਾਂ ਤੇ ਸ਼ਹਿਰਾਂ ਨੂੰ ਸਪਲਾਈ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। 

ਪਿੰਡ ਵਾਸੀਆਂ ਅਨੁਸਾਰ ਭਾਰੇ ਵਾਹਨਾਂ ਦੇ ਲੰਘਣ ਨਾਲ ਇਲਾਕੇ ਦੇ ਲੋਕ ਪ੍ਰੇਸ਼ਾਨ ਹਨ ਤੇ ਲਿੰਕ ਸੜਕਾਂ ਤੋੜ ਦਿੱਤੀਆਂ ਹਨ।  ਪਿੰਡ ਦੇ ਨੰਬਰਦਾਰ ਸੁਭਾਸ਼ ਚੰਦਰ ਨੇ ਕਿਹਾ ਕਿ  ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਇਸ ਥਾਂ ਨੂੰ ਹਿਮਾਚਲ ਪ੍ਰਦੇਸ਼ ਵਿਚ ਪੈਂਦੀ ਕਹਿ ਕੇ ਚੁੱਪ ਵੱਟ ਲਈ ਹੈ ਪਰ ਇਹ ਥਾਂ ਮਜਾਰੀ ਦੇ ਪੰਚਾਇਤੀ ਰਕਬੇ ਵਿਚ ਪੈਂਦੀ ਹੈ। ਐੱਸਐੱਚਓ ਕਰਨੈਲ ਸਿੰਘ ਨੇ ਕਿਹਾ ਕਿ ਵਣ ਵਿਭਾਗ ਵੱਲੋਂ ਉਕਤ ਥਾਂ ’ਤੇ ਖਣਨ ਸਬੰਧੀ ਸ਼ਿਕਾਇਤ ਮਿਲੀ ਹੈ ਤੇ ਖਣਨ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਖਣਨ ਮਹਿਕਮੇ ਨੇ ਕਿਹਾ ਹੈ ਕਿ ਇਹ ਰਕਬਾ ਜੰਗਲਾਤ ਵਿਭਾਗ ਅਧੀਨ ਪੈਂਦਾ ਹੈ ਤੇ ਜੰਗਲਾਤ ਵਿਭਾਗ ਵੱਲੋਂ ਹੀ ਕਾਰਵਾਈ ਹੋਵੇਗੀ।

ਥਾਂ ਦੀ ਮਿਣਤੀ ਲਈ ਲਿਖਿਆ ਗਿਆ ਹੈ: ਡੀਐੱਫਓ

ਡੀਐੱਫਓ ਸਤਿੰਦਰ ਸਿੰਘ ਨੇ ਕਿਹਾ ਕਿ ਉਕਤ ਥਾਂ ਦੀ ਮਿਣਤੀ ਸਬੰਧੀ ਤਹਿਸੀਲਦਾਰ ਦਫ਼ਤਰ ਨੂੰ ਲਿਖਿਆ ਗਿਆ ਹੈ। 

ਮਿਣਤੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ: ਤਹਿਸੀਲਦਾਰ

ਤਹਿਸੀਲਦਾਰ ਤਪਨ ਭਨੋਟ ਅਨੁਸਾਰ ਮਿਣਤੀ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਫਿਰ ਵੀ ਉਕਤ ਥਾਂ ਦੀ ਮਿਣਤੀ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਹਰੇਕ ਜ਼ਿਲ੍ਹੇ ’ਚੋਂ ਦੋ-ਦੋ ਅਤੇ ਸੂਬੇ ਭਰ ’ਚੋਂ 46 ਨੌਜਵਾਨਾਂ ਨੂੰ ਦਿੱ...

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 4 ਫੀਸਦ ਦੀ ਦਰ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 4 ਫੀਸਦ ਦੀ ਦਰ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਤਿੰਨ ਮਹੀਨੇ ਲਈ ਵਧਾਈ...

ਸ਼ਹਿਰ

View All