ਖੰਨਾ ’ਚ ਨਾਜਾਇਜ਼ ਸ਼ਰਾਬ: ਜਿਨ੍ਹਾਂ ਨੇ ਜਾਗਣਾ ਹੈ ਉਹ ਸੁੱਤੇ ਪਏ ਨੇ ਤੇ ਜਿਨ੍ਹਾਂ ਦੇ ਖੇਡਣ ਦੀ ਉਮਰ ਹੈ ਉਹ ਤਸਕਰ ਬਣ ਗਏ

ਖੰਨਾ ’ਚ ਨਾਜਾਇਜ਼ ਸ਼ਰਾਬ: ਜਿਨ੍ਹਾਂ ਨੇ ਜਾਗਣਾ ਹੈ ਉਹ ਸੁੱਤੇ ਪਏ ਨੇ ਤੇ ਜਿਨ੍ਹਾਂ ਦੇ ਖੇਡਣ ਦੀ ਉਮਰ ਹੈ ਉਹ ਤਸਕਰ ਬਣ ਗਏ

ਸ਼ਰਾਬ ਮਾਮਲੇ ਸਬੰਧੀ ਚੈਕਿੰਗ ਕਰਦੀ ਹੋਈ ਪੁਲੀਸ।

ਜੋਗਿੰਦਰ ਸਿੰਘ ਓਬਰਾਏ

ਖੰਨਾ, 31 ਅਕਤੂਬਰ

ਸ਼ਰਾਬ ਵੇਚਦੇ ਬੱਚੇ ਦੀ ਵੀਡੀਓ ਵਾਇਰਲ ਹੋਣ ਬਾਅਦ ਇਥੋਂ ਦਾ ਐਕਸਾਈਜ਼ ਵਿਭਾਗ ਤੇ ਪੁਲੀਸ ਹਰਕਤ 'ਚ ਆਏ ਅਤੇ ਇਥੋਂ ਦੇ ਮਾਡਲ ਟਾਊਨ ਸਮਰਾਲਾ ਰੋਡ ’ਤੇ ਛਾਪੇ ਮਾਰੇ, ਜਿੱਥੋਂ ਉਨ੍ਹਾਂ ਦੇ ਹੱਥ ਹਰਿਆਣਾ ਮਾਰਕਾ ਦੀਆਂ ਸਿਰਫ਼ 5 ਬੋਤਲਾਂ ਹੀ ਆਈਆਂ। ਦੋਵੇਂ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ ਕਿ ਵੱਡੀ ਪੱਧਰ ’ਤੇ ਹਰਿਆਣਾ ਦੀ ਸ਼ਰਾਬ ਖੰਨਾ ’ਚ ਕਿਵੇਂ ਵਿਕ ਰਹੀ ਹੈ। ਐਕਸਾਈਜ ਵਿਭਾਗ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਖੰਨਾ, ਹਰਜਿੰਦਰ ਸਿੰਘ ਸਾਹਨੇਵਾਲ, ਬਲਕਾਰ ਸਿੰਘ ਦੋਰਾਹਾ ਤੇ ਹਰਦੀਪ ਸਿੰਘ ਪਾਇਲ ਵੱਲੋਂ ਐੱਸਐੱਚਓ ਹੇਮੰਤ ਮਲਹੋਤਰਾ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਕਈ ਘਰਾਂ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਪੁਲੀਸ ਦੇ ਹੱਥ ਹਰਿਆਣਾ ਦੀ ਸ਼ਰਾਬ ਦੀਆਂ 5 ਬੋਤਲਾਂ ਮਿਲੀਆਂ। ਵਾਇਰਲ ਵੀਡੀਓ ਵਿਚ ਇਕ ਵਿਅਕਤੀ ਬੱਚੇ ਤੋਂ ਸ਼ਰਾਬ ਮੰਗ ਰਿਹਾ ਹੈ ਤੇ ਬੱਚਾ ਪੁੱਛਦਾ ਹੈ ਕਿ ਅੰਕਲ ਸ਼ਰਾਬ ਲੈ ਕੇ ਜਾਣੀ ਹੈ ਜਾਂ ਇਥੇ ਪੀਣੀ ਏ। ਗਾਹਕ ਪੁੱਛਦਾ ਹੈ ਕਿ ਬੋਤਲ ਮਿਲ ਜਾਵੇਗੀ। ਬੱਚਾ ਗਾਹਕ ਨੂੰ ਬੋਤਲ ਦਾ ਰੇਟ 240 ਰੁਪਏ ਦੱਸਦਾ ਹੈ। ਐਕਸਾਈਜ ਵਿਭਾਗ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਨਾਜਾਇਜ਼ ਸ਼ਰਾਬ ਦੀ ਪੱਕੀ ਸੂਚਨਾ ਮਿਲੀ ਸੀ ਕਿ ਇਸ ਇਲਾਕੇ 'ਚ ਕੁਝ ਵਿਅਕਤੀ ਗ਼ੈਰਕਾਨੂੰਨੀ ਕੰਮ ਕਰਦੇ ਹਨ। ਇਸ ਕਰਕੇ ਚਾਰ ਹਲਕਿਆ ਖੰਨਾ, ਦੋਰਾਹਾ, ਸਾਹਨੇਵਾਲ ਤੇ ਪਾਇਲ ਦੇ ਅਧਿਕਾਰੀਆਂ ਵੱਲੋਂ ਖੰਨਾ ਪੁਲੀਸ ਨਾਲ ਮਿਲ ਕੇ ਛਾਪੇ ਮਾਰੇ ਗਏ। ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਹਰਿਆਣਾ ਤੋਂ ਆ ਰਹੀ ਸ਼ਰਾਬ ਸਬੰਧੀ ਜਾਂਚ ਕਰਵਾਉਣਗੇ। ਸ਼ਰਾਬ ਠੇਕੇਦਾਰ ਗੁਰਸ਼ਰਨ ਸਿੰਘ ਗੋਗੀਆ ਨੇ ਕਿਹਾ ਕਿ ਅਜਿਹੀ ਸ਼ਰਾਬ ਨਾਲ ਜਿੱਥੇ ਸਰਕਾਰ ਤੇ ਠੇਕੇਦਾਰ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਇਸ ਨਾਲ ਤਰਨਤਾਰਨ ਵਰਗਾ ਹਾਦਸਾ ਵੀ ਵਾਪਰ ਸਕਦਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All