DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ: ਅਧੂਰੇ ਬੰਨ੍ਹ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਨਿੱਤਰੇ ਪਿੰਡ ਵਾਸੀ

ਬਰਸਾਤ ਤੋਂ ਪਹਿਲਾਂ ਬੰਨ੍ਹ ਦੇ ਦੋਵੇਂ ਕਿਨਾਰੇ ਪੱਕੇ ਕਰਨ ਦੀ ਮੰਗ; ਹਾਦਸੇ ਦੀ ਸੂਰਤ ਵਿੱਚ ਪ੍ਰਸ਼ਾਸਨ ਨੂੰ ਠਹਿਰਾਇਆ ਜਾਵੇਗਾ ਜ਼ਿੰਮੇਵਾਰ

  • fb
  • twitter
  • whatsapp
  • whatsapp
featured-img featured-img
 ਐਸਡੀਐਮ ਰਾਜਪੁਰਾ ਨੂੰ ਮੰਗ ਪੱਤਰ ਸੌਂਪਦੇ ਹੋਏ ਸ਼ਹੀਦ ਭਗਤ ਸਿੰਘ ਲੋਕ ਹਿਤ ਕਮੇਟੀ ਦੇ ਅਹੁਦੇਦਾਰ। ਫੋਟੋ: ਮਿੱਠਾ
Advertisement

ਸ਼ਹੀਦ ਭਗਤ ਸਿੰਘ ਲੋਕ ਹਿੱਤ ਕਮੇਟੀ ਪੰਜਾਬ ਦੇ ਇੱਕ ਵਫ਼ਦ ਨੇ ਐਸਡੀਐਮ ਰਾਜਪੁਰਾ ਨੂੰ ਮਿਲ ਕੇ ਪੱਚੀ ਦਰਾ ਨਾਲ ਸਬੰਧਤ ਇੱਕ ਮੰਗ ਪੱਤਰ ਸੌਂਪਿਆ। ਕਮੇਟੀ ਨੇ ਦੱਸਿਆ ਕਿ ਰਾਜਪੁਰਾ ਵਿਚੋਂ ਲੰਘ ਰਹੇ ਪੱਚੀ ਦਰਾ ਵਿੱਚ ਸੁਹਰੋਂ ਪੁਲ ਨੇੜੇ ਲੰਘ ਰਹੀ ਪਾਈਪ ਲਾਈਨ ਕਾਰਨ ਬੰਨ੍ਹ ਦੇ ਦੋਵੇਂ ਕਿਨਾਰੇ ਅਧੂਰੇ ਪਏ ਹਨ, ਜਿਸ ਕਾਰਨ ਹਰ ਵੇਲੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।

ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਬੰਨ੍ਹ ਟੁੱਟ ਗਿਆ ਤਾਂ ਸੁਹਰੋਂ, ਕੁੱਥਾ ਖੇੜੀ, ਖਾਨਪੁਰ ਭੋਗਲਾਂ, ਖੇੜੀ ਗੰਢਿਆ, ਖਾਨਪੁਰ ਰੈਲੂ, ਖੈਰਪੁਰ ਜੱਟਾਂ , ਮਹਿਮਾ, ਮਹਿਮੂਦਪੁਰ, ਅਲਾਲਮਾਜਰਾ, ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਸਕਦਾ ਹੈ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬੰਨ੍ਹ ਦੇ ਦੋਵੇਂ ਕਿਨਾਰਿਆਂ ਨੂੰ ਤੁਰੰਤ ਮੁਕੰਮਲ ਕਰਵਾ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

Advertisement

ਇਸ ਮੌਕੇ ਹਰਿੰਦਰ ਸਿੰਘ ਲੱਖਾ ਅਤੇ ਹਰਜੰਟ ਸਿੰਘ ਮਹਿਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਪਰ ਪ੍ਰਸ਼ਾਸਨ ਇਸ ਗੰਭੀਰ ਮਸਲੇ ਪ੍ਰਤੀ ਅਜੇ ਵੀ ਬੇਪਰਵਾਹ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਵੀ ਹੜ੍ਹਾਂ ਦੀ ਤਬਾਹੀ ਦੇਖ ਚੁੱਕਾ ਹੈ, ਇਸ ਲਈ ਸਮੇਂ ਸਿਰ ਸੁਰੱਖਿਆ ਉਪਾਅ ਕਰਨਾ ਬਹੁਤ ਜ਼ਰੂਰੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੱਚੀ ਦਰਾ ਕਾਰਨ ਕਿਸੇ ਵੀ ਪਿੰਡ ਵਿੱਚ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Advertisement

Advertisement
×