DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਦਾਲਤੀ ਫ਼ੈਸਲਾ ਸਰਕਾਰ ਖ਼ਿਲਾਫ਼ ਆਇਆ ਤਾਂ ਪ੍ਰਬੰਧਕੀ ਸਕੱਤਰ ਜ਼ਿੰਮੇਵਾਰ ਹੋਣਗੇ: Jaswant singh jafar

35 ਖੋਜ ਸਹਾਇਕਾਂ ਦੀ ਭਰਤੀ ਦੇ ਮੁੱਦੇ ’ਤੇ ਡਾਇਰੈਕਟਰ ਨੇ ਸਪੱਸ਼ਟ ਕੀਤਾ

  • fb
  • twitter
  • whatsapp
  • whatsapp
Advertisement

ਖੋਜ ਸਹਾਇਕਾਂ ਦੀ ਭਰਤੀ ਦੇ ਮੁੱਦੇ ’ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸਪੱਸ਼ਟ ਕੀਤਾ ਹੈ ਕਿ ਜੇ ਹਾਈ ਕੋਰਟ ਦਾ ਫ਼ੈਸਲਾ ਵਿਭਾਗ ਜਾਂ ਸਰਕਾਰ ਖ਼ਿਲਾਫ਼ ਆਉਂਦਾ ਹੈ ਤਾਂ ਉਸ ਲਈ ਪ੍ਰਬੰਧਕੀ ਸਕੱਤਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਇਸ ਸਬੰਧੀ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਨੂੰ ਪੱਤਰ ਵੀ ਲਿਖਿਆ ਅਤੇ ਦੱਸਿਆ ਕਿ ਨਿਯੁਕਤੀ ਪੱਤਰ ਜਾਰੀ ਨਾ ਹੋਣ ਸਬੰਧੀ ਉਮੀਦਵਾਰਾਂ ਨੇ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਹੋਈ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਖੋਜ ਸਹਾਇਕਾਂ ਦੀ ਨਿਯੁਕਤੀ ਦੀ ਅਥਾਰਿਟੀ ਡਾਇਰੈਕਟਰ ਕੋਲ ਹੈ, ਇਸ ਲਈ ਪ੍ਰਬੰਧਕੀ ਸਕੱਤਰ ਨੂੰ ‘ਮਰਜ਼ੀ ਮੇਰੀ, ਜ਼ਿੰਮੇਵਾਰੀ ਤੇਰੀ’ ਵਾਲੀ ਨੀਤੀ ਤਿਆਗ ਕੇ ਨਿਯੁਕਤੀ ਪੱਤਰ ਜਾਰੀ ਕਰਨ ਤੋਂ ਰੋਕ ਹਟਾਉਣੀ ਚਾਹੀਦੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜੇ ਇੱਕ-ਦੋ ਉਮੀਦਵਾਰਾਂ ਦੀ ਚੋਣ ਵਿੱਚ ਕੋਈ ਖ਼ਾਮੀ ਹੈ, ਤਾਂ ਉਨ੍ਹਾਂ ਨੂੰ ਛੱਡ ਕੇ ਬਾਕੀਆਂ ਨੂੰ ਅਣਮਿੱਥੇ ਸਮੇਂ ਲਈ ਲਟਕਾਉਣਾ ਵਾਜਬ ਨਹੀਂ ਹੈ। ਡਾਇਰੈਕਟਰ ਨੇ ਸਪੱਸ਼ਟ ਕੀਤਾ ਕਿ ਐੱਸ ਐੱਸ ਬੋਰਡ ਦੇ ਚੇਅਰਮੈਨ ਨੇ ਅਟਾਰਨੀ ਜਨਰਲ ਦੀ ਸਲਾਹ ਨਾਲ ਨਿਯੁਕਤੀ ਪੱਤਰ ਜਾਰੀ ਕਰਨ ਲਈ ਕਿਹਾ ਹੈ, ਜੋ ਸਭ ਤੋਂ ਵੱਡੀ ਕਾਨੂੰਨੀ ਰਾਏ ਹੈ। ਦੂਜੇ ਪਾਸੇ, ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਇਸ ਮਾਮਲੇ ਵਿੱਚ ਹਾਲੇ ਹੋਰ ਮਾਹਿਰਾਂ ਤੋਂ ਸਲਾਹ ਲੈਣ ਦੀ ਗੱਲ ਆਖ ਰਹੇ ਹਨ।

Advertisement

Advertisement
Advertisement
×