DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

"ਮੈਂ ਤਾਂ ਜੇਲ੍ਹ 'ਚ ਮਿਲਣ ਆਉਣਾ ਸੀ..." ਰਾਮਪਾਲ ਦਾ ਆਸ਼ੀਰਵਾਦ ਲੈਣ ਪਹੁੰਚੀ Navjot Kaur Sidhu

ਸਤਲੋਕ ਆਸ਼ਰਮ ਦੇ ਪ੍ਰਚਾਰਕ ਰਾਮਪਾਲ ਦੇ ਆਸ਼ਰਮ ਵਿੱਚ ਆਉਣ ਵਾਲੇ ਵੀ ਆਈ ਪੀ (VIP) ਸ਼ਰਧਾਲੂਆਂ ਦੀ ਭੀੜ ਦੇ ਵਿਚਕਾਰ, ਪੰਜਾਬ ਦੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਦਾ ਉੱਥੇ ਪਹੁੰਚਣਾ ਸਭ ਲਈ ਹੈਰਾਨੀਜਨਕ ਰਿਹਾ। ਲਗਪਗ 11 ਸਾਲ ਜੇਲ੍ਹ ਵਿੱਚ ਕੱਟਣ ਤੋਂ...

  • fb
  • twitter
  • whatsapp
  • whatsapp
Advertisement

ਸਤਲੋਕ ਆਸ਼ਰਮ ਦੇ ਪ੍ਰਚਾਰਕ ਰਾਮਪਾਲ ਦੇ ਆਸ਼ਰਮ ਵਿੱਚ ਆਉਣ ਵਾਲੇ ਵੀ ਆਈ ਪੀ (VIP) ਸ਼ਰਧਾਲੂਆਂ ਦੀ ਭੀੜ ਦੇ ਵਿਚਕਾਰ, ਪੰਜਾਬ ਦੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਦਾ ਉੱਥੇ ਪਹੁੰਚਣਾ ਸਭ ਲਈ ਹੈਰਾਨੀਜਨਕ ਰਿਹਾ। ਲਗਪਗ 11 ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਬਾਹਰ ਆਏ ਰਾਮਪਾਲ ਤੋਂ ਆਸ਼ੀਰਵਾਦ ਲੈਣ ਲਈ ਵੱਖ-ਵੱਖ ਸਿਆਸਤਦਾਨਾਂ, ਖਾਪ ਆਗੂਆਂ ਅਤੇ ਅਧਿਕਾਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ।

ਰਾਮਪਾਲ ਦੀ ਸੰਸਥਾ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਸਪਿਰਚੁਅਲ ਲੀਡਰ ਸੇਂਟ ਰਾਮਪਾਲ ਜੀ' (Spiritual Leader Saint Rampal Ji) 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਬੀਤੇ ਦਿਨ ਅਪਲੋਡ ਕੀਤੀ ਗਈ ਇਸ ਵੀਡੀਓ ਵਿੱਚ ਨਵਜੋਤ ਕੌਰ ਸਿੱਧੂ, ਰਾਮਪਾਲ ਤੋਂ ਆਸ਼ੀਰਵਾਦ ਲੈਂਦੀ ਹੋਈ ਦਿਖਾਈ ਦੇ ਰਹੀ ਹੈ।

Advertisement

ਆਸ਼ਰਮ ਵਿੱਚ ਰਾਮਪਾਲ ਨਾਲ ਹੋਈ ਸੰਖੇਪ ਗੱਲਬਾਤ ਦੌਰਾਨ ਨਵਜੋਤ ਕੌਰ ਨੇ ਕਿਹਾ ਕਿ ਉਸ ਨੂੰ ਮਿਲ ਕੇ ਉਨ੍ਹਾਂ ਦਾ ਮਨੋਬਲ ਵਧਿਆ ਹੈ। ਉਨ੍ਹਾਂ ਕਿਹਾ, “ਮੁਝੇ ਤੋ ਆਪਕੇ ਪਾਸ ਜੇਲ੍ਹ ਆਨਾ ਥਾ, ਭਗਵਾਨ ਨੇ ਸੁਨੀ ਆਪਕੋ ਬਾਹਰ ਬੁਲਾ ਲਿਆ। ਆਪਸੇ ਮਿਲਕੇ ਮਨੋਬਲ ਬੜਾ ਹੈ (ਭਾਵ ਮੈਂ ਤਾਂ ਤੁਹਾਨੂੰ ਜੇਲ੍ਹ ਵਿੱਚ ਹੀ ਮਿਲਣ ਆਉਣਾ ਸੀ, ਪਰ ਪ੍ਰਮਾਤਮਾ ਨੇ ਸੁਣ ਲਈ ਅਤੇ ਤੁਹਾਨੂੰ ਬਾਹਰ ਬੁਲਾ ਲਿਆ। ਤੁਹਾਡੇ ਨਾਲ ਮਿਲ ਕੇ ਮੇਰਾ ਹੌਸਲਾ ਵਧਿਆ ਹੈ)।”

Advertisement

ਸਿਆਸਤਦਾਨਾਂ ਤੋਂ ਲੈ ਕੇ ਖਾਪ ਆਗੂਆਂ, ਸਰਪੰਚਾਂ, ਖਿਡਾਰੀਆਂ, ਸਰਕਾਰੀ ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਇੱਕ ਆਈ ਪੀ ਐੱਸ (IPS) ਅਧਿਕਾਰੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਇਸ ਰਾਮਪਾਲ ਦੇ ਆਸ਼ਰਮ ਵਿੱਚ ਪਹੁੰਚ ਰਹੇ ਹਨ। ਲਗਪਗ 11 ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਬਾਹਰ ਆਇਆ ਰਾਮਪਾਲ, ਅੱਜਕਲ੍ਹ ਸੋਨੀਪਤ ਜ਼ਿਲ੍ਹੇ ਦੇ ਧਨਾਨਾ ਪਿੰਡ ਵਿੱਚ ਬਣੇ ਆਪਣੇ ਆਸ਼ਰਮ ਵਿੱਚ ਰਹਿ ਰਿਹਾ ਹੈ।

ਰਾਮਪਾਲ ਲੰਘੀ 10 ਅਪਰੈਲ ਨੂੰ ਹਿਸਾਰ ਦੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਉਸ ਉੱਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਦੇਸ਼ ਧਰੋਹ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ।

ਹਾਲ ਹੀ ਦੇ ਹਫ਼ਤਿਆਂ ਵਿੱਚ ਆਸ਼ਰਮ ਦਾ ਦੌਰਾ ਕਰਨ ਵਾਲੇ ਹਰਿਆਣਾ ਦੇ ਸਿਆਸਤਦਾਨਾਂ ਵਿੱਚ ਹਿਸਾਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਜੈ ਪ੍ਰਕਾਸ਼, ਉਕਲਾਨਾ ਦੇ ਵਿਧਾਇਕ ਨਰੇਸ਼ ਸੇਲਵਾਲ, ਨਾਲਵਾ ਤੋਂ ਭਾਜਪਾ ਵਿਧਾਇਕ ਰਣਧੀਰ ਪਨਿਹਾਰ, ਸਾਬਕਾ ਭਾਜਪਾ ਸੰਸਦ ਮੈਂਬਰ ਸੁਨੀਤਾ ਦੁੱਗਲ ਅਤੇ ਉਨ੍ਹਾਂ ਦੇ ਪਤੀ, ਆਈ ਪੀ ਐੱਸ ਅਫ਼ਸਰ ਰਾਜੇਸ਼ ਦੁੱਗਲ ਸ਼ਾਮਲ ਹਨ।

Advertisement
×