DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia ਤੋਂ ਪਰਤੇ ਪਤੀ ਨੇ ਪਤਨੀ ਦਾ ਕੀਤਾ ਕਤਲ: ਚਰਿੱਤਰ ’ਤੇ ਕਰਦਾ ਸੀ ਸ਼ੱਕ

ਪੁੱਤ ਨੂੰ ਬਾਜ਼ਾਰ ਭੇਜ ਕੇ ਵਾਰਦਾਤ ਨੂੰ ਦਿੱਤਾ ਅੰਜਾਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਲੁਧਿਆਣਾ ਵਿੱਚ ਆਸਟਰੇਲੀਆ ਤੋਂ ਪਰਤੇ ਇੱਕ 50 ਸਾਲਾ ਵਿਅਕਤੀ ਵੱਲੋਂ ਚਰਿੱਤਰ ’ਤੇ ਸ਼ੱਕ ਦੇ ਚਲਦਿਆਂ ਆਪਣੇ ਘਰ ਵਿੱਚ ਪਤਨੀ ਦਾ ਛੁਰਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾ ਦੀ ਪਛਾਣ ਕਮਲਦੀਪ ਕੌਰ (49) ਵਜੋਂ ਹੋਈ ਹੈ। ਮੁਲਜ਼ਮ ਉਸ ਦਾ ਪਤੀ ਰਵਿੰਦਰ ਸਿੰਘ ਹੈ, ਜੋ ਲੁਧਿਆਣਾ ਵਿੱਚ ਪਿਕ-ਅੱਪ ਵੈਨ ਚਲਾਉਣ ਦਾ ਕੰਮ ਕਰਦਾ ਹੈ। ਇਹ ਵਾਰਦਾਤ ਸ਼ਨਿੱਚਰਵਾਰ ਦੇਰ ਸ਼ਾਮ ਇੱਥੋਂ ਦੇ ਪੱਖੋਵਾਲ ਰੋਡ ’ਤੇ ਸਥਿਤ ਵਿਕਾਸ ਨਗਰ ਦੇ ਘਰ ਵਿੱਚ ਵਾਪਰੀ।

ਪੁਲੀਸ ਅਨੁਸਾਰ ਇਹ ਜੋੜਾ ਆਸਟਰੇਲੀਆ ਗਿਆ ਹੋਇਆ ਸੀ, ਜਿੱਥੇ ਉਨ੍ਹਾਂ ਦਾ ਛੋਟਾ ਪੁੱਤਰ ਰਹਿੰਦਾ ਹੈ। ਜਦਕਿ ਕਮਲਦੀਪ ਕੌਰ ਚਾਰ ਮਹੀਨੇ ਪਹਿਲਾਂ ਵਾਪਸ ਆ ਗਈ ਸੀ, ਰਵਿੰਦਰ 29 ਅਕਤੂਬਰ ਨੂੰ ਹੀ ਵਾਪਸ ਆਇਆ ਸੀ। ਉਨ੍ਹਾਂ ਦਾ ਵੱਡਾ ਪੁੱਤਰ ਗਗਨਦੀਪ ਸਿੰਘ ਲੁਧਿਆਣਾ ਵਾਲੀ ਰਿਹਾਇਸ਼ ’ਚ ਰਹਿ ਰਿਹਾ ਹੈ।

Advertisement

ਥਾਣਾ ਮੁਖੀ (ਐੱਸ.ਐੱਚ.ਓ.) ਗੁਰਮੁਖ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਦੇ ਪਿੱਛੇ ਕਾਰਨ ਚਰਿੱਤਰ ’ਤੇ ਸ਼ੱਕ ਕਰਨਾ ਸੀ। ਉਨ੍ਹਾਂ ਦੇ ਪੁੱਤਰ ਗਗਨਦੀਪ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਪਿਤਾ ਦੇ ਵਾਪਸ ਆਉਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਵਿਚਕਾਰ ਕੋਈ ਝਗੜਾ ਜਾਂ ਮਨਮੁਟਾਵ ਦੇਖਣ ਨੂੰ ਨਹੀਂ ਮਿਲਿਆ ਸੀ।

Advertisement

ਸ਼ਨਿੱਚਰਵਾਰ ਸ਼ਾਮ ਨੂੰ ਉਸ ਦੇ ਪਿਤਾ ਨੇ ਉਸ ਨੂੰ ਸਥਾਨਕ ਬਾਜ਼ਾਰ ਤੋਂ ਦੁੱਧ ਲਿਆਉਣ ਲਈ ਭੇਜਿਆ। ਜਦੋਂ ਗਗਨਦੀਪ ਵਾਪਸ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਘਰੋਂ ਬਾਹਰ ਭੱਜਦੇ ਦੇਖਿਆ। ਪੁੱਛਗਿੱਛ ਕਰਨ ’ਤੇ ਰਵਿੰਦਰ ਨੇ ਉਸ ਨੂੰ ਅੰਦਰ ਜਾ ਕੇ ਦੇਖਣ ਲਈ ਕਿਹਾ। ਗਗਨਦੀਪ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਬੈੱਡ ’ਤੇ ਖ਼ੂਨ ਨਾਲ ਲੱਥਪੱਥ ਪਈ ਸੀ, ਜਿਸ ਦੇ ਪੇਟ ਅਤੇ ਧੌਣ ’ਤੇ ਛੁਰੇ ਨਾਲ ਕਈ ਵਾਰ ਕੀਤੇ ਗਏ ਸਨ। ਉਸ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਵਾਰਦਾਤ ਲਈ ਰਸੋਈ ਵਾਲੇ ਛੁਰੇ ਦੀ ਵਰਤੋਂ ਕੀਤੀ। ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵਿੱਚ ਉਸ ਨੇ ਫਰਾਰ ਹੋਣ ਤੋਂ ਪਹਿਲਾਂ ਛੁਰਾ ਧੋ ਕੇ ਵਾਪਸ ਰੱਖ ਦਿੱਤਾ ਸੀ। ਐੱਸ.ਐੱਚ.ਓ. ਗੁਰਮੁਖ ਸਿੰਘ ਨੇ ਦੱਸਿਆ, "ਮੁਲਜ਼ਮ ਨੇ ਆਪਣੀ ਪਤਨੀ ਦੇ ਪੇਟ ਅਤੇ ਧੌਣ ’ਤੇ ਛੁਰੇ ਨਾਲ ਕਈ ਵਾਰ ਕੀਤੇ। ਸਾਨੂੰ ਸ਼ੱਕ ਹੈ ਕਿ ਉਹ ਕਤਲ ਦੀ ਯੋਜਨਾ ਬਣਾ ਕੇ ਹੀ ਆਇਆ ਸੀ ਕਿਉਂਕਿ ਉਸ ਨੇ ਵਾਪਸ ਆਉਣ ਦੇ ਦੋ ਦਿਨਾਂ ਦੇ ਅੰਦਰ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਵਾਰਦਾਤ ਵਿੱਚ ਵਰਤਿਆ ਰਸੋਈ ਦਾ ਛੁਰਾ ਜ਼ਬਤ ਕਰ ਲਿਆ ਗਿਆ ਹੈ।"

ਪੁਲੀਸ ਨੇ ਦੱਸਿਆ ਕਿ ਥਾਣਾ ਦੁਗਰੀ ਵਿਖੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਪੁੱਛਗਿੱਛ ਜਾਰੀ ਹੈ।

Advertisement
×