DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੱਧ ਪੂਰਬ ਸੰਕਟ ਕਾਰਨ ਸੈਂਕੜੇ ਪੰਜਾਬੀ ਦੁਬਈ ’ਚ ਫਸੇ

ਨਵ-ਵਿਆਹੇ ਜੋੜਿਆਂ, ਸੈਲਾਨੀਆਂ ਤੇ ਵਿਦਿਆਰਥੀਆਂ ਦੀ ਜਾਨ ਕੁਡ਼ਿੱਕੀ ’ਚ; ਉਡਾਣਾਂ ਰੱਦ ਹੋਣ ਕਾਰਨ ਵਾਪਸੀ ਦਾ ਰਾਹ ਬੰਦ; ਕੇਂਦਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ

  • fb
  • twitter
  • whatsapp
  • whatsapp
featured-img featured-img
ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਸੋਮਵਾਰ ਨੂੰ ਖੜ੍ਹੇ ਹਵਾਈ ਜਹਾਜ਼। -ਫੋਟੋ: ਰਾਇਟਰਜ਼
Advertisement

ਮੱਧ ਪੂਰਬ ਵਿੱਚ ਟਕਰਾਅ ਕਾਰਨ ਵੱਡੀ ਗਿਣਤੀ ਪੰਜਾਬੀ ਪਰਿਵਾਰ ਦੁਬਈ ਵਿੱਚ ਫਸ ਗਏ ਹਨ। ਰੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਵਰਗੇ ਨਵ-ਵਿਆਹੇ ਜੋੜੇ ਉਦਾਸੀ ਅਤੇ ਡਰ ਦੇ ਮਾਹੌਲ ਵਿੱਚ ਹਨ। ਇਹ ਜੋੜਾ ਸਰਦੂਲਗੜ੍ਹ ਤੋਂ 27 ਫਰਵਰੀ ਨੂੰ ਹਨੀਮੂਨ ਲਈ ਦੁਬਈ ਗਿਆ ਸੀ ਅਤੇ ਵਾਪਸੀ 3 ਮਾਰਚ ਨੂੰ ਸੀ ਪਰ ਉਡਾਣਾਂ ਰੱਦ ਹੋਣ ਕਾਰਨ ਉਹ ਉੱਥੇ ਹੀ ਫਸ ਗਿਆ। ਦੋਹਾਂ ਨੇ ਦੱਸਿਆ ਕਿ ਜਦੋਂ ਉਹ ਮਿਜ਼ਾਈਲਾਂ ਦੀ ਆਵਾਜ਼ ਸੁਣਦੇ ਹਨ ਤਾਂ ਦਿਲ ਦਹਿਲ ਜਾਂਦਾ ਹੈ।

ਇਨ੍ਹਾਂ ਦੇ ਵਿਆਹ ਵਾਲੇ ਚਾਅ ਵੀ ਜੰਗ ਦੇ ਮਾਹੌਲ ਨੇ ਮਧੋਲ ਦਿੱਤੇ ਹਨ। ਗੁਰਪ੍ਰੀਤ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਵਿਦੇਸ਼ ’ਚ ਫਸਣ ਕਰਕੇ ਜਾਨ ਕੁੜਿੱਕੀ ’ਚ ਆ ਗਈ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਫ਼ੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਜਲੰਧਰ ਦਾ ਨਵਾਂ ਵਿਆਹਿਆ ਜੋੜਾ ਵੀ ਦੁਬਈ ’ਚ ਫਸਿਆ ਹੋਇਆ ਹੈ। ਇਸੇ ਤਰ੍ਹਾਂ ਦੁਬਈ ਵਿੱਚ ਪੜ੍ਹਦਾ ਬਠਿੰਡਾ ਦੇ ਪਿੰਡ ਲਹਿਰਾ ਬੇਗਾ ਦਾ ਧਰਮ ਸਿੰਘ ਵੀ ਵਾਪਸ ਆਉਣ ਲਈ ਜੱਦੋਜਹਿਦ ਕਰ ਰਿਹਾ ਹੈ। ਧਰਮ ਸਿੰਘ ਨੇ ਦੱਸਿਆ ਕਿ ਉਸ ਨੇ 5 ਮਾਰਚ ਦੀ ਟਿਕਟ ਬੁੱਕ ਕੀਤੀ ਸੀ ਪਰ ਹੁਣ ਉਡਾਣਾਂ ਬੰਦ ਹੋ ਗਈਆਂ ਹਨ। ਉਸ ਦੇ ਮਾਪਿਆਂ ਨੇ ਕੇਂਦਰ ਸਰਕਾਰ ਕੋਲੋਂ ਮਦਦ ਮੰਗੀ ਹੈ। ਬਰਨਾਲਾ ਦਾ ਆਰੀਅੰਤ ਜੈਨ ਵੀ ਦੁਬਈ ’ਚ ਫਸਿਆ ਹੋਇਆ ਹੈ। ਉਸ ਨੇ ਓਮਾਨ ਰਸਤੇ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ। ਬਠਿੰਡਾ ਦੀ ਕਾਲਜ ਪ੍ਰਿੰਸੀਪਲ ਨੀਰੂ ਗਰਗ ਤੇ ਉਸ ਦਾ ਪਤੀ ਵੀ ਦੁਬਈ ਚੋਂ ਵਾਪਸ ਆਉਣ ਦੀ ਕਾਹਲ ’ਚ ਹਨ।

Advertisement

ਪਰਵਾਸੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਨੇ ਦੱਸਿਆ ਕਿ ਉਨ੍ਹਾਂ ਕੋਲ ਆਈਆਂ ਕਾਲਾਂ ਮੁਤਾਬਕ ਕਰੀਬ 60 ਪੰਜਾਬੀ ਪਰਿਵਾਰ ਦੁਬਈ ਵਿੱਚ ਫਸੇ ਹੋਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਅਤੇ ਨਵ-ਵਿਆਹੁਤਾ ਜੋੜੇ ਹਨ।

Advertisement

ਐਮੀ ਵਿਰਕ ਦਾ ਪਰਿਵਾਰ ਵੀ ਫਸਿਆ

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਪਤਨੀ ਅਤੇ ਛੇ ਵਰ੍ਹਿਆਂ ਦੀ ਧੀ ਵੀ ਦੁਬਈ ’ਚ ਫਸ ਗਈਆਂ ਹਨ। ਉਸ ਨੇ ਸੋਸ਼ਲ ਮੀਡੀਆ ’ਤੇ ਇਹ ਸੂਚਨਾ ਸਾਂਝੀ ਕੀਤੀ ਹੈ। ਗਾਇਕ ਨੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਡਾ. ਰਵੀਜੋਤ ਨਾਲ ਗੱਲਬਾਤ ਕਰ ਕੇ ਮਦਦ ਦੀ ਮੰਗ ਕੀਤੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਅਦਾਕਾਰ ਤੇ ਗਾਇਕ ਐਮੀ ਵਿਰਕ ਨਾਲ ਫ਼ੋਨ ’ਤੇ ਸੰਪਰਕ ਕਰਕੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਫਸੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਬਾਰੇ ਪੁੱਛਿਆ। ਪੰਨੂ ਨੇ ਵਿਰਕ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।

Advertisement
×