DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰ ਨੂੰ ਅੱਗ ਮਾਮਲਾ: ਵਿਧਾਇਕ ਦੀ ਸ਼ਹਿ ’ਤੇ ਹੋ ਰਹੀ ਗੁੰਡਾਗਰਦੀ: ਸਾਬਕਾ ਵਿਧਾਇਕ ਸਿੱਕੀ

ਬੀਤੇ ਦਿਨ ਹਲਕਾ ਖਡੂਰ ਸਾਹਿਬ ਦੇ ਪਿੰਡ ਵਈਪੁਈ ਵਿਖੇ ਛੱਪੜ ਦੀ ਡੂੰਘਾਈ ਨੂੰ ਲੈਕੇ ਹੋਏ ਵਿਵਾਦ ਕਾਰਨ ਮੌਜੂਦਾ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਦੋ ਦਲਿਤ ਪਰਿਵਾਰਾਂ ਦੇ ਘਰ ਨੂੰ ਅੱਗ ਲਾਉਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈਕੇ ਗੋਇੰਦਵਾਲ...

  • fb
  • twitter
  • whatsapp
  • whatsapp
Advertisement

ਬੀਤੇ ਦਿਨ ਹਲਕਾ ਖਡੂਰ ਸਾਹਿਬ ਦੇ ਪਿੰਡ ਵਈਪੁਈ ਵਿਖੇ ਛੱਪੜ ਦੀ ਡੂੰਘਾਈ ਨੂੰ ਲੈਕੇ ਹੋਏ ਵਿਵਾਦ ਕਾਰਨ ਮੌਜੂਦਾ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਦੋ ਦਲਿਤ ਪਰਿਵਾਰਾਂ ਦੇ ਘਰ ਨੂੰ ਅੱਗ ਲਾਉਣ ਦਾ ਮਾਮਲਾ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈਕੇ ਗੋਇੰਦਵਾਲ ਦੀ ਪੁਲੀਸ ਨੇ ਵਿਧਾਇਕ ਲਾਲਪੁਰਾ ਦੇ ਰਿਸ਼ਤੇਦਾਰ (ਸਾਲੇ) ਸਮੇਤ ਕਰੀਬ ਦਸ ਮੁਲਜ਼ਮਾ ਤੇ ਮਾਮਲਾ ਦਰਜ ਕੀਤਾ ਹੈ।

ਇਸ ਮਾਮਲੇ ਨੂੰ ਲੈਕੇ ਪਿੰਡ ਵਈਪੁਈ ਪੁੱਜੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਇਸ ਗੁੰਡਾਗਰਦੀ ਨੂੰ ਮੰਦਭਾਗਾ ਦੱਸਿਆ ਹੈ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਦੋਸ਼ ਲਾਉਂਦੇ ਆਖਿਆ ਕਿ ਵਿਧਾਇਕ ਲਾਲਪੁਰਾ ਦੀ ਸ਼ਹਿ ਪ੍ਰਾਪਤ ਉਸ ਦਾ ਰਿਸ਼ਤੇਦਾਰ ਬਲਦੇਵ ਸਿੰਘ ਗੋਰਾ ਜੋ ਪਿੰਡ ਵਈਪੁਈ ਦਾ ਸਰਪੰਚ ਵੀ ਹੈ, ਲੋਕਾਂ ਨਾਲ ਗੁੰਡਾਗਰਦੀ ਕਰ ਰਿਹਾ ਹੈ। ਜਿਸ ਦੀ ਗੁੰਡਾਗਰਦੀ ਦੇ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆਏ ਹਨ।

Advertisement

ਸਿੱਕੀ ਨੇ ਆਖਿਆ ਕਿ ਬਲਦੇਵ ਸਿੰਘ ਗੋਰਾ ਸਰਪੰਚ ਨੇ ਬੀਤੇ ਕੱਲ੍ਹ ਪਿੰਡ ਵਈਪੁਈ ਦੇ ਦਲਿਤ ਪਰਿਵਾਰਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਦੋ ਗਰੀਬ ਪਰਿਵਾਰਾਂ ਦੇ ਘਰ ਸਾੜ ਦਿੱਤੇ ਹਨ। ਉਨ੍ਹਾਂ ਆਖਿਆ ਕਿ ਆਪ ਵਿਧਾਇਕ ਦਾ ਰਿਸ਼ਤੇਦਾਰ ਸੱਤਾ ਦੇ ਨਸ਼ੇ ਵਿੱਚ ਲੋਕਾਂ ਤੇ ਤਸ਼ੱਦਦ ਢਾਹ ਰਿਹਾ ਹੈ। ਜਿਸ ਨੂੰ ਕਾਂਗਰਸ ਪਾਰਟੀ ਕਦੇ ਬਰਦਾਸ਼ਤ ਨਹੀ ਕਰੇਗੀ। ਸਾਬਕਾ ਵਿਧਾਇਕ ਨੇ ਦਲਿਤ ਪਰਿਵਾਰਾਂ ਦੇ ਘਰਾ ਨੂੰ ਅੱਗ ਲਾਉਣ ਵਾਲਿਆ ਨੂੰ ਤਰੁੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

Advertisement

ਇਸ ਮਾਮਲੇ ਸਬੰਧੀ ਥਾਣਾ ਗੋਇੰਦਵਾਲ ਦੀ ਪੁਲੀਸ ਨੇ ਵਿਧਾਇਕ ਦੇ ਰਿਸ਼ਤੇਦਾਰ ਬਲਦੇਵ ਸਿੰਘ ਗੋਰਾ ਸਰਪੰਚ ਸਮੇਤ ਦਸ ਵਿਅਕਤੀਆਂ ਖ਼ਿਲਾਫ਼ ਐੱਸਸੀ, ਐੱਸਟੀ ਐਕਟ ਸਮੇਤ ਹੋਰ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸ ਐੱਚ ਓ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ।

Advertisement
×