ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਸਤੰਬਰ
ਜ਼ਿਲ੍ਹੇ ਵਿਚ ਕਰੋਨਾ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਜਲੰਧਰ ਦੇ 35 ਅਧਿਕਾਰੀਆਂ,ਕਰਮਚਾਰੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਨਮਾਨਤ ਕੀਤਾ। ਇਸ ਮੌਕੇ ਡੀਸੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸਨਮਾਨਿਤ ਕੀਤੇ ਗਏ ਵਾਲੰਟੀਅਰਾਂ ਵਿੱਚ ਡਾ. ਪਰਵਿੰਦਰ ਕੌਰ, ਸੀਨੀਅਰ ਵੈਟਰਨਰੀ ਅਫਸਰ ਡਾ. ਮੁਕੇਸ਼ ਕੁਮਾਰ, ਡਾ. ਚਰਨਜੀਤ ਸਾਰੰਗਲ, ਡਾ. ਗਗਨਦੀਪ ਬੰਗੜ, ਡਾ. ਦੀਪਕ ਭਾਟੀਆ, ਡਾ. ਦਿਵੇਂਦਰ ਕੁਮਾਰ ਗੁਪਤਾ, ਡਾ. ਗੌਰਵ ਸ਼ਰਮਾ, ਡਾ. ਅਮਨਦੀਪ, ਹਰਭਜਨ ਸਿੰਘ, ਹਰਸ਼ਪੀਦ ਕਲਰਕ, ਵਿਜੇ, ਹਰਮਨ ਕੌਰ, ਦਾਨਿਸ਼ ਬੈਂਸ, ਪ੍ਰਭਜੋਤ ਕੌਰ ਬੱਲ, ਮਨਿੰਦਰ ਕੌਰ, ਨਿਸ਼ਾ ਨਾਹਰ, ਤਮੰਨਾ, ਪ੍ਰਿਆ, ਸਿਮਰਨਜੀਤ ਸਿੰਘ, ਦੇਵਾਂਸ਼ੂ, ਗਗਨਦੀਪ ਕੌਰ, ਹਰਪ੍ਰੀਤ ਕੌਰ, ਨਵਦੀਪ ਸਿੰਘ, ਹਰਪ੍ਰੀਤ ਕੌਰ, ਨੇਹਾ, ਭਾਰਤੀ, ਨੀਰਜ ਸਹੋਤਾ, ਦੀਕਸ਼ਾ ਲੇਖ, ਬਲਜੀਤ ਕੌਰ, ਸੁਰਿੰਦਰ ਕੁਮਾਰ, ਗੁਰਪ੍ਰੀਤ ਕੌਰ, ਰਮਾ ਨਾਹਰ, ਸ਼ਮਿੰਦਰ ਕੁਮਾਰ ਅਤੇ ਸ਼ਿਵਾਨੀ ਤੇ ਸ਼ੁਭਮ ਸ਼ਾਮਲ ਹਨ।