DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਸ਼ਵਤ ਮਾਮਲੇ ’ਚ ਸਿਹਤ ਮੁਲਾਜ਼ਮਾਂ ਤੋਂ ਪੁੱਛ-ਪੜਤਾਲ

ਸਿੱਧਵਾਂ ਬੇਟ ਸੀ ਐੱਚ ਸੀ ਦੀ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਅਤੇ ਸੀਨੀਅਰ ਸਹਾਇਕ ਸਤਵਿੰਦਰ ਸਿੰਘ ਨੂੰ ਰਿਸ਼ਵਤ ਸਣੇ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਅੱਜ ਵਿਜੀਲੈਂਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ...

  • fb
  • twitter
  • whatsapp
  • whatsapp
Advertisement

ਸਿੱਧਵਾਂ ਬੇਟ ਸੀ ਐੱਚ ਸੀ ਦੀ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਅਤੇ ਸੀਨੀਅਰ ਸਹਾਇਕ ਸਤਵਿੰਦਰ ਸਿੰਘ ਨੂੰ ਰਿਸ਼ਵਤ ਸਣੇ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ।

ਅੱਜ ਵਿਜੀਲੈਂਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਣੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਲੁਧਿਆਣਾ ਸੱਦ ਕੇ ਬਿਆਨ ਦਰਜ ਕੀਤੇ ਗਏ ਹਨ।

Advertisement

ਸੂਤਰਾਂ ਅਨੁਸਾਰ ਆਉਂਦੇ ਦਿਨਾਂ ਵਿੱਚ ਸੀ ਐੱਚ ਸੀ ਵਿੱਚ ਤਾਇਨਾਤ ਹੋਰ ਮੁਲਾਜ਼ਮਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਸਪਤਾਲ ਵਿੱਚ ਅਕਾਊਂਟੈਂਟ ਜਨਰਲ (ਚੰਡੀਗੜ੍ਹ) ਪੰਜਾਬ ਦੀ ਆਡਿਟ ਟੀਮ (ਲੇਖਾ-ਜੋਖਾ) ਕਰਨ ਲਈ ਆਈ ਹੋਈ ਸੀ। ਹਸਪਤਾਲ ਦੇ ਕਿਸੇ ਮੁਲਾਜ਼ਮ ਨੇ ਵਿਜੀਲੈਂਸ ਨੂੰ ਦੱਸਿਆ ਕਿ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਮੁਲਾਜ਼ਮਾਂ ਤੋਂ ਆਡਿਟ ਦੇ ਨਾਮ ’ਤੇ ਪੈਸੇ ਮੰਗ ਰਹੀ ਹੈ। ਇਸ ਉਪਰੰਤ 30 ਜਨਵਰੀ ਨੂੰ ਵਿਜੀਲੈਂਸ ਨੇ ਦੋਵਾਂ ਨੂੰ ਕਾਬੂ ਕੀਤਾ ਸੀ।

Advertisement

Advertisement
×