DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੱਚਿਆਂ ਨਾਲ ਗੱਲਬਾਤ ਦੌਰਾਨ ਮੁੱਖ ਅਧਿਆਪਕ ਦੀ ਮੌਤ; ਪ੍ਰੀ-ਪ੍ਰਾਇਮਰੀ ਜਮਾਤ ’ਚ ਤੋੜਿਆ ਦਮ

ਪ੍ਰੀ-ਪ੍ਰਾਇਮਰੀ ਜਮਾਤ ’ਚ ਗੱਲਬਾਤ ਦੌਰਾਨ ਛਾਤੀ ’ਚ ਹੋਇਆ ਦਰਦ; ਸਟਾਫ਼ ਨੇ CPR ਦੇ ਕੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨਿਆ

  • fb
  • twitter
  • whatsapp
  • whatsapp
featured-img featured-img
ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਹਰਜੀਤ ਸਿੰਘ ਗਰੇਵਾਲ। ਫਾਈਲ ਫੋਟੋ
Advertisement

ਲੁਧਿਆਣਾ ਦੇ ਹੈਬੋਵਾਲ ਖੁਰਦ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ 49 ਸਾਲਾ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਦੀ ਮੌਤ ਹੋ ਗਈ।

ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਹਰਜੀਤ ਸਿੰਘ ਗਰੇਵਾਲ ਸਕੂਲ ਵਿੱਚ ਆਪਣੀ ਨਿਯਮਤ ਡਿਊਟੀ ਨਿਭਾ ਰਹੇ ਸਨ ਅਤੇ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਉਨ੍ਹਾਂ ਨੇ ਦੋ ਜਮਾਤਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਸੀ। ਉਨ੍ਹਾਂ ਦੇ ਸਾਥੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਦਫ਼ਤਰੀ (ਪ੍ਰਸ਼ਾਸਕੀ) ਕੰਮ ਨਿਪਟਾਇਆ ਅਤੇ ਫਿਰ ਜਮਾਤਾਂ ਦਾ ਜਾਇਜ਼ਾ ਲੈਣ ਲਈ ਗਏ।

Advertisement

ਦੁਪਹਿਰ ਵੇਲੇ ਜਦੋਂ ਉਹ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਪੜ੍ਹਾਈ ਬਾਰੇ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ। ਇੱਕ ਅਧਿਆਪਕ ਨੇ ਤੁਰੰਤ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ, ਪਰ ਪਾਣੀ ਦਾ ਗਲਾਸ ਫੜਦਿਆਂ ਹੀ ਉਹ ਫ਼ਰਸ਼ ’ਤੇ ਡਿੱਗ ਪਏ।

Advertisement

ਉਨ੍ਹਾਂ ਨੂੰ ਡਿੱਗਦਿਆਂ ਦੇਖ ਸਕੂਲ ਦਾ ਸਟਾਫ਼ ਤੁਰੰਤ ਮਦਦ ਲਈ ਅੱਗੇ ਆਇਆ ਅਤੇ ਸੀ.ਪੀ.ਆਰ. ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅਧਿਆਪਕ ਉਨ੍ਹਾਂ ਨੂੰ ਨੇੜਲੇ ਮੁਹੱਲਾ ਕਲੀਨਿਕ ਵੱਲ ਲੈ ਗਏ। ਇਸ ਦੌਰਾਨ ਉੱਥੇ ਐਂਬੂਲੈਂਸ ਵੀ ਪਹੁੰਚ ਗਈ, ਜਿਸ ਦੀ ਮਦਦ ਨਾਲ ਹਰਜੀਤ ਸਿੰਘ ਨੂੰ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐੱਮ.ਸੀ.) ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੇ ਸਾਥੀਆਂ ਨੂੰ ਦੱਸਿਆ ਗਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸਕੂਲ ਵਿੱਚ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਮੰਗਾਟ-1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਨੁਮਾਨ ਹੈ ਕਿ ਹਰਜੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੰਧੂ ਨੇ ਕਿਹਾ, “ਡਿੱਗਣ ਤੋਂ ਲਗਪਗ 10 ਤੋਂ 15 ਮਿੰਟਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ।”

ਹਰਜੀਤ ਸਿੰਘ ਗਰੇਵਾਲ ਸੈਂਟਰ ਮੁੱਖ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਉਨ੍ਹਾਂ ਨੂੰ ਕਈ ਸਰਕਾਰੀ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਸਨ। ਉਹ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਵਜੋਂ ਵੀ ਕੰਮ ਕਰ ਚੁੱਕੇ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਨਸ਼ਾ ਸੈਂਸਸ (ਗਣਨਾ) ਨਾਲ ਸਬੰਧਤ ਡਿਊਟੀ ’ਤੇ ਵੀ ਲਗਾਇਆ ਗਿਆ ਸੀ।

ਸੰਧੂ ਅਨੁਸਾਰ ਹਰਜੀਤ ਸਿੰਘ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ ਦੇ ਸ਼ੁਰੂ ਵਿੱਚ ਵੀ ਸਿਹਤ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਸੀ ਅਤੇ ਉਹ ਕਦੇ-ਕਦਾਈਂ ਦਵਾਈ ਵੀ ਲੈਂਦੇ ਸਨ।

Advertisement
×