DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਨਸਾ ਜ਼ਿਲ੍ਹੇ ਦੀ ਹਰਮਨਪ੍ਰੀਤ ਕੌਰ ਨੇ UPSC CAPF ਪ੍ਰੀਖਿਆ ਵਿੱਚ ਦੇਸ਼ ਭਰ 'ਚੋਂ ਹਾਸਲ ਕੀਤਾ 78ਵਾਂ ਰੈਂਕ

ਸਖ਼ਤ ਮਿਹਨਤ ਤੇ ਲਗਨ ਨਾਲ ਹਰਮਨਪ੍ਰੀਤ ਕੌਰ ਨੇ ਮਾਰੀ ਬਾਜ਼ੀ

  • fb
  • twitter
  • whatsapp
  • whatsapp
featured-img featured-img
ਹਰਮਨਪ੍ਰੀਤ ਕੌਰ ਦੀ ਪੁਰਾਣੀ ਤਸਵੀਰ
Advertisement

ਮਾਨਸਾ ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਦੀ ਹਰਮਨਪ੍ਰੀਤ ਕੌਰ ਨੇ ਵੱਕਾਰੀ ਪ੍ਰੀਖਿਆ ਯੂ ਪੀ ਐੱਸ ਸੀ ਸੀ ਏ ਪੀ ਐੱਫ (UPSC CAPF) ਵਿੱਚ ਦੇਸ਼ ਭਰ ’ਚੋਂ 78ਵਾਂ ਰੈਂਕ ਹਾਸਲ ਕੀਤਾ ਹੈ। ਸਾਲ 2025 ਦੀ ਇਸ ਪ੍ਰੀਖਿਆ ਦਾ ਨਤੀਜਾ ਹਾਲ ਹੀ ਵਿੱਚ ਘੋਸ਼ਿਤ ਕੀਤਾ ਗਿਆ। ਡਾ. ਬਿਕਰਜੀਤ ਸਿੰਘ ਸਾਧੂਵਾਲਾ ਅਤੇ ਡਾ. ਵੀਰਪਾਲ ਕੌਰ ਸਾਧੂਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹਰਮਨਪ੍ਰੀਤ ਕੌਰ ਨੇ ਇਸ ਪ੍ਰੀਖਿਆ ਨੂੰ ਆਪਣੇ ਲਈ ਚੁਣੌਤੀ ਬਣਾਇਆ ਹੋਇਆ ਸੀ। ਪੜ੍ਹਨ ਦੀ ਲਗਨ ਅਤੇ ਜਨੂਨ ਕਰਕੇ ਹਰਮਨਪ੍ਰੀਤ ਕੌਰ ਨੂੰ ਇਹ ਕਾਮਯਾਬੀ ਹਾਸਲ ਹੋਈ।

ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ ਵਿੱਚ ਸੀ ਬੀ ਐੱਸ ਈ ਬੋਰਡ ਦੀ ਪ੍ਰੀਖਿਆ ਵਿੱਚੋਂ ਮੈਰਿਟ ਹਾਸਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਤੇ ਨੈੱਟ ਪ੍ਰੀਖਿਆ ਪਾਸ ਕਰਨ ਉਪਰੰਤ ਯੂ ਪੀ ਐੱਸ ਸੀ (ਮੇਨ) ਦੀ ਤਿਆਰੀ ਸ਼ੁਰੂ ਕੀਤੀ। ਇਸ ਦੌਰਾਨ ਹੀ ਯੂ ਪੀ ਐੱਸ ਸੀ  ਸੀ ਏ ਪੀ ਐੱਫ ਦੀ ਪ੍ਰੀਖਿਆ ਆਈ, ਜਿਸ ਵਿੱਚ ਇਹ ਸਥਾਨ ਮਿਲਿਆ। ਉਸ ਨੇ ਜ਼ਿਆਦਾਤਰ ਪੜ੍ਹਾਈ ਔਨਲਾਈਨ ਅਤੇ ਘਰ ਬੈਠ ਕੇ ਹੀ ਕੀਤੀ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਕੌਰ ਨੇ ਅਪਰੈਲ 2026 ਵਿੱਚ ਪੀ ਸੀ ਐੱਸ ਦੀ ਪ੍ਰੀਖਿਆ ਵੀ ਦਿੱਤੀ, ਜਿਸ ਦਾ ਨਤੀਜਾ ਅਗਲੇ ਮਹੀਨੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਕੌਰ ਕੇਂਦਰੀ ਹਥਿਆਰਬੰਦ ਪੁਲੀਸ ਬਲ ਵਿੱਚ ਜਾਵੇਗੀ।

Advertisement

ਇੱਥੇ ਜ਼ਿਕਰਯੋਗ ਹੈ ਕਿ ਬਿਕਰਜੀਤ ਸਿੰਘ ਸਾਧੂਵਾਲਾ ਵਿਦਿਆਰਥੀ ਲਹਿਰ ਦੌਰਾਨ ਪ੍ਰਮੁੱਖ ਅੰਦੋਲਨਕਾਰੀ ਮੰਨੇ ਜਾਂਦੇ ਰਹੇ ਹਨ ਅਤੇ ਉਹ ਅੱਜਕੱਲ੍ਹ ਆਈ ਡੀ ਪੀ ਨਾਲ ਗੂੜ੍ਹੀ ਸਾਂਝ ਰੱਖਦੇ ਹੋਏ ਇਲਾਕੇ ਦੇ ਹਰ ਵਿਦਿਆਰਥੀ, ਸਮਾਜਿਕ ਅਤੇ ਲੋਕ ਮੁੱਦਿਆਂ ਵਿੱਚ ਪ੍ਰਮੁੱਖ ਰੂਪ ’ਚ ਭਾਗ ਲੈਂਦੇ ਹਨ। ਉਹ ਅੱਜਕੱਲ੍ਹ ਹਰਿਆਣਾ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਧਰਮਪਤਨੀ ਵੀਰਪਾਲ ਕੌਰ ਇੱਕ ਪ੍ਰਮੁੱਖ ਅੰਦੋਲਨਕਾਰੀ ਅਧਿਆਪਕ ਆਗੂ ਵਜੋਂ ਜਾਣੇ ਜਾਂਦੇ ਹਨ।

Advertisement

ਉੱਥੇ ਹੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਹਰਮਨਪ੍ਰੀਤ ਕੌਰ ਨੂੰ ਉਸਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

Advertisement
×