DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਰਭਜਨ ਸਿੰਘ ਨੇ ਨਸ਼ੇ ਦੀ ਸਮੱਸਿਆ ਨੂੰ ਦਰਸਾਉਣ ਵਾਲੀ ਬਿੱਟੂ ਦੀ ਵੀਡੀਓ ਕੀਤੀ ਰੀਪੋਸਟ

ਕਥਿਤ ਵੀਡੀਓ 'ਤੇ ਲੁਧਿਆਣਾ ਪੁਲੀਸ ਦੀ ਪ੍ਰਤੀਕਿਰਿਆ ਆਉਣੀ ਅਜੇ ਬਾਕੀ

  • fb
  • twitter
  • whatsapp
  • whatsapp
featured-img featured-img
ਹਰਭਜਨ ਸਿੰਘ।
Advertisement

ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਇੱਕ ਵਾਰ ਫਿਰ ਉਹ ਵੀਡੀਓ ਰੀਪੋਸਟ ਕੀਤੀ ਹੈ ਜਿਸ ਵਿੱਚ ਨਸ਼ੇੜੀਆਂ ਨੂੰ ਨਸ਼ੇ ਦਾ ਟੀਕਾ ਲਗਾਉਂਦੇ ਦਿਖਾਇਆ ਗਿਆ ਹੈ।

ਇਹ ਸੋਸ਼ਲ ਮੀਡੀਆ ਪੋਸਟ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸਾਂਝੀ ਕੀਤੀ ਗਈ ਸੀ।

Advertisement

ਪੋਸਟ ਨੂੰ ਸਾਂਝਾ ਕਰਦਿਆਂ ਬਿੱਟੂ ਨੇ ਕਿਹਾ ਕਿ ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।

Advertisement

ਹਾਲਾਂਕਿ ਕਥਿਤ ਵੀਡੀਓ 'ਤੇ ਲੁਧਿਆਣਾ ਪੁਲੀਸ ਦੀ ਪ੍ਰਤੀਕਿਰਿਆ ਆਉਣੀ ਅਜੇ ਬਾਕੀ ਹੈ।

ਇਸ ਤੋਂ ਪਹਿਲਾਂ 'ਆਪ' ਦੇ ਰਾਜ ਸਭਾ ਮੈਂਬਰ, ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਦੋ "ਨਸ਼ੇੜੀ" ਦਿਖਾਏ ਗਏ ਸਨ। ਹਾਲਾਂਕਿ ਇਹ ਵੀਡੀਓ ਬਾਅਦ ਵਿੱਚ ਰਾਜਸਥਾਨ ਦੀ ਪਾਈ ਗਈ ਸੀ।

ਪੰਜਾਬ ਪੁਲੀਸ ਨੇ ਬਾਅਦ ਵਿੱਚ ਸਪਸ਼ਟ ਕੀਤਾ ਸੀ ਕਿ ਇਹ ਵੀਡੀਓ ਰਾਜਸਥਾਨ ਦੇ ਗੰਗਾਨਗਰ ਵਿੱਚ ਰਿਕਾਰਡ ਕੀਤੀ ਗਈ ਸੀ ਅਤੇ ਇਸਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ।

ਹਰਭਜਨ ਨੇ ਜਵਾਬ ਵਿੱਚ ਕਿਹਾ ਸੀ ਕਿ ਵੀਡੀਓ ਰਾਜਸਥਾਨ ਦੀ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਮੌਜੂਦ ਨਹੀਂ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਤੋਂ ਬਾਅਦ ਹਰਭਜਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਸੀ।

ਹਰਭਜਨ ਸਿੰਘ ਉਦੋਂ ਵੀ ਮੁਸੀਬਤ ਵਿੱਚ ਫਸ ਗਏ ਸਨ ਜਦੋਂ ਫਤਹਿਗੜ੍ਹ ਸਾਹਿਬ ਵਿੱਚ ਇੱਕ ਸਰਕਾਰੀ ਸਕੂਲ ਦੀ ਖਸਤਾ ਹਾਲਤ ਨੂੰ ਉਜਾਗਰ ਕਰਨ ਵਾਲੀ ਉਨ੍ਹਾਂ ਦੀ ਹਾਲ ਹੀ ਦੀ ਵੀਡੀਓ 2018 ਦੀ ਇੱਕ ਪੁਰਾਣੀ ਵੀਡੀਓ ਨਿਕਲੀ ਸੀ।

ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰਭਜਨ ਦੇ ਪੋਸਟ ਸ਼ੇਅਰ ਕਰਨ ਦੇ ਇੱਕ ਦਿਨ ਬਾਅਦ ਸਕੂਲ ਦਾ ਦੌਰਾ ਕਰਕੇ ਉੱਥੇ ਹੋਏ ਬਦਲਾਅ ਨੂੰ ਦਿਖਾਇਆ ਸੀ, ਨਾਲ ਹੀ ਭਾਜਪਾ 'ਤੇ ਪ੍ਰੋਪੇਗੰਡਾ ਫੈਲਾਉਣ ਦਾ ਦੋਸ਼ ਲਗਾਇਆ ਸੀ।

ਉੱਥੇ ਹੀ ਅੱਜ ਵੀਡੀਓ ਨੂੰ ਐਕਸ (X) ਹੈਂਡਲ 'ਤੇ ਰੀਪੋਸਟ ਕਰਦਿਆਂ, ਹਰਭਜਨ ਨੇ ਕਿਹਾ, "ਜਗਰਾਉਂ ਪੁੱਲ ਰਾਜਸਥਾਨ ਵਿੱਚ ਹੈ, ਦੱਸੋ ਪੈਸੇ ਲੈ ਕੇ ਟਰੋਲ ਕਰਨ ਵਾਲਿਓ? ਹੁਣ ਇਹ ਪੈਸੇ ਲੈ ਕੇ ਟਰੋਲ ਕਰਨ ਵਾਲਿਆਂ ਨੇ ਇਸ ਵੀਡੀਓ ਨੂੰ ਵੀ ਗੰਗਾਨਗਰ ਦੀ ਸਾਬਤ ਕਰ ਦੇਣਾ।"

Advertisement
×