DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Harbhajan Singh ਦਾ 'ਆਪ' 'ਤੇ ਵਾਰ; 'ਰੱਬ ਨੇ ਦਿੱਤਾ ਸੀ ਮੌਕਾ, ਪਰ ਨਹੀਂ ਕੀਤਾ ਸੁਧਾਰ'

ਨਸ਼ਿਆਂ ਦੀ ਸਮੱਸ਼ਿਆਂ ਅਤੇ 'ਬਾਹਰੀ ਲੋਕਾਂ' ਨੂੰ ਲੈ ਕੇ ਹਰਭਜਨ ਨੇ ਘੇਰੀ ਸਰਕਾਰ

  • fb
  • twitter
  • whatsapp
  • whatsapp
featured-img featured-img
ਹਰਭਜਨ ਸਿੰਘ ਦੀ ਪੁਰਾਣੀ ਤਸਵੀਰ
Advertisement

ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ('ਆਪ') 'ਤੇ ਪੰਜਾਬ ਵਿੱਚ “ਦਿੱਲੀ ਤੋਂ ਲੋਕ ਲਿਆਉਣ” ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 'ਆਪ' ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਉਨ੍ਹਾਂ ਦੀ “ਕੋਠੀ ਨੰਬਰ 32” ਦੀ ਵਰਤੋਂ ਕੀਤੀ ਸੀ। ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਵੱਖਰੇ ਤੌਰ 'ਤੇ ਇਹ ਟਿੱਪਣੀਆਂ ਕੀਤੀਆਂ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ, 'ਆਪ' ਵੱਲੋਂ ਪੰਜਾਬ ਵਿੱਚ ਲਿਆਂਦੇ ਗਏ “ਬਾਹਰੀ ਲੋਕਾਂ” ਜਾਂ ਦਿੱਲੀ ਵਾਲਿਆਂ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਨੇ ਦੋਸ਼ ਲਾਇਆ, “ਪੰਜਾਬ ਵਿੱਚ ਤਾਇਨਾਤ ਉਨ੍ਹਾਂ ('ਆਪ') ਦੇ ਸਾਰੇ ਲੋਕ ਦਿੱਲੀ ਤੋਂ ਹਨ। ਕੀ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ? ਕੀ ਉਨ੍ਹਾਂ ਨੂੰ ਦਫ਼ਤਰ ਚਲਾਉਣੇ ਨਹੀਂ ਆਉਂਦੇ? ਮੇਰੀ ਦਿੱਲੀ ਵਾਲੀ ਆਪਣੀ ਕੋਠੀ ਨੰਬਰ 32 ਦੀ ਵਰਤੋਂ ਮਨੀਸ਼ ਸਿਸੋਦੀਆ ਨੇ ਕੀਤੀ ਸੀ। (ਦਿੱਲੀ ਵਿੱਚ) ਅਸ਼ੋਕ ਮਿੱਤਲ ਦੇ ਘਰ ਦੀ ਵਰਤੋਂ (ਅਰਵਿੰਦ) ਕੇਜਰੀਵਾਲ ਨੇ ਕੀਤੀ ਸੀ। ਕੇਜਰੀਵਾਲ ਉੱਥੋਂ ਕੰਮਕਾਜ ਚਲਾਉਣ ਵਾਲਾ ਕੌਣ ਹੁੰਦਾ ਹੈ?”

Advertisement

ਹਰਭਜਨ ਸਿੰਘ ਨੇ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਲੁਧਿਆਣਾ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ‘ਜਸ਼ਨ-ਏ-ਇਨਕਲਾਬ’ ਦੌਰਾਨ ਚਲਾਏ ਗਏ ਗੀਤਾਂ ਦੀ ਚੋਣ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ, “ਉਹ ਭਗਤ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿੱਚ ਕਿਹੋ ਜਿਹੇ ਗੀਤ ਚਲਾ ਰਹੇ ਹਨ, ਕੀ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕਦੇ।”

Advertisement

ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਹਰਭਜਨ ਨੇ  ਕਿਹਾ, “ਉਨ੍ਹਾਂ ਦਾ ਇੱਕੋ-ਇੱਕ ਕੰਮ ਸੀ (ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ)। ਉਹ ਸੁਧਾਰ ਉਨ੍ਹਾਂ ਨੇ ਨਹੀਂ ਕੀਤਾ। ਮੈਂ ਕਹਿੰਦਾ ਹਾਂ ਕਿ ਰੱਬ ਨੇ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਸੀ। ਉਨ੍ਹਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਸੀ।”

ਜਦੋਂ 'ਆਪ' ਦੇ ਇਨ੍ਹਾਂ ਦੋਸ਼ਾਂ ਬਾਰੇ ਸਵਾਲ ਪੁੱਛਿਆ ਗਿਆ ਕਿ ਭਾਜਪਾ ਦੀ ਰੈਲੀ ਇੱਕ ਸਿਆਸੀ ਡਰਾਮਾ ਸੀ, ਤਾਂ ਹਰਭਜਨ ਨੇ ਕਿਹਾ, “ਦੂਜਿਆਂ 'ਤੇ ਉਂਗਲ ਉਠਾਉਣ ਤੋਂ ਪਹਿਲਾਂ, ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ। ਖਾਲੀ ਹਾਲਾਂ ਵਿੱਚ ਮੀਟਿੰਗਾਂ ਕੀਤੀਆਂ? ਸਾਡੀ ਸਾਰੀ ਜਵਾਨੀ ਸੂਬਾ ਛੱਡ ਕੇ ਜਾ ਰਹੀ ਹੈ। ਸੂਬੇ ਦੇ ਨੌਜਵਾਨਾਂ ਲਈ ਉਨ੍ਹਾਂ ਦਾ ਪਿਆਰ ਕਿੱਥੇ ਹੈ।”

ਹਰਭਜਨ ਆਮ ਆਦਮੀ ਪਾਰਟੀ ਦੇ ਉਨ੍ਹਾਂ ਸੱਤ ਸੰਸਦ ਮੈਂਬਰਾਂ ਵਿੱਚੋਂ ਇੱਕ ਸਨ, ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

Advertisement
×