DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੇ ਪਿੰਡਾਂ ਵਿੱਚੋਂ ਹੱਥ ਨਾਲ ਬੁਣੇ ‘ਖੇਸ ਅਤੇ ਦਰੀਆਂ’ ਹੋਣ ਲੱਗੇ ਅਲੋਪ

ਇੱਕ ਸਮਾਂ ਸੀ ਜਦੋਂ ਮਾਵਾਂ ਆਪਣੇ ਹੱਥੀਂ ਬੁਣੀਆਂ ਦਰੀਆਂ ਅਤੇ ਖੇਸ ਧੀਆਂ ਦੇ ਦਾਜ਼ ਲਈ ਪ੍ਰਮੁੱਖ ਤੌਰ ਤੇ ਸੰਭਾਲ ਕੇ ਰੱਖਦੀਆਂ ਸਨ। ਪੁਰਾਣੇ ਸਮਿਆਂ ਵਿੱਚ ਵਿਆਹ ਮੌਕੇ ਦਿੱਤੀ ਜਾਣ ਵਾਲੀ ਪੇਟੀ ਵਿੱਚ ਸੂਟਾਂ ਤੋਂ ਇਲਾਵਾ ਖੇਸ, ਦਰੀਆਂ ਅਤੇ ਰਜਾਈਆਂ ਵਿਸ਼ੇਸ਼...

  • fb
  • twitter
  • whatsapp
  • whatsapp
Advertisement

ਇੱਕ ਸਮਾਂ ਸੀ ਜਦੋਂ ਮਾਵਾਂ ਆਪਣੇ ਹੱਥੀਂ ਬੁਣੀਆਂ ਦਰੀਆਂ ਅਤੇ ਖੇਸ ਧੀਆਂ ਦੇ ਦਾਜ਼ ਲਈ ਪ੍ਰਮੁੱਖ ਤੌਰ ਤੇ ਸੰਭਾਲ ਕੇ ਰੱਖਦੀਆਂ ਸਨ। ਪੁਰਾਣੇ ਸਮਿਆਂ ਵਿੱਚ ਵਿਆਹ ਮੌਕੇ ਦਿੱਤੀ ਜਾਣ ਵਾਲੀ ਪੇਟੀ ਵਿੱਚ ਸੂਟਾਂ ਤੋਂ ਇਲਾਵਾ ਖੇਸ, ਦਰੀਆਂ ਅਤੇ ਰਜਾਈਆਂ ਵਿਸ਼ੇਸ਼ ਆਈਟਮਾਂ ਹੁੰਦੀਆਂ ਸਨ।

ਪਰ ਲੋਕਾਂ ਦੀ ਮੰਗ ਅਤੇ ਤਰਜੀਹ ਬਦਲਣ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਵੀ ਹੱਥ ਨਾਲ ਬੁਣੇ ‘ਖੇਸ ਅਤੇ ਦਰੀ’ ਹੁਣ ਅਲੋਪ ਹੋਣ ਲੱਗੇ ਹਨ।  ਜਿਹੜੀਆਂ ਚੀਜ਼ਾਂ ਕਦੇ ਪੇਂਡੂ ਘਰਾਂ ਵਿੱਚ ਰੋਜ਼ਾਨਾ ਵਰਤੋਂ ਜਾਂ ਤੋਹਫ਼ੇ ਵਜੋਂ ਦੇਣ ਲਈ ਲਾਜ਼ਮੀ ਸਮਝੀਆਂ ਜਾਂਦੀਆਂ ਸਨ, ਉਹ ਹੁਣ ਅਕਸਰ ਨਿੱਜੀ ਖੱਦਰ ਸਟੋਰਾਂ ਵਿੱਚ ‘ਬਫਰ ਸਟਾਕ’ ਵਜੋਂ ਪਈਆਂ ਮਿਲਦੀਆਂ ਹਨ।

Advertisement

ਪੁਰਾਣੇ ਸਮੇਂ ਵਿੱਚ ਜ਼ਿਆਦਾਤਰ ਪੇਂਡੂ ਘਰਾਂ ਦੇ ਲੋਕ ਪਿੱਟ-ਲੂਮ ਜਾਂ ‘ਪੰਜੇ’ ਰਾਹੀਂ ਇਹ ਚੀਜ਼ਾਂ ਬੁਣਨੀਆਂ ਜਾਣਦੇ ਸਨ, ਪਰ ਹੁਣ ਇਹ ਕਲਾ ਫਿੱਕੀ ਪੈਂਦੀ ਜਾ ਰਹੀ ਹੈ, ਕਿਉਂਕਿ ਕੰਬਲਾਂ ਅਤੇ ਰਜਾਈਆਂ ਨੇ ਹੱਥ ਨਾਲ ਬੁਣੇ ਖੇਸਾਂ ਦੀ ਜਗ੍ਹਾ ਲੈ ਲਈ ਹੈ ਅਤੇ ਦਰੀਆਂ ਦੀ ਥਾਂ ਗੱਦੇ ਵਰਤੇ ਜਾ ਰਹੇ ਹਨ। ਇੱਕ ਖੱਦਰ ਸਟੋਰ ਦੇ ਮਾਲਕ ਪ੍ਰਦੀਪ ਕੌਸ਼ਲ ਅਨੁਸਾਰ ਹੁਣ ਹੱਥਾਂ ਨਾਲ ਬਣੇ ਇਨ੍ਹਾਂ ਉਤਪਾਦਾਂ ਦਾ ਕੋਈ ਖਰੀਦਦਾਰ ਨਹੀਂ ਹੈ; ਪਹਿਲਾਂ ਸ਼ਹਿਰੀ ਪਰਿਵਾਰ ਆਪਣੇ ਪੁਰਾਣੇ ਉਤਪਾਦ ਵੇਚਣ ਆਉਂਦੇ ਸਨ, ਪਰ ਹੁਣ ਪੇਂਡੂ ਪਰਿਵਾਰ ਵੀ ਇਨ੍ਹਾਂ ਨੂੰ ਵੇਚ ਰਹੇ ਹਨ, ਜਿਸ ਕਾਰਨ ਬਜ਼ੁਰਗ ਇਨ੍ਹਾਂ ਦੇ ਬਹੁਤ ਘੱਟ ਭਾਅ ਮਿਲਣ 'ਤੇ ਅਕਸਰ ਦੁਖੀ ਹੁੰਦੇ ਹਨ।

Advertisement

ਲੁਧਿਆਣਾ ਦੇ ਪਿੰਡ ਪੋਹੀੜ ਦੀ ਨਿਵਾਸੀ ਸ਼ਾਂਤੀ ਨੇ ਕਿਹਾ ਕਿ ਇਸ ਰਵਾਇਤੀ ਕਲਾ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਉਸ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਿਆ ਜਾ ਸਕੇ ਜੋ ਕਦੇ ਇਨ੍ਹਾਂ ਵਸਤੂਆਂ ਦੇ ਵਿਭਿੰਨ ਡਿਜ਼ਾਈਨਾਂ ਵਿੱਚ ਵੇਖੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰੀਆਂ ਵਿੱਚ ਬੁਣੇ ਗਏ ਪਸ਼ੂ-ਪੰਛੀ, ਪੌਦੇ ਅਤੇ ਫੁੱਲ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਦੀ ਚਿੰਤਾ ਨੂੰ ਦਰਸਾਉਂਦੇ ਸਨ।

ਰਾਮ ਸ਼ਰਨਮ ਇਲਾਕੇ ਦੀ ਕੁਲਦੀਪ ਕੌਰ ਨੇ ਅਫ਼ਸੋਸ ਜਤਾਇਆ ਕਿ ਉਸ ਵੱਲੋਂ ਆਪਣੀ ਭਤੀਜੀ ਦੇ ਵਿਆਹ 'ਤੇ ਦਿੱਤੇ ਗਏ ਖੇਸ ਅਤੇ ਦਰੀਆਂ ਘਰ ਵਿੱਚ ਬਿਨਾਂ ਵਰਤੋਂ ਤੋਂ ਪਏ ਹਨ ਕਿਉਂਕਿ ਅੱਜ ਦੀਆਂ ਨੌਜਵਾਨ ਔਰਤਾਂ ਇਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੀਆਂ। ਬਜ਼ੁਰਗਾਂ ਅਨੁਸਾਰ ਵੱਡੀ ਪੱਧਰ 'ਤੇ ਪਰਵਾਸ, ਰਵਾਇਤੀ ਜੀਵਨ ਸ਼ੈਲੀ ਵਿੱਚ ਬਦਲਾਅ ਅਤੇ ਉਦਯੋਗਿਕ ਉਤਪਾਦਾਂ ਦੀ ਸੌਖੀ ਉਪਲਬਧਤਾ ਇਸ ਪਰੰਪਰਾ ਦੇ ਫਿੱਕੇ ਪੈਣ ਦੇ ਮੁੱਖ ਕਾਰਨ ਹਨ।

ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰਵਾਇਤੀ ਪੇਂਡੂ ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣ।

Advertisement
×