ਸਕੂਟਰ ਦੇ ਨੰਬਰ ਵਾਲੀ ਜਿਪਸੀ ਸਲਾਮੀ ਮੌਕੇ ਵਰਤੀ? : The Tribune India

ਸਕੂਟਰ ਦੇ ਨੰਬਰ ਵਾਲੀ ਜਿਪਸੀ ਸਲਾਮੀ ਮੌਕੇ ਵਰਤੀ?

ਜਿਪਸੀ ’ਤੇ ਲੱਗਾ ਨੰਬਰ ਪਟਿਆਲਾ ਵਿੱਚ ਸਕੂਟਰ ਦੇ ਨਾਂ ’ਤੇ ਰਜਿਸਟਰਡ; ਆਰਟੀਏ ਨੇ ਕੀਤੀ ਪੁਸ਼ਟੀ

ਸਕੂਟਰ ਦੇ ਨੰਬਰ ਵਾਲੀ ਜਿਪਸੀ ਸਲਾਮੀ ਮੌਕੇ ਵਰਤੀ?

ਜਾਅਲੀ ਨੰਬਰ ਵਾਲੀ ਜਿਪਸੀ ’ਤੇ ਸਵਾਰ ਮੁਕੇਰੀਆਂ ਦੇ ਐੱਸਡੀਐੱਮ ਸਲਾਮੀ ਲੈਂਦੇ ਹੋਏ।

ਜਗਜੀਤ ਸਿੰਘ
ਮੁਕੇਰੀਆਂ, 16 ਅਗਸਤ

ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਮੁਕੇਰੀਆਂ ਦੇ ਐੱਸਡੀਐੱਮ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪਰੇਡ ਦੀ ਸਲਾਮੀ ਲੈਣ ਲਈ ਜਾਅਲੀ ਨੰਬਰ ਲੱਗੀ ਜਿਪਸੀ ਦੀ ਵਰਤੋਂ ਕੀਤੀ ਗਈ। ਜਿਪਸੀ ’ਤੇ ਲੱਗਾ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਪਟਿਆਲਾ ਦੇ ਆਰਟੀਏ ਦਫ਼ਤਰ ’ਚ ਸਤਵਿੰਦਰ ਸਿੰਘ ਦੇ ਨਾਮ ’ਤੇ ਰਜਿਸਟਰਡ ਹੈ। ਪੁਲੀਸ ਸੂਤਰਾਂ ਅਨੁਸਾਰ ਇਹ ਜਿਪਸੀ ਪੁਲੀਸ ਦੇ ਇੱਕ ਸਾਬਕਾ ਮੁਲਾਜ਼ਮ ਦੀ ਹੈ, ਜਿਹੜੀ ਗਣਤੰਤਰ ਦਿਵਸ ਅਤੇ ਅਜ਼ਾਦੀ ਦਿਹਾੜੇ ਸਬੰਧੀ ਪਿਛਲੇ ਕਈ ਸਮਾਗਮਾਂ ਮੌਕੇ ਪ੍ਰਸ਼ਾਸਨ ਵੱਲੋਂ ਮੰਗਵੀਂ ਲਈ ਜਾਂਦੀ ਹੈ ਪਰ ਕਦੇ ਵੀ ਪ੍ਰਸ਼ਾਸਨ ਨੇ ਮੁਫ਼ਤ ’ਚ ਮਿਲਦੀ ਇਸ ਗੱਡੀ ਦੇ ਕਾਗਜ਼ਾਤ ਚੈੱਕ ਕਰਨੇ ਵਾਜਬ ਨਹੀਂ ਸਮਝੇ। ਐੱਸਡੀਐੱਮ ਅਤੇ ਡੀਐੱਸਪੀ ਇਸ ਸਬੰਧੀ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਆਰੀਆ ਸਕੂਲ ਵਿੱਚ ਕਰਵਾਏ ਗਏ ਆਜ਼ਾਦੀ ਦਿਵਸ ਸਮਾਗਮ ’ਚ ਸਲਾਮੀ ਲੈਣ ਲਈ ਮੁਕੇਰੀਆਂ ਦੇ ਐੱਸਡੀਐੱਮ ਕੰਵਲਜੀਤ ਸਿੰਘ ਨੇ ਪੀਬੀ 11-ਜੇ-0011 ਨੰਬਰ ਵਾਲੀ ਜਿਪਸੀ ਦੀ ਵਰਤੋਂ ਕੀਤੀ। ਪਟਿਆਲਾ ਆਰਟੀਏ ਅਧਿਕਾਰੀ ਬਬਨਦੀਪ ਸਿੰਘ ਨੇ ਦੱਸਿਆ ਕਿ ਇਹ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਸਤਵਿੰਦਰ ਸਿੰਘ ਦੇ ਨਾਮ ’ਤੇ ਪਟਿਆਲਾ ਵਿੱਚ ਰਜਿਸਟਰਡ ਹੈ। ਸੂਚਨਾ ਅਨੁਸਾਰ ਸਤਵਿੰਦਰ ਸਿੰਘ ਸਕੂਟਰ ਦਾ ਪਹਿਲਾ ਮਾਲਕ ਹੈ ਅਤੇ ਇਹ ਆਰਸੀ ਹਾਲੇ ਵੀ ਐਕਟਿਵ ਦੱਸੀ ਜਾ ਰਹੀ ਹੈ। ਇਹ ਨੰਬਰ ਪਟਿਆਲਾ ਦੇ ਆਰਟੀਏ ਦਫ਼ਤਰ ’ਚ ਹਾਲੇ ਵੀ ਰਜਿਸਟਰਡ ਹੈ।

ਮੁਕੇਰੀਆਂ ਦੇ ਐੱਸਡੀਐੱਮ ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ। ਜਿਪਸੀ ਮਾਲਕ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਦੀ ਵਰਤੋਂ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਫੋਨ ਕੱਟ ਦਿੱਤਾ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਸਮਾਗਮਾਂ ਮੌਕੇ ਕੋਈ ਜਿਪਸੀ ਮੁਹੱਈਆ ਨਹੀਂ ਕਰਵਾਈ ਜਾਂਦੀ, ਇਸ ਕਰਕੇ ਇਹ ਜਿਪਸੀ ਕਿਸੇ ਜਾਣਕਾਰ ਕੋਲੋਂ ਸਮਾਗਮ ਵਾਸਤੇ ਲਈ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਪਸੀ ’ਤੇ ਜਾਅਲੀ ਨੰਬਰ ਲੱਗਾ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਮਾਮਲੇ ਦੀ ਜਾਂਚ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All